ਜਲਾਲਾਬਾਦ : ਪਰਾਲੀ ਸਾੜਨ ਤੋਂ ਰੋਕਣ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮ ਜਿਹੜੀ ਜੱਗ੍ਹਾਂ ‘ਤੇ ਪਰਾਲੀ ਸਾੜੀ ਜਾਂਦੀ ਹੈ, ਉਸ ਜੱਗ੍ਹਾਂ ‘ਤੇ ਜਾ ਕੇ ਕਾਰਵਾਈ ਕਰਦੀ ਹੈ। ਇਸੇ ਤਰ੍ਹਾਂ ਇਕ ਟੀਮ ਜਲਾਲਾਬਾਦ ਦੇ ਚੱਕ ਖੁੜੰਜ (ਕਾਨਿਆ ਵਾਲੀ) ‘ਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ‘ਚ ਕਾਰਵਾਈ ਕਰਨ ਗਈ ਤਾਂ ਬੀ.ਕੇ.ਯੂ. ਏਕਤਾ ਉਗਰਾਹਾਂ ਵਾਲਿਆਂ ਨੇ ਅਧਿਕਾਰੀਆਂ ਨੂੰ ਘੇਰਾ ਪਾ ਲਿਆ।
SGPC ਦੀ ਚਿੱਠੀ ਨੇ ਪਾਇਆ ਪੰਗਾ, ਕੇਂਦਰ ਤੱਕ ਮਚੀ ਹਲਚਲ, ਲੀਡਰਾਂ ‘ਚ ਖੜਕੀ, ਹੋ ਗਏ ਇੱਕ-ਦੂਜੇ ਨੂੰ ਸਿੱਧੇ ||
ਖੇਤੀਬਾੜੀ ਅਫ਼ਸਰ ਸੁਰਿੰਦਰ ਕੁਮਾਰ ਤੇ ਏਡੀ ਸੰਦੀਪ ਕੁਮਾਰ ‘ਤੇ ਹਲਕਾ ਪਟਵਾਰੀ ਬਲਦੇਵ ਸਿੰਘ ਜਦੋਂ ਪਰਾਲੀ ਨੂੰ ਅੱਗ ਲਾੳਣ ਦੇ ਮਾਮਲੇ ‘ਚ ਕਾਰਵਾਈ ਕਰਨ ਗਏ ਤਾਂ ਕਿਸਾਨਾ ਵੱਲੋਂ ਇਨ੍ਹਾਂ ਅਫ਼ਸਰਾਂ ਨੂੰ ਬੰਦੌ ਬਣਾ ਲਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ ’ਤੇ ਜਲਾਲਾਬਾਦ ਦੇ ਨਾਇਬ ਤਹਿਸੀਲਦਾਰ ਵਿਕਰਮ ਗੁੰਬਰ ਤੇ ਡੀਐੱਸਪੀ ਅਤੁੱਲ ਸੋਨੀ ਨੇ ਪਿੰਡ ਚੱਕ ਬਲੋਚਾ ਮਹਾਲਮ ਵਿਖੇ ਪੁੱਜ ਕੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਵੱਲੋਂ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਸੰਘਰਸ਼ ਖ਼ਤਮ ਕਰਨ ਦੀ ਗੱਲ ਆਖੀ ਗਈ।
ਬਾਦਲਾਂ ਦੀ ਖੁੱਲ੍ਹੀ ਪੁਰਾਣੀ ਫਾਈਲ ! ਬਾਹਰ ਆਏ ਗੁੱਝੇ ਭੇਤ, ਪ੍ਰਧਾਨ ਦਾ ਅੰਮ੍ਰਿਤਪਾਲ ਨਾਲ ਪੁਰਾਣਾ ਸਬੰਧ !
ਇਸ ਤੋਂ ਬਾਅਦ ਐੱਸਡੀਐੱਮ ਜਲਾਲਾਬਾਦ ਰਵਿੰਦਰ ਸਿੰਘ ਅਰੋਡ਼ਾ ਉਪਰੋਕਤ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਕਿਸਾਨ ਯੂਨੀਅਨ ਆਗੂਆਂ ਨੂੰ ਯਕੀਨ ਦਿਵਾਇਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਜਿਸ ਤੋਂ ਬਾਅਦ ਕਿਸਾਨਾਂ ਨੇ ਉਪਰੋਕਤ ਅਧਿਕਾਰੀਆਂ ਨੂੰ ਆਜ਼ਾਦ ਕੀਤਾ ਅਤੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਫਿਰ ਵੀ ਕਿਸਾਨਾਂ ਨਾਲ ਧੱਕੇਸ਼ਾਹੀ ਕਰੇਗਾ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.