ਪੁਲਿਸ ਵਾਲੇ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਕਿਹਾ ‘ਅੱਤਵਾਦੀ’
ਝਾਰਖੰਡ/ਚੰਡੀਗੜ੍ਹ: ਸੋਸ਼ਲ ਮੀਡੀਆ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਪੁਲਿਸ ਕਰਮਚਾਰੀ ਬਾਇਕ ਸਵਾਰ ਨੂੰ ਰੋਕਿਆ ਦਿਖਾਈ ਦਿੰਦਾ ਹਾਂ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ‘ਅੱਤਵਾਦੀ’ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ।
ਇਹ ਵੀਡੀਓ ਝਾਰਖੰਡ ਦੀ ਰਾਜਧਾਨੀ ਜਮਸ਼ੇਦਪੁਰ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਇਕ ਪੁਲਿਸ ਕਰਮਚਾਰੀ ਦੋ ਬਾਈਕ ਸਵਾਰ ਵਿਅਕਤੀਆਂ ਨੂੰ ਹੈਲਮੇਟ ਨਾ ਪਾਉਣ ਲਈ ਤਾੜਨਾ ਕਰਦਾ ਦਿਖਾਈ ਦੇ ਰਿਹਾ ਹੈ। ਬਾਈਕ ਸਵਾਰ ਵਿਅਕਤੀਆਂ ਦੇ ਬਾਇਕ ਤੇ ਮਰਹੂਮ ਗਾਇਕ ਸਿੱਧੀ ਮੂਸੇਵਾਲਾ ਦਾ ਸਟਿੱਕਰ ਲੱਗਾ ਹੋਇਆ ਹੈ, ਜਿਸ ਨੂੰ ਦੇਖ ਕੇ ਪੁਲਿਸ ਵੱਲੋਂ ਉਸ ਨੂੰ ‘ਅੱਤਵਾਦੀ’ ਕਿਹਾ ਜਾਂਦਾਂ ।
ਵਧਦੀ ਆਲੋਚਨਾ ਤੋਂ ਬਾਅਦ ਇਹ ਮਾਮਲਾ ਜਮਸ਼ੇਦਪੁਰ ਪੁਲਿਸ ਦੇ ਗਿਆਨ ਵਿੱਚ ਲਿਆਂਦਾ ਗਿਆ ਹੈ। ਵਾਇਰਲ ਵੀਡੀਓ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਜਮਸ਼ੇਦਪੁਰ ਪੁਲਿਸ ਨੇ ਟਵੀਟ ਕੀਤਾ, “ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗਲਤੀ ਕਰਨ ਵਾਲੇ ਅਧਿਕਾਰੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।”
Dear @Jsr_police ,@JharkhandPolice, this so called
cop is calling @iSidhuMooseWala an Indian Punjabi Singer & Rapper a “Terr*rist” without any reason he is defaming Sidhu…!! WE WANT STRICT ACTION AGAINST THIS COP IN NEXT 24hrs!#JusticeForSidhuMoosewala #SidhuMooseWala pic.twitter.com/LFKRXLkjE0— SIMRAN KAUR♡ (@Simrankaur0408) August 20, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.