ਪਾਕਿਸਤਾਨ : ਜਹਾਜ਼ ‘ਚ ਸਵਾਰ ਤਿੰਨ ਯਾਤਰੀਆਂ ਨੂੰ ਪਿਆ ਦਿਲ ਦਾ ਦੌਰਾ
ਇਸਲਾਮਾਬਾਦ: ਜਹਾਜ਼ ਜੇਦਾਹ ਤੋਂ ਇਸਲਾਮਾਬਾਦ ਆ ਰਿਹਾ ਸੀ। ਪੀਆਈਏ ਏਅਰਕਰਾਫਟ ਨੰਬਰ ਪੀਕੇ-742 ਵਿੱਚ 225 ਯਾਤਰੀ ਸਵਾਰ ਸੀ |ਜਿਸ ‘ਚ ਇੱਕੋ ਸਮੇਂ ਤੇ ਤਿੰਨ ਯਾਤਰੀਆਂ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਨਾਲ ਜਹਾਜ਼ ਵਿੱਚ ਹਫੜਾ-ਦਫੜੀ ਮੱਚ ਗਈ। ਪਾਇਲਟਾਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ।ਇਸ ਸਮੇਂ ਦੌਰਾਨ ਸਿਵਲ ਐਵੀਏਸ਼ਨ ਅਥਾਰਟੀ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਤੁਰੰਤ ਮੌਕੇ ‘ਤੇ ਸਹੂਲਤ ਦੇਣ ਲਈ ਕਿਹਾ ਗਿਆ।ਇਲਾਜ ਦੌਰਾਨ ਇੱਕ ਯਾਰਤੀ ਦੀ ਮੌਤ ਹੋ ਗਈ, ਜਦੋਂਕਿ ਵਿਆਹੁਤਾ ਜੋੜੇ ਨੂੰ ਬਚਾਅ ਲਿਆ ਗਿਆ।
Read also…. ਵਾਲਾ ਨਾਲ ਹੁੰਦੀਆਂ ਨੇ ਕਲਾਕਾਰੀਆਂ, ਦੇਖਣ ਸਪੈਸ਼ਲ ਜਹਾਜ਼ ਕਰਵਾਕੇ ਆਉਂਦੇ ਨੇ ਗੋਰੇ |
ਇਸ ਤੋਂ ਬਾਅਦ ਯਾਤਰੀਆਂ ਦੇ ਇਲਾਜ ਲਈ ਐਂਬੂਲੈਂਸਾਂ, ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਟੀਮ ਨੂੰ ਭੇਜਿਆ ਗਿਆ। ਸਿਹਤ ਕਰਮਚਾਰੀਆਂ ਨੇ ਮਰੀਜ਼ਾਂ ਨੂੰ ਐਂਬੂਲੈਂਸਾਂ ਤੋਂ ਐਮਰਜੈਂਸੀ ਵਾਰਡਾਂ ਵਿੱਚ ਤਬਦੀਲ ਕੀਤਾ। ਇਸ ਸਮੇਂ ਦੌਰਾਨ ਡਾਕਟਰਾਂ ਨੇ ਇੱਕ ਯਾਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਮਹਾਲਾ ਬੀਬੀ ਨਾਮੀ ਯਾਤਰੀ ਦੀ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪਰ ਵਿਆਹੇ ਜੋੜੇ ਨੂੰ ਬਚਾ ਲਿਆ ਗਿਆ।
Published by : Lovepreet kaur
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.