Breaking NewsD5 specialNewsPunjabTop News

ਪਾਣੀ ਦੀਆਂ ਬੌਛਾੜਾਂ ਨਾਲ Bhagwant Mann ਦੀ ਵਿਗੜੀ ਤਬੀਅਤ, AAP ਵਰਕਰਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਚੰਡੀਗੜ੍ਹ : ਪੰਜਾਬ ‘ਚ ਗਰਮੀ ਦੇ ਵੱਧ ਰਹੇ ਕਹਿਰ ਚੱਲਦਿਆਂ ਬਿਜਲੀ ਸੰਕਟ ਵੀ ਗਰਮਾਇਆ ਹੋਇਆ ਹੈ। ਲਗਾਤਾਰ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਹੋ ਕੇ ਸੜਕਾਂ ‘ਤੇ ਉੱਤਰ ਆਏ ਹਨ। ਇਸ ‘ਚ ਰਾਜਨੀਤੀ ਵੀ ਗਰਮਾ ਚੁੱਕੀ ਹੈ। ਬਿਜਲੀ ਸੰਕਟ ਦੇ ਖਿਲਾਫ਼ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਨੇ ਸਿਸਵਾਂ ‘ਚ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਫਾਰਮਹਾਊਸ ਦਾ ਘਿਰਾਓ ਕੀਤਾ।

Navjot Sidhu Electricity bill | ਦੇਖ ਉੱਡ ਜਾਣਗੇ ਹੋਸ਼, ਗਰੀਬ ਬੰਦੇ ਦਾ ਤਾਂ ਹੁਣ ਨੂੰ ਪੁੱਟ ਦੇਣਾ ਸੀ ਮੀਟਰ!

ਇਸ ਦੌਰਾਨ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਲੋਕ ਧਰਨੇ – ਪ੍ਰਦਰਸ਼ਨ ਕਰ ਰਹੇ ਹਨ ਪਰ ਇੱਕ ਵਿਅਕਤੀ ਹੀ ਘਰ ‘ਚ ਬੈਠਾ ਆਨੰਦ ਲੈ ਰਿਹਾ ਹੈ। ਅਸੀ ਸੀਐਮ ਦੇ ਫ਼ਾਰਮ ਹਾਊਸ ਦਾ ਮੀਟਰ ਚੈੱਕ ਕਰਨ ਆਏ ਹਨ ਤਾਂ ਕਿ ਪਤਾ ਲੱਗ ਸਕੇ ਕਿ ਇੱਥੇ ਕਿੰਨੇ ਘੰਟੇ ਬਿਜਲੀ ਦਾ ਕੱਟ ਲੱਗ ਰਿਹਾ ਹੈ। ਇਸ ਦੇ ਨਾਲ ਭਗਵੰਤ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ‘ਚ ਲਾਗੂ ਪੰਜਾਬ ਵਿਰੋਧੀ ਬਿਜਲੀ ਸਮਝੌਤੇ ਅਤੇ ਮਾਫੀਆ ਰਾਜ ਕੈਪਟਨ ਦੇ ਸ਼ਾਸਨ ‘ਚ ਵੀ ਚੱਲ ਰਹੇ ਹਨ। ਬਿਜਲੀ ਮੰਤਰੀ ਹੋਣ ਦੇ ਨਾਤੇ ਸੀਐਮ ਨੂੰ ਮੌਜੂਦਾ ਬਿਜਲੀ ਸੰਕਟ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

ਕਿਸਾਨ ਮੋਰਚੇ ਦਾ ਵੱਡਾ ਐਲਾਨ, ਮੋਤੀ ਮਹਿਲ ਘੇਰਨ ਲਈ ਦਿੱਲੀ ਤੋਂ ਤੁਰੇ ਕਿਸਾਨ ! ਸਰਕਾਰ ਦੀ ਵਧੀ ਚਿੰਤਾ! ਫੋਰਸ ਤੈਨਾਤ !

ਦੱਸ ਦਈਏ ਕਿ ਪੁਲਿਸ ਹਰ ਸੰਭਵ ਕੋਸ਼ਿਸ਼ ਕਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ । ਇਸ ‘ਚ ਪਾਣੀ ਦੀ ਤੇਜ਼ ਬੌਛਾੜਾਂ ਨਾਲ ‘ਆਪ’ ਸੰਸਦ ਮੈਂਬਰ ਭਗਵੰਤ ਮਾਨ ਦੀ ਹਾਲਤ ਵੀ ਵਿਗੜ ਗਈ। ਇਸ ਦੌਰਾਨ ਆਪ ਵਰਕਰ ਬੈਰੀਕੇਡਸ ਤੋੜਕੇ ਅੱਗੇ ਵਧੇ। ਉਨ੍ਹਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button