ਪਾਕਿਸਤਾਨ ‘ਚ ਵੀਡੀਓ ਬਣਾ ਰਹੇ ਚਾਰ ਟਿਕਟਾਕ ਸਟਾਰ ਦੀ ਗੋਲੀ ਮਾਰ ਕੇ ਹੱਤਿਆ
ਕਰਾਚੀ : ਪਾਕਿਸਤਾਨ ‘ਚ ਮੰਗਲਵਾਰ ਨੂੰ ਚਾਰ ਟਿਕਟਾਕ ਸਟਾਰਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਚਾਰੋਂ ਲੋਕ ਇੱਕ ਹੀ ਕਾਰ ‘ਚ ਸਵਾਰ ਸਨ। ਪੁਲਿਸ ਮੁਤਾਬਕ ਘਟਨਾ ਮੰਗਲਵਾਰ ਨੂੰ ਕਰਾਚੀ ਦੀ ਪਾਸ਼ ਕਲੋਨੀ ਗਾਰਡਨ ਏਰੀਆ ‘ਚ ਇੱਕ ਪ੍ਰਾਈਵੇਟ ਹਸਪਤਾਲ ਦੇ ਸਾਹਮਣੇ ਹੋਈ।ਪੁਲਿਸ ਮੁਤਾਬਕ ਸਾਜਿਸ਼ ਦੇ ਤਹਿਤ ਇਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਗਈ ਹੈ।
🔴LIVE| ਕਿਸਾਨਾਂ ਅੱਗੇ ਝੁਕਿਆ ਮੋਦੀ!ਮੰਗਾਂ ਮੰਨਣ ਨੂੰ ਹੋਇਆ ਤਿਆਰ!
ਹਮਲਾਵਰ ਕਾਫ਼ੀ ਸਮੇਂ ਤੱਕ ਇਨ੍ਹਾਂ ਦਾ ਪਿੱਛਾ ਕਰਦੇ ਰਹੇ। ਜਿਵੇਂ ਹੀ ਹਸਪਤਾਲ ਦੇ ਸਾਹਮਣੇ ਕਾਰ ਰੁਕੀ। ਪਿੱਛੇ ਤੋਂ ਆ ਰਹੇ ਲੋਕਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਘਟਨਾ ‘ਚ ਟਿਕਟਾਕਰ ਮੁਸਕਾਨ ਸ਼ੇਖ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸਦੇ ਤਿੰਨ ਸਾਥੀਆਂ ਨੇ ਕੁਝ ਦੇਰ ਬਾਅਦ ਹਸਪਤਾਲ ‘ਚ ਦਮ ਤੋੜ ਦਿੱਤਾ। ਮਾਰੇ ਗਏ ਲੋਕਾਂ ਦੇ ਨਾਮ – ਸੱਦਾਮ ਹਸਨ, ਆਮਿਰ ਅਤੇ ਰੇਹਾਨ ਦੱਸੇ ਗਏ ਹਨ। ਪੁਲਿਸ ਅਨੁਸਾਰ ਸਾਰੇ ਲੋਕਾਂ ‘ਤੇ 9 ਐਮਐਮ ਪਿਸਟਲ ਨਾਲ ਗੋਲੀਆਂ ਚਲਾਈਆਂ ਗਈਆਂ।
ਕੇਂਦਰ ਕਿਸਾਨਾਂ ਦੀਆਂ ਗੱਲਾਂ ਮੰਨਣ ਨੂੰ ਹੋਈ ਤਿਆਰ,ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਵੱਡਾ ਐਲਾਨ!
ਅਸੀਂ ਕੁਝ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ। ਮਾਮਲੇ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇੱਕ ਦਿਨ ਪਹਿਲਾਂ ਹੀ ਫੈਸਲਾਬਾਦ ‘ਚ ਇੱਕ ਜਵਾਨ ਦੀ ਹੱਤਿਆ ਕੀਤੀ ਗਈ ਸੀ। ਉਹ ਵੀ ਟਿਕਟਾਕ ਸਟਾਰ ਸੀ । ਦੱਸ ਦਈਏ ਕਿ ਪਾਕਿਸਤਾਨ ਸਰਕਾਰ ਨੇ ਅਸ਼ਲੀਲਤਾ ਫੈਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਚੀਨੀ ਸੋਸ਼ਲ ਮੀਡੀਆ ਐਪ ਟਿਕਟਾਕ ਨੂੰ ਪਿਛਲੇ ਸਾਲ ਅਕਤੂਬਰ ‘ਚ ਬੈਨ ਕਰ ਦਿੱਤਾ ਸੀ ਅਤੇ 9 ਦਿਨ ਬਾਅਦ ਹੀ ਇਹ ਬੈਨ ਹਟਾ ਲਿਆ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.