NewsBreaking NewsD5 specialIndiaPunjab

ਪਵਨ ਦੀ ਵੀ ਤਰਸ ਮੰਗ ਖਾਰਿਜ, ਦੋਸ਼ੀਆਂ ਦਾ ਫ਼ਾਂਸੀ ‘ਤੇ ਚੜ੍ਹਨਾ ਤੈਅ !

ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀ ਪਵਨ ਦੀ ਤਰਸ ਮੰਗ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖਾਰਿਜ ਕਰ ਦਿੱਤੀ ਹੈ। ਇਸ ਦੇ ਨਾਲ ਹੀ ਚਾਰੋਂ ਦੋਸ਼ੀਆਂ ਦੇ ਸਾਰੇ ਕਾਨੂੰਨੀ ਵਿਕਲਪ ਖਤਮ ਹੋ ਗਏ ਹਨ ਅਤੇ ਉਨ੍ਹਾਂ ਦਾ ਫ਼ਾਂਸੀ ‘ਤੇ ਚੜ੍ਹਨਾ ਤੈਅ ਹੈ। ਪਵਨ ਦੀ ਤਰਸ ਮੰਗ ਖਾਰਿਜ ਹੋਣ ਅਤੇ ਦੋਸ਼ੀਆਂ ਦੇ ਕੋਲ ਕੋਈ ਵਿਕਲਪ ਨਾ ਬਚਣ ਤੋਂ ਬਾਅਦ ਹੁਣ ਤਿਹਾੜ ਜੇਲ੍ਹ ਪ੍ਰਸ਼ਾਸਨ ਪਟਿਆਲਾ ਹਾਊਸ ਕੋਰਟ ‘ਚ ਨਵੇਂ ਡੈਥ ਵਾਰੰਟ ਦੀ ਅਪੀਲ ਕਰੇਗਾ। ਨਿਯਮ ਕਹਿ ਰਹੇ ਹਨ ਕਿ ਮਾਰਚ ‘ਚ ਹੀ ਦੋਸ਼ੀਆਂ ਨੂੰ ਫ਼ਾਂਸੀ ਹੋ ਜਾਵੇਗੀ।

Punjab Vidhan Sabha LIVE | ਬਰਗਾੜੀ ਗਵਾਹ ਦਾ ਪਰਿਵਾਰ ਪਹੁੰਚਿਆ ਵਿਧਾਨ ਸਭਾ, ਕੈਪਟਨ ਹੈਰਾਨ, ਪਿਆ ਪੰਗਾ

ਨਿਰਭਿਆ ਦੇ ਮਾਤਾ – ਪਿਤਾ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਦੱਸਿਆ ਕਿ ਅਸੀਂ ਦਿੱਲੀ ਦੀ ਅਦਾਲਤ ‘ਚ ਨਵੀਂ ਮੰਗ ਪਾ ਰਹੇ ਹਾਂ ਤਾਂ ਕਿ ਦੋਸ਼ੀਆਂ ਦੇ ਫ਼ਾਂਸੀ ਦੀ ਨਵੀਂ ਤਾਰੀਕ ਤੈਅ ਹੋ ਸਕੇ। ਸਾਰੇ ਦੋਸ਼ੀ ਆਪਣੇ ਸਾਰੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰ ਚੁੱਕੇ ਹਨ। ਹੁਣ ਜਿਸ ਤਾਰੀਕ ਦਾ ਡੈੱਥ ਵਾਰੰਟ ਜਾਰੀ ਕੀਤਾ ਜਾਵੇਗਾ ਉਹ ਫ਼ਾਂਸੀ ਦੀ ਅੰਤਿਮ ਤਾਰੀਕ ਹੋਵੇਗੀ।

ਤਾਂ ਪੰਜਾਬ ‘ਚ ਮਿਲੇਗੀ ਫਰੀ ਬਿਜਲੀ! ਸੁਣੋ ਬਿਜਲੀ ਸਮਝੌਤਿਆਂ ਦਾ ਕੱਚਾ ਚਿੱਠਾ, ਕੇਜਰੀਵਾਲ ਦੀਆਂ ਰੀਸਾਂ!

ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਜੇਕਰ ਜੱਜ ਨਵਾਂ ਡੈੱਥ ਵਾਰੰਟ ਜਾਰੀ ਕਰਦੇ ਹਨ ਤਾਂ ਉਹ 14 ਦਿਨ ਬਾਅਦ ਦੀ ਤਾਰੀਕ ਦਿੰਦੇ ਹਨ। ਜੇਕਰ ਉਹ ਹਾਲ ਦੀ ਕਿਸੇ ਤਾਰੀਕ ‘ਚ ਡੈੱਥ ਵਾਰੰਟ ਜਾਰੀ ਕਰਦੇ ਹਨ ਤਾਂ 14 ਦਿਨ ਦਾ ਸਮਾਂ ਮਾਰਚ ‘ਚ ਹੀ ਆਵੇਗਾ। ਅਜਿਹੇ ‘ਚ ਦੋਸ਼ੀਆਂ ਨੂੰ ਫ਼ਾਂਸੀ ਮਾਰਚ ‘ਚ ਹੀ ਹੋਣਾ ਤੈਅ ਹੈ।

ਸਿਮਰਜੀਤ ਬੈਂਸ ਨੇ ਪਾਇਆ ਭੜਥੂ, ਕਹਿੰਦੇ- ਜਦੋਂ ਨੂੰਹ ਦਾ ਸਹੁਰੇ ਨਾਲ ਪਿਆਰ ਹੋਵੇ ਤਾਂ..| Simarjeet Bains

ਦੱਸ ਦਈਏ ਕਿ ਬੀਤੇ ਸੋਮਵਾਰ ( 2 ਮਾਰਚ ) ਨੂੰ ਅਦਾਲਤ ਨੇ ਪਵਨ ਗੁਪਤਾ ਦੀ ਤਰਸ ਮੰਗ ਲੰਬਿਤ ਹੋਣ ਦੇ ਚੱਲਦਿਆ ਤੀਜੀ ਵਾਰ ਨਿਰਭਿਆ ਦੇ ਗੁਨਾਹਗਾਰਾਂ ਦੀ ਫ਼ਾਂਸੀ ਟਾਲ ਦਿੱਤੀ ਸੀ। ਉਸ ਸਮੇਂ ਉਨ੍ਹਾਂ ਦੀ ਮੌਤ ਦੇ ਵਿੱਚ ਕਰੀਬ 12 ਘੰਟੇ ਬਚੇ ਸਨ। ਦੋਸ਼ੀਆਂ ਨੂੰ 3 ਮਾਰਚ ਸਵੇਰੇ ਛੇ ਵਜੇ ਫ਼ਾਂਸੀ ਹੋਣੀ ਸੀ ਪਰ ਪਵਨ ਦੀ ਤਰਸ ਮੰਗ ਲੰਬਿਤ ਹੋਣ ਦੇ ਚਲਦਿਆਂ ਅਦਾਲਤ ਨੇ ਫ਼ਾਂਸੀ ਟਾਲ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button