ਪਟਨਾ ਤੋਂ ਦਿੱਲੀ ਜਾਂਦੇ SpiceJet ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਜਹਾਜ਼ ‘ਚ ਸਨ 185 ਯਾਤਰੀ ਸਵਾਰ
ਪਟਨਾ:ਪਟਨਾ ਹਵਾਈ ਅੱਡੇ ‘ਤੇ ਅੱਜ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ।ਜੱਦੋਂ ਪਟਨਾ ਤੋਂ ਦਿੱਲੀ ਲਈ ਸਪਾਈਸ ਜੈੱਟ ਜਹਾਜ਼ ਨੇ ਉਡਾਣ ਭਰੀ ਤਾਂ ਉਸ ਸਮੇਂ ਇਕ ਇੰਜਣ ਨੂੰ ਅੱਗ ਲੱਗ ਗਈ।ਅੱਗ ਲੱਗਣ ਨਾਲ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਟੈਕਨੀਕਲ ਸਟਾਫ਼ ਦੇ ਨਾਲ-ਨਾਲ ਕੁਝ ਲੋਕਾਂ ਨੇ ਏਅਰਪੋਰਟ ਅਥਾਰਟੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਾਇਆ ਗਿਆ।
ਇਕੱਲੇ ਮੁੰਡੇ ਨੇ ਰੋਕ ਲਿਆ CM ਦਾ ਕਾਫਲਾ! ਫੇਰ ਦੇਖੋ ਕੀ ਹੋਇਆ | D5 Channel Punjabi
ਹਾਲਾਂਕਿ ਇਸ ਤੋਂ ਪਹਿਲਾਂ ਜਹਾਜ਼ ਕਾਫੀ ਦੇਰ ਤਕ ਹਵਾ ‘ਚ ਰਿਹਾ। ਲਗਭਗ ਦੋ ਗੇੜਾਂ ਤੋਂ ਬਾਅਦ, ਜਹਾਜ਼ ਲੈਂਡ ਕਰਨ ਦੇ ਯੋਗ ਹੋ ਗਿਆ। ਲੈਂਡਿੰਗ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਪਟਨਾ ਹਵਾਈ ਅੱਡਾ ਹੋਰ ਉਡਾਣਾਂ ਲਈ ਬੰਦ ਰਿਹਾ। ਪਟਨਾ ਦੇ ਐਸਐਸਪੀ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਯਾਤਰੀ ਸੁਰੱਖਿਅਤ ਹਨ।
CM Mann ਨੇ ਅੱਜ ਤਾਂ ਸਿਰਾ ਹੀ ਕਰਤਾ, ਕੈਪਟਨ,ਚੰਨੀ,ਸਿੱਧੂ,ਬਾਦਲਾਂ ਬਾਰੇ ਆਖੀ ਵੱਡੀ ਗੱਲ! | D5 Channel Punjabi
ਜਹਾਜ਼ ਵਿੱਚ ਕੁੱਲ 185 ਯਾਤਰੀ ਸਵਾਰ ਸਨ। ਯਾਤਰੀਆਂ ਨੂੰ ਦਿੱਲੀ ਲਿਜਾਣ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।ਡੀਐਮ ਡਾਕਟਰ ਚੰਦਰਸ਼ੇਖਰ ਸਿੰਘ ਨੇ ਵੀ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ। ਹਵਾਈ ਅੱਡੇ ‘ਤੇ ਸਾਵਧਾਨੀ ਦੇ ਤੌਰ ‘ਤੇ 12 ਫਾਇਰ ਇੰਜਨ ਅਤੇ 15 ਤੋਂ ਵੱਧ ਐਂਬੂਲੈਂਸਾਂ ਨੂੰ ਤਾਇਨਾਤ ਕੀਤਾ ਗਿਆ ਸੀ।
#WATCH Delhi bound SpiceJet flight returns to Patna airport after reporting technical glitch which prompted fire in the aircraft; All passengers safely rescued pic.twitter.com/Vvsvq5yeVJ
— ANI (@ANI) June 19, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.