ਪਾਕਿਸਤਾਨੀ ਜੋੜੇ ਨੇ ਸ਼ੇਰ ਦੇ ਬੱਚੇ ਨੂੰ ਡਰੱਗਸ ਦੇ ਕੇ ਕਰਵਾਇਆ ਫੋਟੋਸ਼ੂਟ, VIDEO ਨੂੰ ਦੇਖਣ ਤੋਂ ਬਾਅਦ ਲੋਕਾਂ ‘ਚ ਗੁੱਸਾ

ਇਸਲਾਮਾਬਾਦ : ਪਾਕਿਸਤਾਨ ਤੋਂ ਇਨੀਂ ਦਿਨੀਂ ਇੱਕ ਵਿਆਹ ਦਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਪਾਕਿਸਤਾਨੀ ਜੋੜੇ ਨੇ ਆਪਣੇ ਵਿਆਹ ‘ਚ ਫੋਟੋਸ਼ੂਟ ਕਰਵਾਉਣ ਲਈ ਇੱਕ ਸ਼ੇਰ ਦੇ ਬੱਚੇ ਨੂੰ ਕਿਸੇ ਸਜਾਵਟ ਦੀ ਚੀਜ਼ ਦੀ ਤਰ੍ਹਾਂ ਇਸਤੇਮਾਲ ਕੀਤਾ ਅਤੇ ਅਜਿਹਾ ਕਰਨ ਲਈ ਉਨ੍ਹਾਂ ਨੇ ਜਾਨਵਰ ਨੂੰ ਡਰੱਗਸ ਦੀ ਖੁਰਾਕ ਦਿੱਤੀ। ਜਿਸਦੇ ਨਾਲ ਉਹ ਹੋਸ਼ ‘ਚ ਨਾ ਰਹੇ।
🔴LIVE|| ਰਾਜਪਾਲ ਨੇ ਖੁਸ਼ ਕੀਤੇ ਕਿਸਾਨ!ਦਿੱਤਾ ਵੱਡਾ ਬਿਆਨ!ਲੋਕ ਸਭਾ ‘ਚ ਨਵਾਂ ਬਿੱਲ ਪੇਸ਼! ਕੈਨੇਡਾ ਤੋਂ ਆਈ ਖੁਸ਼ਖਬਰੀ!
ਵਿਆਹ ਦਾ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਜਾਨਵਰਾਂ ਦੇ ਹੱਕ ਲਈ ਲੜਨ ਵਾਲੇ ਸੰਗਠਨਾਂ ਨੇ ਇਸ ਪੂਰੇ ਮਾਮਲੇ ਦੇ ਖਿਲਾਫ ਵਿਰੋਧ ਜਾਹਿਰ ਕੀਤਾ ਹੈ। ਵਿਆਹ ਦੇ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਸਟੂਡੀਓ ਅਫਜ਼ਲ ਦੀ ਇੰਸਟਾਗ੍ਰਾਮ ਸਟੋਰੀ ‘ਤੇ ਪੋਸਟ ਕੀਤੀਆਂ ਗਈਆਂ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਇਹ ਇੱਕ ਫੋਟੋਗ੍ਰਾਫੀ ਸਟੂਡੀਓ ਹੈ ਜੋ ਲਾਹੌਰ ‘ਚ ਸਥਿਤ ਹੈ।
ਵੱਡੇ ਕਿਸਾਨ ਲੀਡਰ ਨੇ ਠੋਕੀ ਕੇਂਦਰ ਦੀ ਮੰਜੀ ! ਅੰਬਾਨੀ-ਅਡਾਨੀ ਵੀ ਦਿੱਤੇ ਲਪੇਟ! ਭਾਜਪਾ ਨੂੰ ਛਿੜੀ ਕੰਬਣੀ !
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜੋੜਾ ਅਲੱਗ -ਅਲੱਗ ਪੋਜ ‘ਚ ਫੋਟੋਆਂ ਖਿਚਵਾ ਰਿਹਾ ਹੈ ਅਤੇ ਉਨ੍ਹਾਂ ਦੇ ਵਿੱਚ ਸ਼ੇਰ ਦਾ ਬੱਚਾ ਬੇਹੋਸ਼ੀ ਦੀ ਹਾਲਤ ‘ਚ ਪਿਆ ਹੋਇਆ ਹੈ। ਟਵਿਟਰ ‘ਤੇ ਸ਼ੇਰ ਦੇ ਬੱਚੇ ਦੀ ਫੁਟੇਜ ਨੂੰ ਦੇਖਕੇ ਲੋਕ ਜੋੜੇ ‘ਤੇ ਭੜਕ ਰਹੇ ਹਨ। ਲੋਕ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਕਿਵੇਂ ਕੋਈ ਸ਼ੇਰ ਦੇ ਬੱਚੇ ਨੂੰ ਬੇਹੋਸ਼ ਕਰਨ ਲਈ ਡਰੱਗਸ ਦੇ ਸਕਦਾ ਹੈ।
ਡੱਲੇਵਾਲ ਤੇ ਯੋਗਰਾਜ ਨੇ ਘੇਰਿਆ ਗਰੇਵਾਲ,ਪੱਤਰਕਾਰਾਂ ਸਾਹਮਣੇ ਕਰਾਈ ਤਸੱਲੀ!
ਪਾਕਿਸਤਾਨ ਦੇ ਐਨੀਮਲ ਵੈਲਫੇਅਰ ਸੰਗਠਨ ਸੇਵ ਦ ਵਾਇਲਡ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਪੰਜਾਬ ਵਾਇਲਡ ਲਾਇਫ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੇਰ ਦੇ ਬੱਚੇ ਨੂੰ ਬਚਾਉਣ। ਜੇਐਫਕੇ ਐਨੀਮਲ ਰੈਸਕਿਊਅਰ ਅਤੇ ਸ਼ੇਲਟਰ ਨੇ ਵੀ ਇਸ ਫੋਟੋ ਅਤੇ ਵੀਡੀਓ ਨੂੰ ਪੋਸਟ ਕਰਦੇ ਹੋਏ ਪਾਕਿਸਤਾਨ ‘ਚ ਜੰਗਲੀ ਜਾਨਵਰਾਂ ਨੂੰ ਰੱਖਣ ਨਾਲ ਜੁੜੀਆਂ ਕੁਝ ਜਾਣਕਾਰੀਆਂ ਦਿੱਤੀਆਂ।
@PunjabWildlife does your permit allow for a lion cub to be rented out for ceremonies?Look at this poor cub sedated and being used as a prop.This studio is in Lahore where this cub is being kept.Rescue him please pic.twitter.com/fMcqZnoRMd
— save the wild (@wildpakistan) March 7, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.