Breaking NewsD5 specialNewsPunjab

ਪੁਲਿਸ ਨੇ ਕਿਸਾਨਾਂ ਦੀ ਭੀੜ ‘ਚੋਂ ਚੁੱਕ ਲਿਆ ਕਿਸਾਨ ਫੇਰ ਗੁੱਸੇ ‘ਚ ਆਏ ਕਿਸਾਨਾਂ ਨੇ ਪੁਲਿਸ ਨੂੰ ਪਾਇਆ ਘੇਰਾ (ਵੀਡੀਓ)

ਸੰਗਰੂਰ : ਪੁਲਿਸ ਨਾਲ ਧੱਕਾਮੁਕੀ ਕਰ ਰਹੇ ਇਹ ਲੋਕ ਕੋਈ ਆਮ ਨਹੀਂ ਬਲਕਿ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਹਨ। ਜੋ ਕੀ ਧੂਰੀ ਦੀ ਗੰਨਾ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ਕਾਰਨ ਮਰਨ ਵਰਤ ‘ਤੇ ਬੈਠੇ ਹਨ। ਜਿਸ ਦੌਰਾਨ ਪੁਲਿਸ ਨੇ ਮਰਨ ਵਰਤ ‘ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕ ਲਿਆ ਗਿਆ। ਜਿਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ ਹੈ ਤੇ ਕਿਸਾਨਾਂ ਨਾਲ ਪੁਲਿਸ ਦੀ ਧੱਕਾਮੁਕੀ ਹੋ ਗਈ।

Read Also ਕਿਸਾਨਾਂ ਦੇ ਖਾਤਿਆਂ ‘ਚ ਪੈਸੇ ਭੇਜ ਆਪਣਾ ਚੋਣ ਵਾਅਦਾ ਤਾਂ ਨਹੀਂ ਪੂਰਾ ਕਰ ਰਹੇ ਮੋਦੀ !

ਉਧਰ ਤਿੰਨ ਦਿਨ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਹੈ ਕਿ ਜੇਕਰ ਉਨ੍ਹਾਂ ਦੀ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੂਰੇ ਸੂਬੇ ਵਿੱਚ ਕਿਸਾਨਾਂ ਦਾ ਸ਼ੂਗਰ ਮਿੱਲਾਂ ਵੱਲ 100 ਕਰੋੜ ਰੁਪਏ ਦੇ ਕਰੀਬ ਬਕਾਇਆ ਹੈ। ਜਿਸ ਨੂੰ ਲੈ ਕੇ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਦੀ ਇਹ ਸਮੱਸਿਆ ਦਾ ਹੱਲ ਕਦੋਂ ਤੱਕ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button