Breaking NewsD5 specialNewsPress ReleasePunjabTop News

ਪਰਗਟ ਸਿੰਘ ਦਾ ਮਨੀਸ਼ ਸਿਸੋਦੀਆ ਨੂੰ ਜਵਾਬ, ‘‘ਦਿੱਲੀ ਦਾ ਸਿੱਖਿਆ ਮਾਡਲ ਸਿਰਫ ਪਾਣੀ ਦਾ ਬੁਲਬੁਲਾ’’

ਦਿੱਲੀ ਦੇ ਸਿੱਖਿਆ ਮੰਤਰੀ ਮਾਪਦੰਡਾਂ ਅਨੁਸਾਰ ਸਕੂਲਾਂ ਦੀ ਸੂਚੀ ਨਾ ਦੇ ਕੇ ਕੀ ਲੁਕਾਉਣਾ ਚਾਹੁੰਦੇ ਹਨ?

ਚੰਡੀਗੜ: ਪੰਜਾਬ ਤੇ ਦਿੱਲੀ ਦੇ ਸਿੱਖਿਆ ਮਾਡਲਾਂ ਦੀ ਤੁਲਨਾ ਦੇ ਸੰਦਰਭ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਅੱਜ ‘ਆਮ ਆਦਮੀ ਪਾਰਟੀ’ ਦੇ ਦਿੱਲੀ ਮਾਡਲ ਦੇ ਪਾਜ ਉਘੇੜਦਿਆਂ ਸਵਾਲ ਕੀਤਾ ਕਿ ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪਿ੍ਰੰਸੀਪਲ ਦੀਆਂ ਆਸਾਮੀਆਂ ਖਾਲੀ ਕਿਉਂ ਹਨ? ਦਿੱਲੀ ਦੇ 1844 ਸਕੂਲਾਂ ਵਿੱਚੋਂ 479 ਵਾਈਸ ਪਿ੍ਰੰਸੀਪਲ ਦੀਆਂ ਆਸਾਮੀਆਂ ਕਿਉਂ ਖਾਲੀ ਹਨ? ਦਿੱਲੀ ਦੇ ਸਕੂਲਾਂ ਵਿੱਚ 41 ਫੀਸਦੀ ਨਾਨ ਟੀਚਿੰਗ ਸਟਾਫ ਦੀਆਂ ਅਸਾਮੀਆਂ ਖਾਲੀ ਹਨ? ਇੱਥੇ ਪੰਜਾਬ ਭਵਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦਿੱਲੀ ਮਾਡਲ ਨੂੰ ਪਾਣੀ ਦਾ ਬੁਲਬੁਲਾ ਦੱਸਦਿਆਂ ਆਖਿਆ ਕਿ ਸਰਹੱਦੀ ਸੂਬੇ ਪੰਜਾਬ ਦਾ ਕੌਮੀ ਰਾਜਧਾਨੀ ਦਿੱਲੀ ਨਾਲ ਮੁਕਾਬਲਾ ਹੀ ਗਲਤ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਪੇਂਡੂ ਸੂਬਾ ਹੈ। ਦਿੱਲੀ ਇੱਕ ਮਿਊਂਸਿਪਲਟੀ ਸਹਿਰ ਹੈ। ਪਿੰਡਾਂ ਖਾਸ ਕਰਕੇ ਕੌਮਾਂਤਰੀ ਸਰਹੱਦ ਨਾਲ ਲੱਗਦੇ ਪਿੰਡਾਂ ਵਿੱਚ ਮਿਆਰੀ ਸਿੱਖਿਆ ਪਹੁੰਚਾਉਣਾ ਹਮੇਸਾ ਇੱਕ ਚੁਣੌਤੀ ਰਿਹਾ ਹੈ। ਦੋਵਾਂ ਦਾ ਮੁਕਾਬਲਾ ਹੀ ਤਰਕਸੰਗਤ ਨਹੀਂ। ਪੰਜਾਬ ਦਾ ਮੁਕਾਬਲਾ ਹਰਿਆਣਾ ਅਤੇ ਰਾਜਸਥਾਨ ਆਦਿ ਸੂਬਿਆਂ ਨਾਲ ਕਰਨਾ ਬਣਦਾ ਹੈ। ਫੇਰ ਵੀ ਦਿੱਲੀ ਦੇ ਸਿੱਖਿਆ ਮੰਤਰੀ ਮਾਪਦੰਡਾਂ ਅਨੁਸਾਰ ਮੰਗੀ ਸੂਚੀ ਨੂੰ ਜਨਤਕ ਨਾ ਕਰਕੇ ਕੀ ਲੁਕਾਉਣਾ ਚਾਹੁੰਦੇ ਹਨ?

ਅਰਵਿੰਦ ਕੇਜਰੀਵਾਲ ਅਤੇ ਮਨੀਸ ਸਿਸੋਦੀਆ ਹੁਰੀਂ ਲਗਾਤਾਰ ਪੰਜਾਬ ਦੇ ਸਰਕਾਰੀ ਸਿੱਖਿਆ ਸਿਸਟਮ ਨੂੰ ਭੰਡ ਰਹੇ ਹਨ। ਉਨਾਂ ਕਿਹਾ ਕਿ ਅੱਜ ਦਿੱਲੀ ਦੇ ਸਿੱਖਿਆ ਮੰਤਰੀ ਵੱਲੋਂ ਜਿਸ ਤਰੀਕੇ ਨਾਲ ਇਕ ਸਕੂਲ ਅੰਦਰ ਦਾਖਲ ਹੋ ਕੇ ਸਟੋਰ ਰੂਮ ਨੂੰ ਦਿਖਾ ਕੇ ਰਾਜਸੀ ਰੋਟੀਆਂ ਸੇਕਣ ਦੀ ਕੋਝੀ ਸਾਜਿਸ਼ ਰਚੀ ਗਈ, ਉਸ ਦੀ ਉਹ ਆਸ ਨਹੀਂ ਕਰਦੇ ਸਨ। ਉਹ ਤਾਂ ਇਕ ਸਿਹਤਮੰਦ ਬਹਿਸ ਵਿੱਚ ਵਿਸ਼ਵਾਸ ਰੱਖਦੇ ਹਨ। ਉਨਾਂ ਕਿਹਾ ਕਿ ਕੋਵਿਡ ਦੀ ਸੰਭਾਵੀ ਤੀਜੀ ਲਹਿਰ ਮੌਕੇ ਆਪ ਆਗੂਆਂ ਦੇ ਹਜ਼ੂਮ ਨੇ ਅੱਜ ਸਕੂਲੀ ਬੱਚਿਆਂ ਦੀ ਸਿਹਤ ਨੂੰ ਖਤਰੇ ਵਿੱਚ ਪਾ ਦਿੱਤਾ ਜਿਸ ਨੂੰ ਭਵਿੱਖ ਵਿੱਚ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਰਗਟ ਸਿੰਘ ਨੇ ਕਿਹਾ ਕਿ ਪਿਛਲੇ 5 ਸਾਲਾਂ ਦੀਆਂ ਪੰਜਾਬ ਸਰਕਾਰ ਵੱਲੋਂ ਕੀਤੇ ਸਿੱਖਿਆ ਸੁਧਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 13000 ਸਕੂਲਾਂ ਵਿੱਚ 41000 ਕਮਰੇ ਸਮਾਰਟ ਕਲਾਸ ਰੂਮ ਬਣ ਚੁੱਕੇ ਹਨ। ਇਸ ਦੇ ਮੁਕਾਬਲੇ ਦਿੱਲੀ ਦੇ ਕੁੱਲ ਸਕੂਲ ਹੀ 1000 ਹਨ। ਪੰਜਾਬ ਵਿੱਚ ਵਿਦਿਆਰਥੀ-ਅਧਿਆਪਕ ਅਨੁਪਾਤ 24:1 ਹੈ, ਜਦੋਂ ਕਿ ਇਸ ਦੇ ਮੁਕਾਬਲੇ ਦਿੱਲੀ ਦਾ ਅਨੁਪਾਤ 35:1 ਦਾ ਹੈ। ਪੰਜਾਬ ਵਿੱਚ ਸਿਰਫ 4 ਫੀਸਦੀ ਸਕੂਲਾਂ ਵਿੱਚ ਆਰ.ਟੀ.ਈ. ਦੇ ਸਿਫਾਰਸਾਂ ਦੇ ਅਨੁਪਾਤ ਤੋਂ ਘੱਟ ਅਧਿਆਪਕ ਹਨ, ਜਦੋਂ ਕਿ ਦਿੱਲੀ ਵਿੱਚ ਇਹ ਸੰਖਿਆ 15 ਫੀਸਦੀ ਹੈ।

Kisan Bill 2020 : ਜਥੇਬੰਦੀਆਂ ਨੇ ਹੁਣੇ ਕੀਤੀ ਵੱਡੀ ਮੀਟਿੰਗ, ਅੰਦੋੋਲਨ ਨੂੰ ਲੈ ਵੱਡਾ ਫੈਸਲਾ | D5 Channel Punjabi

ਸ. ਪਰਗਟ ਸਿੰਘ ਨੇ ਆਖਿਆ ਕਿ ਪੰਜਾਬ ਵਿੱਚ ਪਿਛਲੇ 3 ਸਾਲਾਂ ਵਿੱਚ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਵਿੱਚ ਰਿਕਾਰਡ ਤੋੜ ਵਾਧਾ (ਕ੍ਰਮਵਾਰ 5 ਫੀਸਦੀ, 14 ਫੀਸਦੀ ਅਤੇ 14 ਫੀਸਦੀ) ਹੋਇਆ ਹੈ, ਜੋ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਾਧਾ ਹੈ। ਬੱਚਿਆਂ ਦੀ ਵੱਧ ਰਹੀ ਤਾਦਾਦ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਬੱਚਿਆਂ ਅਤੇ ਉਨਾਂ ਦੇ ਮਾਪਿਆਂ ਦਾ ਸਰਕਾਰੀ ਸਿਸਟਮ ਵਿੱਚ ਵਿਸਵਾਸ ਵਧਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਦਸਵੀਂ ਅਤੇ ਬਾਰਵੀਂ ਦੇ ਬੱਚਿਆਂ ਦਾ ਨਤੀਜਾ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਬਿਹਤਰ ਆ ਰਿਹਾ ਹੈ। ਤਰਨ ਤਾਰਨ ਵਰਗੇ ਸਰਹੱਦੀ ਜਲਿੇ ਵਾਸਤੇ ਵੱਖਰਾ ਕਾਡਰ ਬਣਾਇਆ ਗਿਆ ਹੈ, ਜਿਸ ਨਾਲ ਸਰਹੱਦੀ ਖੇਤਰ ਦੇ ਸਕੂਲਾਂ ਨੂੰ ਪੂਰਾ ਸਟਾਫ ਦਿੱਤਾ ਗਿਆ ਹੈ। ਪੰਜਾਬ ਭਾਰਤ ਦਾ ਇਕੱਲਾ ਸੂਬਾ ਹੈ, ਜਿਸ ਨੇ ਸਰਵ ਸਿੱਖਿਆ ਅਭਿਆਨ ਦੇ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ। ਪੰਜਾਬ ਨੇ ਪਿਛਲੇ 4 ਸਾਲ ਵਿੱਚ 9000 ਦੇ ਕਰੀਬ ਨਵੇਂ ਅਧਿਆਪਕ ਭਰਤੀ ਕੀਤੇ ਹਨ ਅਤੇ ਦਸੰਬਰ ਅੰਤ ਤੱਕ ਇਹ ਭਰਤੀ 20000 ਹੋ ਜਾਵੇਗੀ ।

Petrol-Diesel Price : Delhi ਤੋਂ ਬਹੁਤ ਵੱਡੀ ਖੁਸ਼ਖਬਰੀ! ਬਾਗੋ-ਬਾਗ ਹੋਏ ਲੋਕ || D5 Channel Punjabi

ਪੰਜਾਬ ਦੇ ਅਧਿਆਪਕਾਂ ਦੀ ਸਿੱਖਿਆ ਦੀ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਆਪਣੇ ਅਧਿਆਪਕਾਂ ਨੂੰ ਸਿਖਲਾਈ ਵਾਸਤੇ ਇੰਡੀਅਨ ਸਕੂਲ ਆਫ ਬਿਜਨਸ ਅਤੇ ਕੈਨੇਡਾ ਭੇਜਿਆ ਹੈ। ਪੰਜਾਬ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਪੂਰੀ ਤਰਾਂ ਨਾਲ ਪਾਰਦਰਸੀ ਅਤੇ ਆਨਲਾਈਨ ਤਰੀਕੇ ਨਾਲ ਹੋਈਆਂ। ਕਰੀਬ 29000 ਅਧਿਆਪਕਾਂ ਦੀਆਂ ਬਦਲੀਆਂ ਘਰ ਬੈਠੇ ਹੀ ਹੋਈਆਂ। ਪ੍ਰਸਾਸਕੀ ਸੁਧਾਰ ਵਿੱਚ ਬਹੁਤ ਸਾਰੀਆਂ ਸਹੂਲਤਾਂ ਜਿਵੇਂ ਛੁੱਟੀ ਲਈ ਬਿਨੈ ਪੱਤਰ, ਸਰਟੀਫਿਕੇਟ ਆਦਿ ਪੂਰੀ ਤਰਾਂ ਨਾਲ ਆਨਲਾਈਨ ਹਨ। ਇਨਾਂ ਸਾਰੇ ਸੁਧਾਰਾਂ ਕਾਰਨ ਹੀ ਪੰਜਾਬ ਕੌਮੀ ਦਰਜਾਬੰਦੀ (ਪੀ.ਜੀ.ਆਈ.) ਵਿੱਚ 2021 ਵਿੱਚ ਪਹਿਲੇ ਨੰਬਰ ਉਤੇ ਆਇਆ ਹੈ, ਜਦੋਂ ਕਿ ਦਿੱਲੀ ਛੇਵੇਂ ਨੰਬਰ ਉਤੇ ਹੈ। ਇਸ ਤੋਂ ਪਹਿਲੇ ਸਰਵੇਖਣ ਵਿੱਚ ਪੰਜਾਬ 13ਵੇਂ ਨੰਬਰ ਉਤੇ ਸੀ, ਜਦੋਂ ਕਿ ਦਿੱਲੀ ਚੌਥੇ ਨੰਬਰ ਉਤੇ ਸੀ।

Kisan Bill 2020 : ਕਿਸਾਨ ਜਥੇਬੰਦੀਆਂ ਦੀ ਮੀਟਿੰਗ, ਬਾਰਡਰ ਖਾਲੀ ਕਰਨ ਨੂੰ ਲੈ ਵੱਡਾ ਫੈਸਲਾ || D5 Channel Punjabi

ਸ. ਪਰਗਟ ਸਿੰਘ ਨੇ ਆਖਿਆ ਕਿ ਦਿੱਲੀ ਨਾਲ ਜੇ ਮੁਕਾਬਲਾ ਕਰਨਾ ਹੀ ਹੈ ਤਾਂ ਪੰਜਾਬ ਦੇ ਪਿਛਲੇ ਪੰਜ ਸਾਲਾਂ ਅਤੇ ਦਿੱਲੀ ਦੇ ਪਿਛਲੇ 8 ਸਾਲਾਂ ਦੇ ਸਮੇਂ ਵਿੱਚ ਹੋਏ ਸਿੱਖਿਆ ਸੁਧਾਰਾਂ ਵਿਚਕਾਰ ਮੁਕਾਬਲਾ ਕਰਨਾ ਬਣਦਾ ਹੈ। ਪਿਛਲੇ ਪੰਜ ਸਾਲ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਵਿਚਕਾਰ ਮੁਕਾਬਲਾ ਕਰਨਾ ਬਣਦਾ ਹੈ।ਪੰਜਾਬ ਅਤੇ ਦਿੱਲੀ ਦੇ ਹਾਲਾਤ ਵੱਖੋ-ਵੱਖਰੇ ਹਨ। ਪੰਜਾਬ ਕੋਲ ਅਮਨ ਕਾਨੂੰਨ, ਖੇਤੀਬਾੜੀ, ਉਦਯੋਗ, ਸਹਿਰੀ ਅਤੇ ਪੇਂਡੂ ਵਿਕਾਸ ਵਰਗੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ ਜਦੋਂ ਕਿ ਦਿੱਲੀ ਕੋਲ ਸਿਰਫ ਸਿੱਖਿਆ ਅਤੇ ਸਿਹਤ ਹੀ ਹੈ।ਸਿੱਖਿਆ ਮੰਤਰੀ ਨੇ ਆਖਿਆ ਕਿ ਦਿੱਲੀ ਇੱਕ ਮਾਲੀਆ ਸਰਪਲਸ ਸਟੇਟ ਹੈ, ਜਿਸ ਨੂੰ ਅਮਨ ਕਾਨੂੰਨ, ਖੇਤੀਬਾੜੀ ਆਦਿ ਉਤੇ ਕੋਈ ਖਰਚਾ ਨਹੀਂ ਕਰਨਾ ਪੈਂਦਾ। ਉੱਥੋਂ ਦੇ ਮੁਲਾਜਮਾਂ ਦੀਆਂ ਪੈਨਸਨਾਂ ਕੇਂਦਰ ਸਰਕਾਰ ਦਿੰਦੀ ਹੈ। ਪੰਜਾਬ ਸਿਰ 2.75 ਲੱਖ ਕਰੋੜ ਰੁਪਏ ਦਾ ਕਰਜਾ ਹੈ। ਪੰਜਾਬ ਵਿੱਚ ਕਰੀਬ 20,000 ਦੇ ਕਰੀਬ ਸਕੂਲ ਹਨ, ਜਦੋਂ ਕਿ ਦਿੱਲੀ ਵਿੱਚ ਕਰੀਬ 1000 ਸਕੂਲ ਹਨ। ਪੰਜਾਬ ਵਰਗੇ ਸੂਬੇ ਜਿਸ ਦੀ ਬਹੁਗਿਣਤੀ ਵਸੋਂ ਪੇਂਡੂ ਹੈ, ਵਿੱਚ ਲੋਕਾਂ ਤੱਕ ਮਿਆਰੀ ਸਿੱਖਿਆ ਲੈ ਕੇ ਜਾਣਾ ਵੱਡਾ ਚੁਣੌਤੀ ਹੈ। ਦੂਰ-ਦੁਰੇਡੇ ,ਪਿੰਡਾਂ-ਢਾਣੀਆਂ, ਸਰਹੱਦ, ਦਰਿਆਵਾਂ ਦੇ ਪਾਰ, ਨੀਮ ਪਹਾੜੀ, ਕੰਢੀ ਦੇ ਇਲਾਕੇ ਵਿੱਚ ਬੱਚਿਆਂ ਨੂੰ ਪੜਾਉਣਾ, ਉਨਾਂ ਨੂੰ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣਾ, ਅਧਿਆਪਕਾਂ ਨੂੰ ਤਾਇਨਾਤ ਕਰਨਾ ਅਤੇ ਉਨਾਂ ਉਤੇ ਨਿਗਰਾਨੀ ਕਰਨਾ ਕਾਫੀ ਮੁਸਕਲ ਕੰਮ ਹੁੰਦਾ ਹੈ। ਇਸ ਦੇ ਮੁਕਾਬਲੇ ਦਿੱਲੀ ਵਰਗੇ ਵੱਡੇ ਸਹਿਰਾਂ ਵਿੱਚ ਸਿੱਖਿਆ ਮੁਹੱਈਆ ਕਰਨਾ ਕਿਤੇ ਸੌਖਾ ਹੈ।

Breaking News : Modi ਨੇ ਪੱਟ ਲਿਆ ਅਕਾਲੀਆਂ ਦਾ ਪ੍ਰਧਾਨ! ਗਿਰੀ ਬਹੁਤ ਵੱਡੀ ਵਿਕਟ || D5 Channel Punjabi

ਪਰਗਟ ਸਿੰਘ ਵੱਲੋਂ ਕੇਜਰੀਵਾਲ ਤੇ ਸਿਸੋਦੀਆ ਨੂੰ ਪੁੱਛੇ ਗਏ ਸਵਾਲ

ਪਰਗਟ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਸਿੱਖਿਆ ਮੰਤਰੀ ਮਨੀਸ ਸਿਸੋਦੀਆ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਸੀਲਾ ਦੀਕਸਤ ਅਤੇ ਕੇਜਰੀਵਾਲ ਦੇ ਸਮੇਂ ਵਿੱਚ ਦਿੱਲੀ ਦੀ ਸਿੱਖਿਆ ਦਾ ਕੀ ਮੁਕਾਬਲਾ ਸੀ? ਜੇ ਦਿੱਲੀ ਮਾਡਲ ਇੰਨਾ ਵਧੀਆ ਹੈ ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟ ਕਿਉਂ ਰਹੀ ਹੈ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਵੱਧ ਕਿਉਂ ਰਹੀ ਹੈ? ਦਿੱਲੀ ਦੇ ਸਰਕਾਰੀ ਸਕੂਲਾਂ ਦਾ ਦਸਵੀਂ ਦਾ ਨਤੀਜਾ ਸੀਲਾ ਦੀਕਸਤਿ ਦੀ ਸਰਕਾਰ ਨਾਲੋਂ ਮਾੜਾ ਕਿਉਂ ਆਉਂਦਾ ਹੈ? ਦਿੱਲੀ ਸਰਕਾਰ ਨੇ ਪਿਛਲੇ 6 ਸਾਲਾਂ ਵਿੱਚ ਕਿੰਨੇ ਨਵੇਂ ਸਰਕਾਰੀ ਸਕੂਲ ਖੋਲੇ ਹਨ ਕਿਉਂਕਿ ਉਹ ਦਿੱਲੀ ਤਾਂ 500 ਨਵੇਂ ਸਰਕਾਰੀ ਖੋਲਣ ਦੀ ਗੱਲ ਕਰਦੇ ਹੁੰਦੇ ਸਨ? ਪੰਜਾਬ ਵਿੱਚ ਸਾਰੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਨ ਵਾਲੇ ਕੇਜਰੀਵਾਲ ਦੱਸਣਗੇ ਕਿ ਦਿੱਲੀ ਵਿੱਚ 22 ਹਜਾਰ ਤੋਂ ਵੱਧ ਗੈਸਟ ਫੈਕਲਟੀ ਅਧਿਆਪਕਾਂ ਨੂੰ ਕਦੋਂ ਪੱਕਾ ਕਰਨਗੇ?

Ik Meri vi Suno(Kisan Bill 2020): ਮੋਦੀ ਹੋਇਆ ਉਲਟ! ਜਥੇਬੰਦੀਆਂ ਹੈਰਾਨ, ਦਿੱਤਾ ਵੱਡਾ ਝਟਕਾ, ਨਹੀਂ ਹੋਵੇਗਾ ਹੱਲ?

ਦਿੱਲੀ ਦੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ 42 ਫੀਸਦੀ ਪੱਕੀਆਂ ਪੋਸਟਾਂ ਕਿਉਂ ਖਾਲੀ ਹਨ? ਦਿੱਲੀ ਦੇ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਅਨੁਪਾਤ (35:1) ਇੰਨਾ ਘੱਟ ਕਿਉਂ ਹੈ? ਦਿੱਲੀ ਵਿੱਚ ਜਦੋਂ ਆਪ ਸਰਕਾਰ ਬਣੀ ਹੈ, ਉਸ ਨੇ ਇੱਕ ਵੀ ਨਵਾਂ ਅਧਿਆਪਕ ਕਿਉਂ ਭਰਤੀ ਨਹੀਂ ਕੀਤਾ? ਦਿੱਲੀ ਨੇ ਕਿੰਨੇ ਸਰਵ ਸਿੱਖਿਆ ਅਭਿਆਨ ਵਾਲੇ ਅਧਿਆਪਕ ਪੱਕੇ ਕੀਤੇ ਹਨ? ਦਿੱਲੀ ਦੇ 1060 ਵਿੱਚੋਂ 760 ਸਕੂਲਾਂ ਵਿੱਚ ਪਿ੍ਰੰਸੀਪਲ ਦੀਆਂ ਅਸਾਮੀਆਂ ਕਿਉਂ ਖਾਲੀ ਹਨ? ਦਿੱਲੀ ਦੇ 1844 ਸਕੂਲਾਂ ਵਿੱਚੋਂ 479 ਵਾਈਸ ਪਿ੍ਰੰਸੀਪਲ ਦੀਆਂ ਅਸਾਮੀਆਂ ਕਿਉਂ ਖਾਲੀ ਹਨ? ਦਿੱਲੀ ਦੇ ਸਕੂਲਾਂ ਵਿੱਚ 41 ਫੀਸਦੀ ਨਾਨ ਟੀਚਿੰਗ ਸਟਾਫ ਦੀਆਂ ਆਸਾਮੀਆਂ ਖਾਲੀ ਹਨ ? ਦਿੱਲੀ ਦੀ ਆਨਲਾਈਨ ਤਬਾਦਲਾ ਨੀਤੀ ਕੀ ਹੈ ਅਤੇ ਉਸ ਦੇ ਅਧੀਨ ਕਿੰਨੇ ਅਧਿਆਪਕਾਂ ਨੇ ਫਾਇਦਾ ਲਿਆ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button