ਪੈਟਰੋਲ ਪੰਪ ‘ਤੇ ਚਾਹ ਪਿਲਾਉਂਦਾ ਨਜ਼ਰ ਆਇਆ ਸ਼੍ਰੀਲੰਕਾ ਦਾ ਵਿਸ਼ਵ ਕੱਪ ਜੇਤੂ ਖਿਡਾਰੀ
ਸ਼੍ਰੀਲੰਕਾ : ਸ਼੍ਰੀਲੰਕਾ ਵਿੱਚ ਇਨ੍ਹੀਂ ਦਿਨੀਂ ਆਰਥਿਕ ਸੰਕਟ ਚੱਲ ਰਿਹਾ ਹੈ। ਅਜਿਹੇ ‘ਚ 1996 ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਸ਼੍ਰੀਲੰਕਾ ਦੇ ਕ੍ਰਿਕੇਟਰ ਰੋਸ਼ਨ ਮਹਾਨਾਮਾ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਮਹਾਨਾਮਾ ਪੈਟਰੋਲ ਪੰਪ ‘ਤੇ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ ‘ਚ ਉਹ ਲੋਕਾਂ ਨੂੰ ਚਾਹ ਪਰੋਸਦੇ ਨਜ਼ਰ ਆ ਰਹੇ ਹਨ। ਸ਼੍ਰੀਲੰਕਾ ਲਈ ਇਸ ਬਹੁਤ ਮੁਸ਼ਕਿਲ ਸਮੇਂ ਵਿੱਚ ਮਹਾਨਾਮਾ ਨੇ ਲੋਕਾਂ ਨੂੰ ਇੱਕ ਦੂਜੇ ਦੀ ਮਦਦ ਕਰਨ ਦੀ ਅਪੀਲ ਕੀਤੀ।
Moosewala ਤੋਂ ਬਾਅਦ Davinder Bambiha ਦੇ ਪਿੰਡ ਬੰਬੀਹਾ ‘ਚ ਚੱਲੀਆਂ ਗੋਲੀਆਂ | D5 Channel Punjabi
ਲੋਕਾਂ ਨੂੰ ਮਦਦ ਲਈ ਕੀਤੀ ਅਪੀਲ
ਉਨ੍ਹਾਂ ਨੇ ਆਪਣੇ ਟਵਿੱਟਰ ਪੋਸਟ ‘ਚ ਲਿਖਿਆ, ‘ਅਸੀਂ ਵਾਰਡ ਪਲੇਸ ਅਤੇ ਵਿਜੇਰਾਮਾ ਮਾਵਥਾ ਦੇ ਆਲੇ-ਦੁਆਲੇ ਪੈਟਰੋਲ ਲਈ ਕਤਾਰਾਂ ‘ਚ ਖੜ੍ਹੇ ਲੋਕਾਂ ਨੂੰ ਚਾਹ ਅਤੇ ਬਨ ਪਰੋਸਣ ਦਾ ਕੰਮ ਸ਼ੁਰੂ ਕੀਤਾ। ਇਹ ਕਤਾਰਾਂ ਦਿਨੋਂ-ਦਿਨ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ, ਅਜਿਹੇ ‘ਚ ਲੋਕਾਂ ਦੀ ਸਿਹਤ ਖਰਾਬ ਹੋ ਰਹੀ ਹੈ। ਕਿਰਪਾ ਕਰਕੇ ਕਤਾਰਾਂ ਵਿੱਚ ਲੱਗੇ ਲੋਕ ਆਪਣਾ ਧਿਆਨ ਰੱਖਣ ਅਤੇ ਇੱਕ ਦੂਜੇ ਦੀ ਮਦਦ ਕਰਨ।
We served tea and buns with the team from Community Meal Share this evening for the people at the petrol queues around Ward Place and Wijerama mawatha.
The queues are getting longer by the day and there will be many health risks to people staying in queues. pic.twitter.com/i0sdr2xptI— Roshan Mahanama (@Rosh_Maha) June 18, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.