Breaking NewsD5 specialIndiaNewsTop News

ਪੁਲਿਸ ਸੁਰੱਖਿਆ ‘ਚ ਜੰਤਰ – ਮੰਤਰ ਪੁੱਜੇ ਕਿਸਾਨ, ਖੇਤੀਬਾੜੀ ਕਾਨੂੰਨਾਂ ਖਿਲਾਫ ਲਗਾਉਣਗੇ ‘ਕਿਸਾਨ ਸੰਸਦ’

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਦਿੱਲੀ ਦੇ ਜੰਤਰ – ਮੰਤਰ ‘ਤੇ ਪ੍ਰਦਰਸ਼ਨ ਕਰਨ ਲਈ ਪਹੁੰਚ ਗਏ ਹਨ। ਸਿੰਘੂ,ਟਿਕਰੀ ਅਤੇ ਗਾਜੀਪੁਰ ਬਾਰਡਰ ਤੋਂ ਬੱਸਾਂ ‘ਚ ਭਰਕੇ ਕਿਸਾਨਾਂ ਦਾ ਜਥਾ ਅੱਜ ਜੰਤਰ – ਮੰਤਰ ‘ਤੇ ਪਹੁੰਚਿਆ। ਪ੍ਰਦਰਸ਼ਨ ਦੇ ਮੱਦੇਨਜ਼ਰ ਅੱਜ ਸਵੇਰ ਤੋਂ ਹੀ ਜੰਤਰ – ਮੰਤਰ ‘ਤੇ ਸੁਰੱਖਿਆ ਦੀ ਸਖਤ ਵਿਵਸਥਾ ਕੀਤੀ ਗਈ ਹੈ। ਭਾਰੀ ਗਿਣਤੀ ‘ਚ ਸੁਰੱਖਿਆ ਬਲਾਂ ਦੀ ਨਿਯੁਕਤੀ ਕੀਤੀ ਗਈ ਹੈ।

BIG BREAKING ਲਓ ਜੀ! ਪੁਲਿਸ ਨੇ ਘੇਰੀਆਂ ਕਿਸਾਨਾਂ ਦੀਆਂ ਬੱਸਾਂ, ਸਾਰਿਆਂ ਨੂੰ ਕੀਤਾ ਅੰਦਰ ਬੰਦ

ਦੱਸ ਦਈਏ ਕਿ ਅੱਜ ਤੋਂ ਕਿਸਾਨ ਜੰਤਰ – ਮੰਤਰ ਪਹੁੰਚ ਕੇ ਪ੍ਰਦਰਸ਼ਨ ਕਰਨਗੇ ਅਤੇ ਆਪਣੀਆਂ ਮੰਗਾਂ ਰੱਖਣਗੇ।ਪ੍ਰਦਰਸ਼ਨਕਾਰੀਆਂ ਨਾਲ ਮੌਜੂਦ ਯੋਗੇਂਦਰ ਯਾਦਵ ਨੇ ਕਿਹਾ ਕਿ ਪੁਲਿਸ ਵੱਲੋਂ ਇੱਕ ਵਾਰ ਫਿਰ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸਦੀ ਵਜ੍ਹਾ ਨਾਲ ਕਿਸਾਨਾਂ ਨੂੰ ਜੰਤਰ – ਮੰਤਰ ਪੁੱਜਣ ‘ਚ ਦੇਰੀ ਹੋਈ ਹੈ। ਦਿੱਲੀ ਪੁਲਿਸ ਦੇ ਵੱਲੋਂ ਸਿਰਫ 200 ਕਿਸਾਨਾਂ ਨੂੰ ਜੰਤਰ – ਮੰਤਰ ‘ਤੇ ਪ੍ਰਦਰਸ਼ਨ ਦੀ ਇਜ਼ਾਜਤ ਦਿੱਤੀ ਗਈ ਹੈ। ਸਵੇਰੇ 11 ਤੋਂ ਸ਼ਾਮ 5 ਵਜੇ ਤੱਕ ਇਹ ਕਿਸਾਨ ਇੱਥੇ ਪ੍ਰਦਰਸ਼ਨ ਕਰ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button