Breaking NewsD5 specialIndiaNewsTop News

ਪੀੜਿਤ ਕਿਸਾਨਾਂ ਦਾ ਦੁੱਖ ਵੰਡਾਉਣ ਲਲਿਤਪੁਰ ਪਹੁੰਚੀ Priyanka Gandhi, ਟ੍ਰੇਨ ‘ਚ ਕੀਤਾ ਸਫਰ

ਲਲਿਤਪੁਰ : ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ‘ਚ ਖਾਦ ਦੀ ਸਮੱਸਿਆ ਦੇ ਕਾਰਨ ਜਾਨ ਗਵਾਉਣ ਵਾਲੇ 2 ਕਿਸਾਨਾਂ ਦੇ ਪਰਿਵਾਰਿਕ ਮੈਂਬਰਾ ਨੂੰ ਮਿਲਣ ਲਈ ਕਾਂਗਰਸ ਜਨਰਲ ਸਕੱਤਰ ਅਤੇ ਪ੍ਰਦੇਸ਼ ਕਾਂਗਰਸ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਸ਼ੁੱਕਰਵਾਰ ਨੂੰ ਸਵੇਰੇ ਟ੍ਰੇਨ ਰਾਹੀਂ ਲਲਿਤਪੁਰ ਪਹੁੰਚੀ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪ੍ਰਦੀਪ ਜੈਨ ਆਦਿਤਿਆ ਨੇ ਦੱਸਿਆ ਕਿ ਲਲਿਤਪੁਰ ਜ਼ਿਲ੍ਹੇ ‘ਚ ਦੋ ਕਿਸਾਨਾਂ ਦੀ ਮੌਤ ‘ਤੇ ਪੀੜਿਤ ਪਰਿਵਾਰਾਂ ਨਾਲ ਦੁੱਖ ਵੰਡਾਉਣ ਲਈ ਪ੍ਰਿਅੰਕਾ ਗਾਂਧੀ ਸਾਬਰਮਤੀ ਐਕਸਪ੍ਰੈਸ ਰਾਹੀ ਲਲਿਤਪੁਰ ਪਹੁੰਚੀ। ਇਸ ਦੌਰਾਨ ਕਾਂਗਰਸੀ ਕਰਮਚਾਰੀਆਂ ਨੇ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ।

Khabran Da Sira🔴LIVE : ਪੁਲਿਸ ਨੇ ਹਟਾਏ ਬੈਰੀਕੇਡ, ਬਾਰਡਰ ਖਾਲੀ ! RSS ਕਿਸਾਨੀ ਸੰਘਰਸ਼ ਨੂੰ ਕਰ ਰਹੀ ਹੈ ਬਦਨਾਮ

ਦੱਸ ਦਈਏ ਕਿ ਇਸ ਹਫ਼ਤੇ ਲਲਿਤਪੁਰ ਦੇ ਨਾਰਾਹਾਟ ਥਾਣਾ ਖੇਤਰ ਦੇ ਬਨਯਾਨਾ ਪਿੰਡ ਦੇ ਕਿਸਾਨ ਮਹੇਸ਼ ਕੁਮਾਰ ਬੁਨਕਰ ਦੀ ਖਾਦ ਖਰੀਦ ਕੇਂਦਰ ਉੱ’ਤੇ ਕਾਫ਼ੀ ਸਮੇਂ ਤੱਕ ਲਾਈਨ ‘ਚ ਖੜ੍ਹੇ ਰਹਿਣ ਦੇ ਕਾਰਨ ਤਬੀਅਤ ਵਿਗੜਨ ‘ਤੇ ਮੌਤ ਹੋ ਗਈ ਸੀ। ਇਸ ਤੋਂ ਇੱਕ ਦਿਨ ਬਾਅਦ ਲਲਿਤਪੁਰ ਜ਼ਿਲ੍ਹੇ ਦੇ ਹੀ ਮੈਲਵਾਰਾ ਖੁਰਦ ਪਿੰਡ ਦੇ ਕਿਸਾਨ ਸੋਨੀ ਅਹਿਰਵਾਰ ਨੇ 3 ਦਿਨ ਤੱਕ ਖਾਦ ਨਾ ਮਿਲਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button