ਚੰਡੀਗੜ੍ਹ : ਪਰਲ ਘੁਟਾਲੇ ਮਾਮਲੇ ‘ਚ ਹੁਣ ਵਿਜੀਲੈਂਸ ਦੀ ਐਂਟਰੀ ਹੋ ਗਈ ਹੈ। ਸਰਕਾਰ ਨੇ ਕਈ ਹਜਾਰ ਕਰੋੜ ਦੇ ਪਰਲ ਘੁਟਾਲੇ ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਹੈ, ਇਸ ਪਰਲ ਸਕੈਮ ਬਾਰੇ ਫਿਰੋਜਪੁਰ ਜਿਲ੍ਹੇ ਅੰਦਰ ਜੀਰਾ ਪੁਲਿਸ ਥਾਣੇ ਵਿੱਚ ਦਰਜ ਐਫ.ਆਈ.ਆਰ. ਨੰਬਰ-79, (2020 ਵਿੱਚ) ਤੇ ਸਟੇਟ ਕਰਾਈਮ ਪੁਲਿਸ ਸਟੇਸ਼ਨ ਮੋਹਾਲੀ (ਐਸ.ਏ.ਐਸ.ਨਗਰ) ਐਫ.ਆਈ.ਆਰ.ਨੰਬਰ 1,2023 ਦੀ ਜਾਂਚ ਵਿਜੀਲੈਂਸ ਬਿਊਰੋ ਨੂੰ ਤੁਰੰਤ ਪ੍ਰਭਾਵ ਨਾਲ ਸੌਂਪ ਦਿੱਤੀ ਹੈ।
ਬਿਕਰਮ ਮਜੀਠੀਆ ਕੇਸ ਨਾਲ ਜੁੜੀ ਵੱਡੀ ਖ਼ਬਰ, ਵੱਡਾ ਫੇਰਬਦਲ || D5 Channel Punjabi
ਜਾਣਕਾਰੀ ਅਨੁਸਾਰ ਇਹ ਜਾਂਚ ਵਿਜੀਲੈਂਸ ਬਿਊਰੋ ਦਾ ਇਕਨਾਮਿਕ ਵਿੰਗ ਕਰੇਗਾ। ਇੱਥੇ ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਵਿੱਚ ਪਰਲ ਗਰੁੱਪ ਨੇ ਪੰਜਾਬ ਵਿੱਚ ਕਈ ਹਜਾਰ ਕਰੋੜ ਦਾ ਸਕੈਮ ਕੀਤਾ ਸੀ ਜਿਸ ਵਿੱਚ ਲੋਕਾਂ ਦੇ ਪੈਸੇ ਜਮੀਨਾਂ ਵਿੱਚ ਲਗਾ ਕੇ ਦੁੱਗਣੇ ਕਰਨ ਦਾ ਵਾਅਦਾ ਕੀਤਾ ਸੀ, ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਨੂੰ ਇਹ ਹਦਾਇਤ ਕੀਤੀ ਹੈ ਕਿ ਇਸ ਸਕੈਮ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਾ ਜਾਵੇ ਅਤੇ ਸਾਰੇ ਸਬੂਤ ਇਕੱਠੇ ਕੀਤੇ ਜਾਣ।
ਜ਼ੀਰਾ ਸ਼ਰਾਬ ਫੈਕਟਰੀ ਦੀ ਰਿਪੋਰਟ ਜਨਤਕ, ਪਾਣੀ ‘ਚ ਜ਼ਹਿਰ ! ਐਕਸ਼ਨ ਦੀ ਤਿਆਰੀ ‘ ਚ ਸਰਕਾਰ, ਲੋਕਾਂ ਦਾ ਰੱਬ ਰਾਖਾ
ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਇਹ ਜਾਂਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਲੋਡਾ ਕਮੇਟੀ ਦੀਆਂ ਸਿਫਾਰਿਸ਼ਾਂ ਮੁਤਾਬਿਕ ਸੌਂਪੀ ਗਈ ਹੈ, ਇਹ ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਜਸਟਿਸ ਆਰ.ਐੱਮ.ਲੋਡਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ, ਇਸ ਕਮੇਟੀ ਨੇ ਇਹ ਸਿਫਾਰਿਸ਼ਾਂ ਕੀਤੀਆਂ ਸਨ ਕਿ ਜਿੱਥੇ ਵੱਡੇ ਪੱਧਰ ’ਤੇ ਪੈਸਾ ਲਗਾਉਣ ਵਾਲੇ ਲੋਕਾਂ ਨਾਲ ਧੋਖਾ ਹੋਇਆ ਹੈ ਉੱਥੇ ਇਸ ਮਾਮਮੇ ਦੀ ਸਪੈਸ਼ਲ ਜਾਂਚ ਕੀਤੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.