BREAKING | ਪਟਿਆਲਾ ‘ਚ ਉੱਡਦਾ ਜਹਾਜ਼ ਧਰਤੀ ‘ਤੇ ਡਿੱਗਿਆ
ਪਟਿਆਲਾ : ਪਟਿਆਲਾ ‘ਚ ਸੋਮਵਾਰ ਦੁਪਹਿਰ ਬਾਅਦ ਇੱਕ ਟੂ – ਸੀਟਰ ਕਰਾਫਟ ਹਾਦਸੇ ਦਾ ਸ਼ਿਕਾਰ ਹੋ ਗਿਆ। ਘਟਨਾ ਉਸ ਸਮੇਂ ਦੀ ਹੈ ਜਦੋਂ ਇੱਥੇ ਸਿਵਲ ਏਵੀਏਸ਼ਨ ਕਲੱਬ ‘ਚ ਐਨਸੀਸੀ ਦੇ ਇੱਕ ਕੈਡਿਟ ਨੂੰ ਜਹਾਜ਼ ਉਡਾਉਣਾ ਸਿਖਾਇਆ ਜਾ ਰਿਹਾ ਸੀ। ਹਾਦਸੇ ‘ਚ ਵਿੰਗ ਕਮਾਂਡਰ ਅਤੇ ਕੈਡਿਟ ਦੋਵਾਂ ਨੂੰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਆਰਮੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਮਿਲੀ ਜਾਣਕਾਰੀ ਮੁਤਾਬਕ ਇਸ ਜਹਾਜ਼ ‘ਚ ਵਿੰਗ ਕਮਾਂਡਰ ਚੀਮਾ ਅਤੇ ਇੱਕ ਹੋਰ ਵਿਦਿਆਰਥੀ ਸਵਾਰ ਸਨ।
BREAKING | ਪਟਿਆਲਾ ‘ਚ ਉੱਡਦਾ ਜਹਾਜ਼ ਧਰਤੀ ‘ਤੇ ਡਿੱਗਿਆ
ਕਰੈਸ਼ ਹੋਇਆ ਜਹਾਜ਼ ਮਾਈਕਰੋ ਲਾਈਟ ਹਵਾਈ ਜਹਾਜ਼ ਦੱਸਿਆ ਜਾ ਰਿਹਾ ਹੈ, ਹਾਦਸੇ ਦੌਰਾਨ ਜਹਾਜ਼ ‘ਚ ਮੌਜੂਦ ਪਾਈਲਟ ਗਰੁੱਪ ਕਮਾਂਡਰ ਜੀ.ਐੱਸ. ਚੀਮਾ ਦੀ ਮੌਤ ਹੋ ਗਈ ਹੈ। ਚੀਮਾ ਆਪਣੇ ਇੱਕ ਕੈਡਿਟ ਦੇ ਨਾਲ ਸਿੰਗਲ ਇੰਜ਼ਣ ਵਾਲੇ ਜਹਾਜ਼ ਨੂੰ ਉਡਾਉਣ ਦੀ ਤਿਆਰੀ ਕਰ ਰਹੇ ਸਨ। ਇਸ ਵਿੱਚ ਸਿਰਫ ਦੋ ਸੀਟਾਂ ਹੀ ਹੁੰਦੀਆਂ ਹਨ। ਜਹਾਜ਼ ਨੇ ਅਜੇ ਪੂਰੀ ਤਰ੍ਹਾਂ ਟੇਕ ਆਫ ਵੀ ਨਹੀਂ ਕੀਤਾ ਸੀ ਕਿ ਇਹ ਏਵੀਏਸ਼ਨ ਕਲੱਬ ਦੀਆਂ ਤਾਰਾਂ ‘ਚ ਉਲਝ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.