ਪਾਕਿਸਤਾਨ : ਸਿੰਧ ਪ੍ਰਾਂਤ ਦੇ ਸੀਐਮ ਨੇ ਦੀਵਾਲੀ ‘ਤੇ ਦਿੱਤੀ ਹੋਲੀ ਦੀ ਵਧਾਈ, ਹੋਏ ਟਰੋਲ
ਇਸਲਾਮਾਬਾਦ : ਪਾਕਿਸਤਾਨ (Pakistan) ‘ਚ ਸਿੰਧ ਪ੍ਰਾਂਤ ਦੇ ਮੁੱਖਮੰਤਰੀ ਨੂੰ ਹੋਲੀ ਅਤੇ ਦੀਵਾਲੀ ‘ਚ ਫਰਕ ਤੱਕ ਨਹੀਂ ਪਤਾ ਹੈ ! ਇਹ ਗੱਲ ਇਵੇਂ ਨਹੀਂ ਕਹੀ ਜਾ ਰਹੀ ਹੈ। ਉਨ੍ਹਾਂ ਦੇ ਦਫ਼ਤਰ ਤੋਂ ਦੀਵਾਲੀ ਦੇ ਦਿਨ ਹੋਲੀ ਦੀਆਂ ਸ਼ੁਭਕਾਮਨਾਵਾਂ ਟਵੀਟ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਆਲੋਚਨਾ ਹੋ ਰਹੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਦੀਵਾਲੀ ਦੇ ਦਿਨ ਹੈਪੀ ਹੋਲੀ ਲਿਖੀ ਇੱਕ ਪੋਸਟ ਸ਼ੇਅਰ ਕੀਤੀ। ਇਸਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਸਬਕ ਸਿਖਾਇਆ। ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸੂਬੇ ਸਿੰਧ ਦੇ ਮੁੱਖ ਮੰਤਰੀ ਦੀਵਾਲੀ ਮੌਕੇ ਹੋਲੀ ਦੀ ਵਧਾਈ ਦੇਣ ਕਾਰਨ ਬੁਰੀ ਤਰ੍ਹਾਂ ਘਿਰ ਗਏ। ਬਾਅਦ ‘ਚ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।
ਰਾਜਾ ਵੜਿੰਗ ਦੀ ਕੈਪਟਨ ਨੂੰ ਚਿਤਾਵਨੀ, ਕਹਿੰਦਾ ਸਾਡੇ ਨਾਲ ਪੰਗਾ ਨਾ ਲਓ || D5 Channel Punjabi
ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਟਵਿੱਟਰ ਅਕਾਊਂਟ ਤੋਂ ਹੋਲੀ ਦੀ ਵਧਾਈ ਵਾਲਾ ਸੰਦੇਸ਼ ਪੋਸਟ ਕੀਤਾ ਗਿਆ। ਇਸ ਪੋਸਟ ‘ਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਦੀ ਤਸਵੀਰ ਦਿਖਾਈ ਦੇ ਰਹੀ ਸੀ ਅਤੇ ਇਸ ‘ਤੇ ਹੋਲੀ ਦੀਆਂ ਵਧਾਈਆਂ ਲਿਖੀਆਂ ਹੋਈਆਂ ਸਨ। ਇਸ ਤੋਂ ਬਾਅਦ ਸਿੰਧ ਦੇ ਸੀਐਮ ਟਵਿੱਟਰ ‘ਤੇ ਬੁਰੀ ਤਰ੍ਹਾਂ ਟਰੋਲ ਹੋਣ ਲੱਗੇ। ਪਾਕਿਸਤਾਨੀ ਸੂਬੇ ਦੇ ਮੁੱਖ ਮੰਤਰੀ ਦੀ ਲਾਪਰਵਾਹੀ ‘ਤੇ ਵੱਡੀ ਗਿਣਤੀ ‘ਚ ਲੋਕ ਸਵਾਲ ਕਰਨ ਲੱਗੇ ਹਨ। ਇਸ ਤੋਂ ਬਾਅਦ ਮੁਰਾਦ ਅਲੀ ਅਤੇ ਉਨ੍ਹਾਂ ਦੀ ਟੀਮ ਨੂੰ ਗਲਤੀ ਦਾ ਅਹਿਸਾਸ ਹੋਇਆ ਅਤੇ ਪੋਸਟ ਨੂੰ ਡਿਲੀਟ ਕਰ ਦਿੱਤਾ।
ਸਾਬਕਾ DGP ਨੇ ਫਸਾਇਆ CAPTAIN, ਹੋਵੇਗੀ ਕਾਰਵਾਈ ! ਨਾਲੇ ਫਸੂ ਕੈਪਟਨ ਦਾ ਕਰੀਬੀ ਮੰਤਰੀ D5 Channel Punjabi
ਸਿੰਧ ਸੂਬੇ ਵਿਚ ਵੱਡੀ ਗਿਣਤੀ ਵਿਚ ਹਿੰਦੂ ਆਬਾਦੀ
ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੇ ਇਸ ਪੋਸਟ ਦਾ ਸਕ੍ਰੀਨਸ਼ਾਟ ਲੈ ਕੇ ਟਵੀਟ ਕੀਤਾ,”ਪਾਕਿਸਤਾਨ ਵਿੱਚ ਸਿੰਧ ਸੂਬੇ ਵਿੱਚ ਸਭ ਤੋਂ ਵੱਧ ਹਿੰਦੂ ਰਹਿੰਦੇ ਹਨ। ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਹਿੰਦੂ ਬਹੁਗਿਣਤੀ ਵਿੱਚ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿੰਧ ਦੇ ਸੀਐਮ ਹਾਊਸ ਦੇ ਸਟਾਫ ਨੂੰ ਦੀਵਾਲੀ ਅਤੇ ਹੋਲੀ ਵਿੱਚ ਫਰਕ ਨਹੀਂ ਪਤਾ। ਇਹ ਬਹੁਤ ਦੁਖਦਾਈ ਹੈ।”
ਪੋਸਟ ਨੂੰ ਡਿਲੀਟ ਕੀਤੇ ਜਾਣ ‘ਤੇ ਮੁਰਤਜ਼ਾ ਨੇ ਕਿਹਾ ਕਿ ਬਿਨਾਂ ਮੁਆਫੀ ਮੰਗੇ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਇਹ ਕੋਈ ਭੁੱਲ ਨਹੀਂ ਸਗੋਂ ਬਹੁਤ ਵੱਡੀ ਗਲਤੀ ਹੈ। ਗਲਤੀ ਇੱਕ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਨਾ ਕਿ ਕਿਸੇ ਸੰਸਥਾ ਦੁਆਰਾ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਭ ਤੋਂ ਵੱਧ ਹਿੰਦੂ ਆਬਾਦੀ ਹੈ ਅਤੇ ਕਥਿਤ ਤੌਰ ‘ਤੇ ਇਸ ਖੇਤਰ ਵਿੱਚ ਹਿੰਦੂ ਧਰਮ ਦੇ ਪੈਰੋਕਾਰਾਂ ਤੋਂ ਦੂਜੇ ਨੰਬਰ ‘ਤੇ ਹਨ। ਸਾਲ 2017 ਵਿੱਚ ਹੋਈ ਮਰਦਮਸ਼ੁਮਾਰੀ ਮੁਤਾਬਕ ਸਿੰਧ ਸੂਬੇ ਵਿੱਚ 41 ਲੱਖ 80 ਹਿੰਦੂ ਰਹਿੰਦੇ ਹਨ, ਜੋ ਕਿ ਉੱਥੋਂ ਦੀ ਕੁੱਲ ਆਬਾਦੀ ਦਾ 8.73 ਫੀਸਦੀ ਹੈ। ਸਿੰਧ ਪ੍ਰਾਂਤ ਵਿੱਚ ਹੀ, ਬਹੁਤ ਸਾਰੇ ਪ੍ਰਸਿੱਧ ਹਿੰਦੂ ਮੰਦਰ ਜਿਵੇਂ ਕਿ ਰਾਮਪੀਰ ਮੰਦਰ, ਉਮਰਕੋਟ ਸ਼ਿਵ ਮੰਦਰ ਅਤੇ ਹੋਰ ਖੇਤਰ ਵਿੱਚ ਮੌਜੂਦ ਹਨ।
Sindh has the largest number of Hindu population in Pakistan with areas where Hindus are in overwhelming majority. One can only be sad at the state of affairs if the staff at the CM House Sindh doesn’t know the difference between Diwali and Holi. Sad indeed. pic.twitter.com/QdpDe6f3Pl
— Murtaza Solangi (@murtazasolangi) November 4, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.