ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਵਲੋਂ ਗੁਜਰਾਤ ਦੇ ਅਮੁਲ ਪਲਾਟਾਂ ਦਾ ਦੌਰਾ
ਪੰਜਾਬ ਵਿਚ ਡੇਅਰੀ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਅਤੇ ਅੰਤਰਾਸ਼ਟਰੀ ਮੰਡੀਕਰਨ ਲਈ ਅਮੁਲ ਤੋਂ ਸਹਿਯੋਗ ਮੰਗਿਆ: ਕੁਲਦੀਪ ਧਾਲੀਵਾਲ

ਚੰਡੀਗੜ੍ਹ/ਅਨੰਦ ਸ਼ਹਿਰ (ਗੁਜਰਾਤ): ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਪੰਜਾਬ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਤਿੰਨ ਦਿਨ ਤੋਂ ਗੁਜਾਰਤ ਦੇ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸਮੇਤ ਕਈ ਹੋਰ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ।ਅੱਜ ਉਨ੍ਹਾਂ ਵਲੋਂ ਅਨੰਦ ਸ਼ਹਿਰ ਅਤੇ ਗਾਂਧੀਨਗਰ ਵਿਖੇ ਅਮੁਲ ਦੇ ਵੱਖ ਵੱਖ ਪਲਾਟਾਂ ਦਾ ਦੌਰਾ ਕੀਤਾ ਗਿਆ ਜਿੱਥੇ ਅਮੂਲ ਦੇ ਅਧਕਿਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।
ਅਹੁਦਾ ਸੰਭਾਲਦੇ ਹੀ Warring ਦਾ ਧਮਾਕਾ Bains ਫਸਿਆ ਕਸੂਤਾ, Navjot Sidhu ਨੇ ਕਰਤਾ ਨਵਾਂ ਐਲਾਨ
ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਮੂਲ ਵੀ ਪੰਜਾਬ ਦੇ ਵੇਰਕਾ ਅਦਾਰੇ ਵਾਂਗ ਸਹਿਕਾਰੀ ਅਦਾਰਾ ਹੈ, ਜਿਸ ਦੇ ਡੇਅਰੀ ਪਦਾਰਥ ਵਿਸ਼ਵ ਪੱਧਰ ‘ਤੇ ਵੱਡੀ ਪਹਿਚਾਣ ਬਣੇ ਹੋਏ ਹਨ।ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤੀ ਨਾਲ ਚਲਾਇਆ ਜਾਵੇ ਤਾਂ ਜੋ ਸਹਾਇਕ ਕਿਸਾਨੀ ਧੰਦਿਆਂ ਨਾਲ ਕਿਸਾਨਾਂ ਨੂੰ ਜੋੜ ਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ।
ਜਥੇਦਾਰ ਨੇ PM ਮੋਦੀ ਨੂੰ ਜੋੜੇ ਹੱਥ, ਸੁਖਬੀਰ ਬਾਦਲ ਤੋਂ ਬਾਅਦ ਕੇਂਦਰ ਨੂੰ ਕੀਤੀ ਅਪੀਲ | D5 Channel Punjabi
ੳਨ੍ਹਾਂ ਕਿਹਾ ਕਿ ਪੰਜਾਬ ਵਿਚ ਵੇਰਕਾ ਦੇ ਰਾਹੀਂ ਸੂਬੇ ਦੇ ਬਹੁ ਗਿਣਤੀ ਪਿੰਡ ਡੇਅਰੀ ਦੇ ਸਹਿਕਾਰੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਅਗਲੇ ਪੰਜ ਸਾਲ ਵਿਚ ਸੂਬੇ ਦੇ ਸਾਰੇ ਪਿੰਡਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਡੇਅਰੀ ਵਿਕਾਸ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕਿਸੇ ਨਾ ਕਿਸੇ ਰੂਪ ਵਿਚ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ।ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਕਿਸਾਨ ਰਵਾਇਤੀ ਪਸ਼ੂ ਪਾਲਣ ਦੇ ਕਿੱਤੇ ਨਾਲ ਹੀ ਜੁੜੇ ਹੋਏ ਹਨ, ਪਰ ਪੰਜਾਬ ਸਰਕਾਰ ਵਲੋਂ ਪੇਸ਼ੇਵਰ ਡੇਅਰੀ ਫਾਰਮਿੰਗ ਨਾਲ ਕਿਸਾਨਾਂ ਨੂੰ ਜੋੜਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦੇਣ ਦੇ ਨਾਲ ਨਾਲ ਸਬਸਿਡੀ ‘ਤੇ ਨਵੇਂ ਉਪਕਰਨ ਵੀ ਮੁਹੱਈਆ ਵੀ ਕਰਵਾਏ ਜਾਣਗੇ।
Beadbi Case : ਹੁਣ ਮਿਲੂ Beadbi ਦਾ ਇਨਸਾਫ਼! ਵੱਡੇ ਨਾਮਾਂ ਖ਼ਿਲਾਫ਼ ਜਾਰੀ ਹੋਏ ਵਰੰਟ, ਸਿੱਖਾਂ ’ਚ ਖੁਸ਼ੀ ਦੀ ਲਹਿਰ
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਮੁਲ ਇੱਕ ਸਹਿਕਾਰੀ ਅਦਾਰਾ ਹੈ ਜਿਸ ਦੇ ਕੰਮ ਕਾਰ ਦੀ ਜਾਣਕਾਰੀ ਹਾਸਿਲ ਕਰਨ ਲਈ ਉਨ੍ਹਾਂ ਵਲੋਂ ਇਹ ਦੌਰਾ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਅਮੂਲ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਨੇ ਪੰਜਾਬ ਵਿਚ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਹਰ ਤਕਨੀਕੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਰਾਹੀਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਪੱਧਰ ਮੰਡੀਕਰਨ ਲਈ ਵੀ ਅਮੁਲ ਤੋਂ ਸਹਿਯੋਗ ਲੈਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
Beadbi : Ram Rahim ਖ਼ਿਲਾਫ਼ ਜਾਰੀ ਹੋਇਆ ਵਾਰੰਟ, ਹੁਣ ਆਉਣਾ ਪਊ ਪੰਜਾਬ! PM Modi ਨੇ ਕਰਤਾ ਵੱਡਾ ਐਲਾਨ
ਕੁਲਦੀਪ ਧਾਲੀਵਾਲ ਨੇ ਅਪਾਣੇ ਇਸ ਦੌਰੇ ਦੌਰਾਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ, ਅਮੁਲਫੇਡ, ਗਾਂਧੀਨਗਰ, ਗੁਜਰਾਤ ਡੇਅਰੀ ਪਲਾਂਟ, ਆਈਸ ਕਰੀਮ ਪਲਾਂਟ, ਡੇਅਰੀ ਪਲਾਂਟ, ਚਾਕਲੇਟ ਪਲਾਂਟ, ਬੁਲ ਬ੍ਰੀਡਿੰਗ ਫਾਰਮ, ਡਾ. ਵੀ. ਕੁਰੀਨ ਮਿਊਜ਼ੀਅਮ, ਸਰਦਾਰ ਪਟੇਲ ਅਸੈਂਬਲੀ ਹਾਲ, ਡੀ.ਸੀ.ਐੱਸ. ਸੰਦੇਸਰ ਦਾ ਦੌਰਾ ਕੀਤਾ। ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ (ਜੀ.ਸੀ.ਐੱਮ.ਐੱਮ.ਐੱਫ.), ਆਨੰਦ ਦੇ ਐਮ.ਡੀ ਗੁਜਰਾਤ ਡਾ. ਆਰ.ਐਸ. ਸੋਢੀ, ਸੀ.ਓ.ਓ ਜੈਇਨ ਮਹਿਤਾ, ਏ.ਜੀ.ਐਮ ਐੱਚ.ਪੀ. ਰਾਠੌੜ, ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ਼ ਸ਼ਾਹ, ਕੈਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟੇਡ (ਅਮੁਲ ਡੇਅਰੀ), ਆਨੰਦ, ਗੁਜਰਾਤ ਦੇ ਐਮ.ਡੀ ਅਮਿਤ ਵਿਆਸ, ਕੁਲਦੀਪ ਸਿੰਘ, ਐੱਚ.ਓ, ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਭਾਰਤੀ ਪੇਂਡੂ ਪ੍ਰਬੰਧਨ ਸੰਸਥਾਨ, ਆਨੰਦ, ਗੁਜਰਾਤ ਦੇ ਡਾਇਰੈਕਟਰ ਉਮਾਕਾਂਤ ਦਾਸ਼ ਨਾਲ ਮੁਲਾਕਤ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.