NewsBreaking NewsD5 specialIndiaPolitics

ਪੀਐਮ ਮੋਦੀ ਕੋਰੋਨਾ ਟੀਕਾਕਰਨ ਨੂੰ ਲੈ ਕੇ ਸੋਮਵਾਰ ਨੂੰ ਸਾਰੇ ਮੁੱਖਮੰਤਰੀਆਂ ਨਾਲ ਕਰਨਗੇ ਬੈਠਕ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਕੋਰੋਨਾ ਵਾਇਰਸ ਦੇ ਟੀਕਿਆਂ ਨੂੰ ਲੈ ਕੇ ਸੋਮਵਾਰ ਨੂੰ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੇ ਨਾਲ ਬੈਠਕ ਕਰਨਗੇ। ਸੂਤਰਾਂ ਦੀ ਮੰਨੀਏ ਤਾਂ ਪੀਐਮ ਮੋਦੀ  ਦੀ ਮੁੱਖਮੰਤਰੀਆਂ ਦੇ ਨਾਲ ਇਹ ਬੈਠਕ ਸ਼ਾਮ 4 ਤੋਂ ਸ਼ੁਰੂ ਹੋਵੇਗੀ। ਦੱਸ ਦਈਏ ਕਿ ਇਹ ਬੈਠਕ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਹੋਵੇਗੀ, ਜਿਸ ‘ਚ ਸੂਬਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ ਹਾਲਾਤ ਅਤੇ ਕੋਰੋਨਾ ਵੈਕਸੀਨ ਦੇ ਟੀਕਾਕਰਨ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ।

ਕਿਸਾਨਾਂ ਦੇ ਨਵੇਂ ਐਲਾਨ ਨੇ ਉੱਡਾਈ ਮੋਦੀ ਸਰਕਾਰ ਦੀ ਨੀਂਦ! ਮੀਟਿੰਗ ਤੋਂ ਬਾਅਦ ਕੀਤਾ ਵੱਡਾ ਧਮਾਕਾ!ਸੋਚਾਂ ‘ਚ ਪਏ ਮੰਤਰੀ

ਦੇਸ਼ ‘ਚ ਕੋਰੋਨਾ ਵੈਕਸੀਨ ਟੀਕਾਕਰਨ ਦਾ ਡਰਾਈ ਰਨ ਚਲਾਇਆ ਜਾ ਰਿਹਾ ਹੈ। ਕੋਵਿਡ ਵੈਕਸੀਨ ਟੀਕਾਕਰਨ ਦਾ ਦੂਜਾ ਮਾਕ ਡਰਿੱਲ ਆਯੋਜਿਤ ਕੀਤਾ ਗਿਆ, ਜਿਸ ਤੋਂ ਬਾਅਦ ਹੁਣ ਪੀ.ਐੱਮ. ਮੋਦੀ ਮੁੱਖ ਮੰਤਰੀਆਂ ਦੇ ਨਾਲ ਬੈਠਕ ਕਰ ਟੀਕਾਕਰਨ ਨਾਲ ਜੁੜੇ ਹਰ ਮੁੱਦੇ ‘ਤੇ ਚਰਚਾ ਕਰਨਗੇ, ਤਾਂ ਕਿ ਜਦੋਂ ਕੋਰੋਨਾ ਵੈਕਸੀਨ ਦਾ ਅਸਲੀ ਟੀਕਾਕਰਨ ਸ਼ੁਰੂ ਹੋਵੇ ਤਾਂ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

🔴LIVE| ਮੀਟਿੰਗ ਤੋਂ ਬਾਅਦ ਕਿਸਾਨਾਂ ਦਾ ਕੇਂਦਰ ਨੂੰ ਵੱਡਾ ਝਟਕਾ,ਰਾਤੋ-ਰਾਤ ਲਾਈ ਸਕੀਮ,ਕਿਸਾਨਾਂ ਤੋਂ ਡਰੀ ਸਰਕਾਰ!

 ਤੁਹਾਨੂੰ ਦੱਸ ਦਈਏ ਕਿ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਹੈ ਕਿ ਦੇਸ਼ ਵਿੱਚ ਛੇਤੀ ਹੀ ਕੋਰੋਨਾ ਵੈਕਸੀਨ ਦਾ ਟੀਕਾਕਰਨ ਅਭਿਆਨ ਸ਼ੁਰੂ ਹੋਵੇਗਾ। ਭਾਰਤ ਨੇ ਦੋ ਸਵਦੇਸ਼ੀ ਕੋਰੋਨਾ ਵੈਕਸੀਨ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਹੈ। ਸਭ ਤੋਂ ਪਹਿਲਾਂ ਇਹ ਵੈਕਸੀਨ ਹੈਲਥ ਵਰਕਰਾਂ, ਸਿਹਤ ਪੇਸ਼ੇਵਰਾਂ,  ਫਰੰਟਲਾਈਨ ਵਰਕਰਾਂ, ਫੌਜ ਅਤੇ ਨੀਮ ਫੌਜੀ ਬਲਾਂ ਦੇ ਕਰਮੀਆਂ ਤੋਂ ਇਲਾਵਾ ਸੈਨੇਟਰੀ ਵਰਕਰਾਂ ਨੂੰ ਦਿੱਤਾ ਜਾਵੇਗਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button