ਪਿੰਡ ਡੰਗਰਖੇੜਾ ਬਣਿਆ ‘ਅਧਿਆਪਕ ਖੇੜਾ’
ਪਟਿਆਲਾ : ਪੰਜਾਬ ਸਰਕਾਰ ਵੱਲੋਂ 6635 ਈ.ਟੀ.ਟੀ. ਅਧਿਆਪਕਾਂ ਦੀ ਪਹਿਲੀ ਲਿਸਟ ’ਚ ਪਿੰਡ ਡੰਗਰਖੇੜਾ ਜੋ ਜ਼ਿਲ੍ਹਾ ਫਾਜ਼ਿਲਕਾ ਦਾ ਪਿੰਡ ਹੈ ਦੇ 29 ਮੁੰਡੇ ਕੁੜੀਆਂ ਇਕੱਠੇ ਅਧਿਆਪਕ ਬਣੇ ਹਨ। ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਮਿਲਣ ਨਾਲ ਇਹ ਪਿੰਡ ਡੰਗਰਖੇੜਾ ਹੁਣ ਅਧਿਆਪਕਖੇੜਾ ਬਣ ਗਿਆ ਹੈ। ਪੰਜਾਬ ‘ਚ ਸ਼ਾਇਦ ਇਹ ਪਹਿਲਾ ਪਿੰਡ ਹੈ ਜਿਥੋਂ ਦੇ ਇੰਨੇ ਅਧਿਆਪਕ ਇਕੋ ਵਾਰ ਭਰਤੀ ਹੋਏ ਹਨ।
ਕਿਸਾਨ ਜਥੇਬੰਦੀਆਂ ਦੀ SKM ‘ਚ ਵਾਪਸੀ, ਮੁੜ ਦਿੱਲੀ ਨੂੰ ਸਿੱਧੇ ਹੋਣਗੇ ਟਰੈਕਟਰ D5 Channel Punjabi
ਮਿਲੀ ਜਾਣਕਾਰੀ ਅਨੁਸਾਰ ਡੰਗਰਖੇੜਾ ਪਿੰਡ ਪਹਿਲਾਂ ਵੀ ਸਰਕਾਰੀ ਅਧਿਆਪਕਾਂ ਦੀ ਗਿਣਤੀ ਵਿਚ ਮਸ਼ਹੂਰ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਬਰਕੰਦੀ ਸ੍ਰੀ ਮੁਕਤਸਰ ਸਾਹਿਬ ਦੇ ਲੈਕਚਰਾਰ ਅੰਗਰੇਜ਼ੀ ਕਰਮਜੀਤ ਸਿੰਘ ਸਮਾਗ ਬਲਮਗੜ੍ਹ ਨੇ ਨਵਨਿਯੁਕਤ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਹੈ ਕਿ ਇਹ ਅਧਿਆਪਕ ਪੰਜਾਬ ਦੇ ਸਕੂਲਾਂ ਵਿਚ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣਗੇ, ਜਿਸ ਨਾਲ ਸਿੱਖਿਆ ਵਿਚ ਗੁਣਵੱਤਾ ਆਵੇਗੀ। ਇਥੇ ਇਹ ਵੀ ਵਰਣਨਯੋਗ ਹੈ ਕਿ 6635 ਈ.ਟੀ.ਟੀ.ਅਸਾਮੀਆਂ ’ਚ ਪਹਿਲੀ ਜਾਰੀ ਸੂਚੀ ਵਿਚ 29 ਅਧਿਆਪਕ ਪਿੰਡ ਡੰਗਰਖੇੜਾ ਦੇ ਹਨ ਜਦੋਂ ਕਿ ਹਾਲੇ 2500-2700 ਅਧਿਆਪਕਾਂ ਦੀ ਸੂਚੀ ਅਜੇ ਬਾਕੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.