Breaking NewsD5 specialInternationalNewsTop News

ਪੁਰਸ਼ਾਂ ਦੇ ਨਾਲ ਬਾਜ਼ਾਰ ਨਹੀਂ ਜਾ ਸਕਦੀਆਂ ਮਹਿਲਾਵਾਂ, ਸਰਕਾਰ ਨੇ ਜਾਰੀ ਕੀਤੇ ਕਈ ਅਜਿਹੇ ਅਜੀਬ ਫਰਮਾਨ

ਕਾਬੁਲ : ਕਈ ਵਾਰ ਸਰਕਾਰ ਦੇ ਫੈਸਲੇ ਕਿਸੇ ਫਰਮਾਨ ਤੋਂ ਘੱਟ ਨਹੀਂ ਲੱਗਦੇ ਪਰ ਕਈ ਦੇਸ਼ਾਂ ‘ਚ ਬਕਾਇਦਾ ਸਰਕਾਰ ਫਰਮਾਨ ਹੀ ਜਾਰੀ ਕਰ ਦਿੰਦੀ ਹੈ। ਅਜਿਹੇ ਫਰਮਾਨ ਕਿ ਜਿਨ੍ਹਾਂ ਦੇ ਬਾਰੇ ਸੁਣ ਕੇ ਤੁਸੀ ਵੀ ਹੈਰਾਨ ਰਹਿ ਜਾਉਗੇ। ਕੱਟੜਪੰਥੀ ਇਸਲਾਮੀ ਸੰਗਠਨ ਤਾਲਿਬਾਨ (Taliban) ਨੇ ਹੁਣ ਉੱਤਰੀ ਅਫਗਾਨਿਸਤਾਨ (Afganistan) ਦੇ ਇੱਕ ਦੂਰ-ਦੁਰਾਡੇ ਖੇਤਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਤਾਲਿਬਾਨ ਨੇ ਆਪਣਾ ਪਹਿਲਾ ਹੁਕਮ ਜਾਰੀ ਕੀਤਾ। ਜਿਸ ਮੁਤਾਬਿਕ ਔਰਤਾਂ ਪੁਰਸ਼ਾਂ ਨਾਲ ਬਾਜ਼ਾਰ ਨਹੀਂ ਜਾ ਸਕਦੀਆਂ। ਪੁਰਸ਼ ਦਾੜ੍ਹੀ ਨਹੀਂ ਕਟਵਾ ਸਕਦੇ ਤੇ ਨਾ ਹੀ ਸਮੋਕਿੰਗ ਕਰ ਸਕਦੇ। ਇਹ ਵੀ ਕਿਹਾ ਗਿਆ ਹੈ ਕਿ ਜੋ ਲੋਕ ਇਸ ਹੁਕਮ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨਾਲ ਸਖਤੀ ਨਾਲ ਪੇਸ਼ ਕੀਤਾ ਜਾਵੇਗਾ। ਮੀਡੀਆ ਰਿਪੋਰਟ ਅਨੁਸਾਰ ਕੁਝ ਸਥਾਨਕ ਲੋਕਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਤਾਲਿਬਾਨ ਨੇ ਸਥਾਨਕ ਇਮਾਮ ਨੂੰ ਲਿਖੇ ਇੱਕ ਪੱਤਰ ਵਿੱਚ ਇਹ ਸਾਰੀਆਂ ਸ਼ਰਤਾਂ ਦਿੱਤੀਆਂ ਹਨ।

🔴LIVE|ਕਿਸਾਨਾਂ ‘ਤੇ ਸਰਕਾਰ ਦਾ ਐਕਸ਼ਨ! ਸੁਪਰੀਮ ਕੋਰਟ ਸਖਤ!ਗ੍ਰਹਿ ਮੰਤਰੀ ਦਾ ਕਿਸਾਨਾਂ ਬਾਰੇ ਵੱਡਾ ਬਿਆਨ! ਭਖੀ ਸਿਆਸਤ!

ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਡਰੋਂ ਹਜ਼ਾਰਾਂ ਲੋਕ ਘਰ ਛੱਡ ਕੇ ਬਤੀਤ ਕਰ ਰਹੇ ਅਜਿਹੇ ਦਿਨ
ਨਾਟੋ ਫੌਜਾਂ ਦੀ ਵਾਪਸੀ ਦੇ ਨਾਲ ਹੀ ਤਾਲਿਬਾਨ ਨੇ ਅਫਗਾਨਿਸਤਾਨ ‘ਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਤਾਲਿਬਾਨ ਦਾ ਦਾਅਵਾ ਹੈ ਕਿ ਇਸਦਾ ਹੁਣ ਅਫ਼ਗਾਨਿਸਤਾਨ ਸਰਕਾਰ ਨਾਲੋਂ ਵੱਡਾ ਖੇਤਰ ਅਤੇ ਬਹੁਤ ਜ਼ਿਆਦਾ ਸਰੋਤ ਹਨ। ਅਫਗਾਨਿਸਤਾਨ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਸੈਨਿਕਾਂ ਨੂੰ ਆਤਮ ਸਮਰਪਣ ਕਰਨ ਲਈ ਕਹੇ, ਕਿਉਂਕਿ ਤਾਲਿਬਾਨ ਸ਼ਹਿਰਾਂ ‘ਚ ਲੜਨਾ ਨਹੀਂ ਚਾਹੁੰਦੇ।

ਹੁਣ ਸੜਕਾਂ ’ਤੇ ਆਏ ਡਾਕਟਰ, ਰੱਖੀ ਨਵੀਂ ਮੰਗ, ਮਰੀਜ ਹੋਏ ਬੇਹਾਲ ! D5 Channel Punjabi

ਤਾਲਿਬਾਨ ਨੇ ਹੁਣ ਤੱਕ ਇਨ੍ਹਾਂ ਇਲਾਕਿਆਂ ਤੇ ਕਬਜ਼ਾ ਕਰ ਲਿਆ ਹੈ
ਤਾਲਿਬਾਨਾਂ ਨੇ ਜਿਨ੍ਹਾਂ ਸ਼ਹਿਰਾਂ ਦਾ ਘਿਰਾਓ ਕੀਤਾ ਹੈ ਉਹ ਉੱਤਰੀ ਪ੍ਰਾਂਤਾਂ ਵਿੱਚ ਹਨ। ਇਹ ਅਫਗਾਨਿਸਤਾਨ ਦੀ ਸਰਹੱਦ ਮੱਧ ਏਸ਼ੀਆ ਵਿੱਚ ਗੁਆਂਢੀ ਦੇਸ਼ਾਂ ਨਾਲ ਲੱਗਦੀ ਹੈ। ਤਾਲਿਬਾਨ ਨੇ ਪਰਵਾਨ ਸੂਬੇ ਵਿਚ ਸਥਿਤ ਘੋਰਬੰਦ ਘਾਟੀ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜੋ ਰਣਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹਨ। ਇਸ ਨਾਲ ਪ੍ਰਾਂਤ ਦੀ ਰਾਜਧਾਨੀ ਚਰੀਕਰ ਦੇ ਲਈ ਖਤਰਾ ਵਧ ਗਿਆ ਹੈ, ਜੋ ਕਾਬੁਲ, ਘੋਰਬੰਦ ਅਤੇ ਅਮਰੀਕੀ ਸੈਨਾ ਦੇ ਹਾਲ ਹੀ ਵਿੱਚ ਖਾਲੀ ਕੀਤੇ ਗਏ ਬਗਰਾਮ ਹਵਾਈ ਅੱਡੇ ਤੋਂ ਸਿਰਫ 60 ਕਿਲੋਮੀਟਰ ਦੀ ਦੂਰੀ ‘ਤੇ ਹੈ। ਤਾਲਿਬਾਨ ਸ਼ੌਰਬਕ, ਅਰਗੇਸਤਾਨ, ਮਾਈਵਿੰਡ, ਖਾਕਰੇਜ਼, ਪੰਜਵਈ, ਮਾਰੂਫ, ਸ਼ਾਹ ਵਾਲੀ ਵਾਲੀ ਕੋਟ ਅਤੇ ਕੰਧਾਰ ਦੇ ਘੋਰਕ ਜ਼ਿਲ੍ਹਿਆਂ ਨੂੰ ਵੀ ਕੰਟਰੋਲ ਕਰਦੇ ਹਨ। ਇਸਦੇ ਨਾਲ ਹੀ, ਦੱਖਣੀ ਸੂਬੇ ਨਿਮਰੋਜ਼ ਦੇ ਚਚਨਪੁਰ ਅਤੇ ਦੇਲਾਰਾਮ ਜ਼ਿਲ੍ਹਿਆਂ ਦੇ ਡਿੱਗਣ ਤੋਂ ਬਾਅਦ, ਪ੍ਰਾਂਤ ਦੀ ਰਾਜਧਾਨੀ ਜ਼ਾਰੰਗ ਅਤੇ ਇਰਾਨ ਦੇ ਨਾਲ ਲਗਦੀ ਮਿਲਕ-ਜ਼ਾਰਾਂਜ ਸਰਹੱਦ ਪਾਰ ਹੋਣ ਤੇ ਇਹ ਖਤਰਾ ਵੱਧਦਾ ਜਾ ਰਿਹਾ ਹੈ।

ਗੱਡੀ ‘ਚ ਬੈਠ ਗਰਮ ਹੋਈ Navjot Kaur Lambi,ਫੇਰ Navjot Sidhu ਵੱਲ ਨੂੰ ਹੋਈ ਸਿੱਧੀ || D5 Channel Punjabi

ਹੁਣ ਤੱਕ 3600 ਨਾਗਰਿਕਾਂ ਦੀ ਮੌਤ ਹੋ ਗਈ
ਅਪ੍ਰੈਲ ਵਿੱਚ ਟਕਰਾਅ ਦੀ ਸ਼ੁਰੂਆਤ ਤੋਂ ਹੁਣ ਤੱਕ 3600 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਅਫਗਾਨ ਫੌਜ ਦੇ 1000 ਸੈਨਿਕ ਅਤੇ ਅਧਿਕਾਰੀ ਵੀ ਮਾਰੇ ਗਏ ਹਨ। ਕਾਬੁਲ ਵਿੱਚ 3 ਹਜ਼ਾਰ ਤੋਂ ਵੱਧ ਲੋਕ ਜ਼ਖਮੀ ਹੋਏ। ਕੱਟੜਪੰਥੀ ਇਸਲਾਮੀ ਸੰਗਠਨ ਤਾਲਿਬਾਨ ਨੇ ਹੁਣ ਉੱਤਰੀ ਅਫਗਾਨਿਸਤਾਨ ਦੇ ਇੱਕ ਦੂਰ-ਦੁਰਾਡੇ ਖੇਤਰ ਉੱਤੇ ਕਬਜ਼ਾ ਕਰ ਲਿਆ ਹੈ। ਇਸ ਤੋਂ ਬਾਅਦ ਤਾਲਿਬਾਨ ਨੇ ਆਪਣਾ ਪਹਿਲਾ ਹੁਕਮ ਜਾਰੀ ਕੀਤਾ। ਜਿਸ ਮੁਤਾਬਿਕ ਔਰਤ ਆਦਮੀ ਨਾਲ ਬਾਜ਼ਾਰ ਨਹੀਂ ਜਾ ਸਕਦੀਆਂ। ਆਦਮੀ ਦਾੜ੍ਹੀ ਨਹੀਂ ਕੱਟ ਸਕਦਾ ਜਾਂ ਸਮੋਕਿੰਗ ਨਹੀਂ ਕਰ ਸਕਦਾ। ਇਹ ਕਿਹਾ ਗਿਆ ਹੈ ਕਿ ਜੋ ਲੋਕ ਇਸ ਹੁਕਮ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।

ਪੰਜਾਬ ‘ਚ ਫਿਰ ਆਇਆ ਹੜ੍ਹ!ਪੂਰੇ ਇਲਾਕੇ ‘ਚ ਹੋਇਆ ਪਾਣੀ-ਪਾਣੀ || D5 Channel Punjabi

56,000 ਤੋਂ ਵੱਧ ਪਰਿਵਾਰ ਬੇਘਰ ਹੋ ਗਏ
ਪਿਛਲੇ 15 ਦਿਨਾਂ ਵਿਚ, 56,000 ਤੋਂ ਵੱਧ ਪਰਿਵਾਰ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਦੇਸ਼ ਦੇ ਉੱਤਰੀ ਹਿੱਸੇ ਤੋਂ ਹਨ। ਉੱਤਰ ਹਿੱਸੇ ਵਿਚ ਸਥਿਤ ਮਜ਼ਾਰ-ਏ-ਸ਼ਰੀਫ ਵਿਚ ਇਕ ਚੱਟਾਨ ‘ਤੇ ਬਣੇ ਇਕ ਅਸਥਾਈ ਕੈਂਪ ਵਿਚ ਲਗਭਗ 50 ਅਜਿਹੇ ਬੇਸਹਾਰਾ ਪਰਿਵਾਰ ਰਹਿ ਰਹੇ ਹਨ। ਉਹ ਝੁਲਸ ਰਹੀ ਗਰਮੀ ਵਿੱਚ ਪਲਾਸਟਿਕ ਦੇ ਤੰਬੂਆਂ ਵਿੱਚ ਰਹਿੰਦੇ ਹਨ, ਜਿੱਥੇ ਪਾਰਾ ਦੁਪਹਿਰ ਨੂੰ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। ਇਸ ਜਗ੍ਹਾ ‘ਤੇ ਇਕ ਵੀ ਰੁੱਖ ਨਹੀਂ ਹੈ ਅਤੇ ਪੂਰੇ ਕੈਂਪ ਲਈ ਇਕੋ ਟਾਇਲਟ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button