ਮੁਕੇਰੀਆਂ : ਪੰਜਾਬ ‘ਚ ਵੱਧ ਰਿਹਾ ਨਸ਼ਾ ਆਉਣ ਵਾਲੇ ਸਮੇਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਬਹੁਤ ਨੌਜਵਾਨ ਨਸ਼ੇ ਦੇ ਇਸ ਵਗਦੇ ਦਰਿਆਂ ਵਿਚ ਡਿੱਗ ਗਏ ਹਨ ‘ਤੇ ਆਪਣੀ ਜ਼ਿੰਦਗੀ ਖਰਾਬ ਕਰ ਚੁੱਕੇੇ ਹਨ। ਉਹ ਆਪਣੀ ਨਸ਼ੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
Amritpal Singh ਖ਼ਿਲਾਫ਼ ਵਕੀਲ ਦੀ ਕਾਰਵਾਈ, ਹੁਣ ਫਸੂ ਕਸੂਤਾ! ਬਿਆਨ ਤੋਂ ਬਾਅਦ ਪਾਈ ਭਸੂੜੀ | D5 Channel Punjabi
ਇਸੇ ਤਰ੍ਹਾਂ ਦਾ ਇਕ ਮਾਮਲਾ ਮੁਕੇਰੀਆਂ ਨਜ਼ਦੀਕ ਪੈਂਦੇ ਪਿੰਡ ਨੌਸ਼ਿਹਰਾ ਪੱਤਣ ਤੋਂ ਸਾਹਮਣੇ ਆਇਆ ਹੈ ਕਿ ਜਿਥੇ ਕਿ ਇਕ ਨੌਜਵਾਨ ਨੇ ਆਪਣੀ ਹੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਮਾਂ ਵੱਲੋਂ ਪੈਸੇ ਨਾ ਦਿੱਤੇ ਜਾਣ ‘ਤੇ ਉਸ ਨੌਜਵਾਨ ਨੇ ਆਪਣੀ ਹੀ ਮਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ‘ਤੇ ਉਸ ਨੂੰ ਗੰਭੀਰ ਜਖ਼ਮੀ ਕਰਨ ਤੋਂ ਬਾਅਦ ਉਥੋ ਭੱਜ ਗਿਆ । ਪਿੰਡ ਵਾਲਿਆ ਨੇ ਉਸ ਔਰਤ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਚ ਦਾਖਲ ਕਰਵਾਇਆ, ਪਰ ਉਸ ਦੀ ਹਾਲਤ ਗੰਭੀਰ ਹੁਣ ਕਰਕੇ ਉਸ ਅੰਮ੍ਰਿਤਸਰ ਰੈਫਰ ਕੀਤਾ ਗਿਆ, ਪਰ ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Punjab ਚੋਂ ਹੋਵੇਗਾ BJP ਦਾ ਸਫਾਇਆ, ਪੰਜਾਬੀਆਂ ਨੇ ਕਰਤਾ ਵੱਡਾ ਐਲਾਨ! ਨਵੇਂ ਬਣੇ ਭਾਜਪਾਈਆਂ ਲਈ ਖੜੀ ਹੋਈ ਮੁਸੀਬਤ
ਦੱਸਿਆਾ ਜਾ ਰਿਹਾ ਹੈ ਕਿ ਜਦੋ ਉਸ ਨੌਜਵਾਨ ਨੇ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਤਾ ਮਾਂ ਦੇ ਵੱਲੋਂ ਮੰਨ੍ਹਾਂ ਕਰਨ ‘ਤੇ ਉਸਨੇ ਆਪਣੀ ਮਾਂ ਤੇ ਹਮਲਾ ਕਰ ਦਿੱਤਾ। ਇਹ ਨੌਜਵਾਨ ਪਹਿਲਾਂ ਵੀ ਆਪਣੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗਦਾ ਰਹਿੰਦਾ ਸੀ, ਤੇ ਪੈਸਿਆ ਲਈ ਆਪਣੀ ਮਾਂ ਨਾਲ ਕੁਟ-ਮਾਰ ਵੀ ਕਰਦਾ ਸੀ। ਮ੍ਰਿਤਕ ਜੋਗਿੰਦਰੋ (50) ਆਪਣੇ ਪਤੀ ਦੀ ਮੌਤ ਮਗਰੋਂ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਘਰ ਦਾ ਗੁਜ਼ਾਰਾ ਕਰਦੀ ਸੀ। ਇਸ ਮਾਮਲੇ ਨੂੰ ਦੇਖਦੇ ਹੋਏ ਪੁਲਿਸ ਨੇ ਮੂਲਜ਼ਮ ਖਿਲਾਫ਼ ਧਾਰਾ 302 ਅਧੀਨ ਕੇਸ ਦਰਜ ਕਰ ਲਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.