ਪਾਕਿਸਤਾਨੀ Tiktok ਸਟਾਰ ਨੇ ਬਿਲਾਵਲ ਭੁੱਟੋ ਨੂੰ ਦੱਸਿਆ ਆਪਣਾ ਪਿਆਰ, ਵਾਇਰਲ ਹੋਇਆ ਵੀਡੀਓ
ਇਸਲਾਮਾਬਾਦ : ਪਾਕਿਸਤਾਨ ਦੀ ਵਿਵਾਦਿਤ ਟਿੱਕਟਾਕ ਸਟਾਰ ਹਾਰਿਮ ਸ਼ਾਹ ਨੇ ਹੁਣ ਪਾਕਿਸਤਾਨ ਪੀਪਲਜ਼ ਪਾਰਟੀ ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ (Bilawal Bhutto Zardari ) ਨੂੰ ਆਪਣਾ ਪਿਆਰ ਦੱਸ ਕੇ ਨਵਾਂ ਬਵਾਲ ਖੜ੍ਹਾ ਕਰ ਦਿੱਤਾ ਹੈ। ਹਾਰਿਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਰਾਗ੍ਰਾਮ ‘ਤੇ ਵੀਡੀਓ ਸ਼ੇਅਰ ਕਰ ਬਿਲਾਵਲ ਭੁੱਟੋ ਦੇ ਪ੍ਰਤੀ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਹੈ। ਇਸ ਤੋਂ ਬਾਅਦ ਤੋਂ ਹੀ ਹਾਰਿਮ ਸ਼ਾਹ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਦੀ ਇਹ ਟਿਕਟਾਕ ਸਟਾਰ ਪਾਕਿਸਤਾਨੀ ਮੁਫਤੀ ਅਬਦੁਲ ਕਵੀ ਨੂੰ ਥੱਪੜ ਮਾਰ ਕੇ ਅਤੇ ਇਮਰਾਨ ਖਾਨ ਦੇ ਕਰੀਬੀ ਮੰਤਰੀ ਸ਼ੇਖ ਰਾਸ਼ਿਦ ਦੇ ‘ਤੇ ਅਸ਼ਲੀਲ ਗੱਲਬਾਤ ਕਰਨ ਦਾ ਇਲਜ਼ਾਮ ਲਗਾ ਕੇ ਸੁਰਖੀਆਂ ਬਟੋਰ ਚੁੱਕੀ ਹੈ। ਹਾਰਿਮ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵੀ ਵੀਡੀਓ ਨੂੰ ਜਾਰੀ ਕਰਨ ਦੀ ਧਮਕੀ ਦੇ ਚੁੱਕੀ ਹੈ।
Sardool Sikander ਦੇ ਆਖਰੀ ਪੱਲ!ਕਿਵੇਂ ਗਮਾਂ ’ਚ ਹੋਏ ਤਬਦੀਲ
ਮੀਡੀਆ ਰਿਪੋਰਟ ਮੁਤਾਬਕ ਵੀਡੀਓ ਵਿਚ ਹਾਰਿਮ ਸ਼ਾਹ ਪਹਾੜਾਂ ਦੀ ਕਸਮ ਦੇ ਬੋਲ ਵਾਲੇ ਗੀਤ ‘ਤੇ ਮੋਬਾਇਲ ਵਿਚ ਬਿਲਾਵਲ ਭੁੱਟੋ ਜ਼ਰਦਾਰੀ ਦੀ ਤਸਵੀਰ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹ ਵਾਰ-ਵਾਰ ਕੈਮਰੇ ਵੱਲ ਬਿਲਾਵਲ ਦੀ ਤਸਵੀਰ ਦਿਖਾ ਕੇ ਆਪਣੇ ਦਿਲ ਨਾਲ ਲਗਾਉਂਦੀ ਹੈ। ਇਸ ਮਗਰੋਂ ਉਸ ਦਾ ਇਹ ਵੀਡੀਓ ਪਾਕਿਸਤਾਨ ਵਿਚ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਹਾਰਿਮ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਿਲਾਵਲ ਭੁੱਟੋ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕੀ ਹੈ। ਹਾਰਿਮ ਸ਼ਾਹ ਦੇ ਟਿਕਟਾਕ ਅਕਾਊਂਟ ਨੂੰ ਕਰੀਬ 50 ਲੱਖ ਲੋਕ ਫੋਲੋ ਕਰਦੇ ਹਨ।
BREAKING-ਪਾਰਲੀਮੈਂਟ ਘੇਰਨ ਦੇ ਐਲਾਨ ਤੋਂ ਡਰੀ ਕੇਂਦਰ,ਖੇਤੀਬਾੜੀ ਮੰਤਰੀ ਨੇ ਦਿੱਤੀ ਖੁਸ਼ਖਬਰੀ
ਕੁਝ ਦਿਨ ਪਹਿਲਾਂ ਹੀ ਇਹ ਖ਼ਬਰ ਆਈ ਸੀ ਕਿ ਹਾਰਿਮ ਸ਼ਾਹ ਜਲਦ ਹੀ ਇਕ ਵੈਬ ਸੀਰੀਜ ਵਿਚ ਐਕਟਿੰਗ ਕਰਦੀ ਦਿਸੇਗੀ। ਇਹ ਉਹਨਾਂ ਦਾ ਪਹਿਲਾ ਐਕਟਿੰਗ ਡੈਬਿਊ ਹੋਵੇਗਾ। ਇਸ ਤੋਂ ਪਹਿਲਾਂ ਹਾਰਿਮ ਨੂੰ ਟਿਕਟਾਕ, ਇੰਸਟਾਗ੍ਰਾਮ ਅਤੇ ਯੂ-ਟਿਊਬ ‘ਤੇ ਹੀ ਐਕਟਿੰਗ ਕਰਦਿਆਂ ਦੇਖਿਆ ਗਿਆ ਹੈ। ਇਸ ਵੈਬ ਸੀਰੀਜ ਦਾ ਨਾਮ ਰਾਜ਼ ਹੈ ਜੋ ਉਰਦੂ ਫਲਿਕਸ ‘ਤੇ ਦਿਸੇਗਾ। ਇਸ ਸੀਰੀਜ ਨੂੰ ਮੰਸੂਦ ਸਈਦ ਨੇ ਲਿਖਿਆ ਹੈ ਜਦਕਿ ਇਸ ਦੇ ਡਾਇਰੈਕਟਰ ਅਸਲ ਅਲੀ ਜੈਦੀ ਹਨ। ਹੁਣ ਤੱਕ ਇਸ ਸਾਫ ਨਹੀਂ ਹੋ ਪਾਇਆ ਹੈ ਕੀ ਸੀਰੀਜ ਵਿਚ ਹਾਰਿਮ ਸ਼ਾਹ ਲੀਡ ਰੋਲ ਵਿਚ ਹੋਵੇਗੀ ਜਾਂ ਫਿਰ ਕਿਸੇ ਸਾਈਡ ਰੋਲ ਦੇ ਰੂਪ ਵਿਚ ਦਿਸੇਗੀ। ਹਾਲ ਹੀ ਵਿਚ ਜਦੋਂ ਪਾਕਿਸਤਾਨ ਨੇ ਕੁਝ ਦਿਨਾਂ ਲਈ ਟਿਕਟਾਕ ਨੂੰ ਬੈਨ ਕੀਤਾ ਸੀ ਤਾਂ ਹਾਰਿਮ ਨੇ ਇਸ ਦਾ ਕਾਫੀ ਵਿਰੋਧ ਕੀਤਾ ਸੀ।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.