PunjabTop News

ਨੌਜਵਾਨਾਂ ਵਿਚ ਦੇਸ਼ ਨੂੰ ਚਲਾਉਣ ਦੀ ਸ਼ਕਤੀ , 74 ਵੇਂ ਗਣਤੰਤਰ ਦਿਵਸ ਤੇ Quiz ਕਰਵਾਇਆ

ਕਪੂਰਥਲਾ (ਅਵਤਾਰ ਸਿੰਘ ਭੰਵਰਾ) : ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਤਕਨਾਲੌਜੀ ਜਲੰਧਰ ਵਲੋਂ ਸਾਂਝੇ ਤੌਰ ਤੇ 74 ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਸਕੂਲ ਬੱਚਿਆਂ ਦਾ ਇਕ ਪ੍ਰਸ਼ਨ ਉੱਤਰੀ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਦੇ 8ਵੀਂ ਤੋਂ 10ਵੀਂ ਤੱਕ ਦੇ 300 ਤੋਂ ਵੱਧ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ ਅਤੇ ਝੰਡਾ ਲਹਿਰਉਣ ਦੀ ਰਸਮ ਅਦਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਨੌਜਵਾਨਾਂ ਅਤੇ ਬੱਚਿਆਂ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਪ੍ਰਤੀ ਜਾਗਰੂਕ ਕਰਦਾ ਹੈ।ਭਾਰਤ ਇਕ ਵਿਭਿੰਨ ਵਿਰਾਸਤ ਸੰਪੰਨ ਦੇਸ਼ ਹੈ ਅਤੇ ਅੱਜ ਦੇ ਦਿਨ ਹਰ ਇਕ ਦੇਸ਼ ਵਾਸੀ ਮਾਣ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਦਾ ਵਿਗਿਆਨਕ ਨਜ਼ਰੀਆਂ ਤੇ ਹੁਨਰ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੌਰਦਾ ਹੈ, ਇਸ ਲਈ ਤੁਸੀਂ ਹੀ ਦੇਸ਼ ਦੀ ਪ੍ਰੇਰਣਾ ਸ਼ਕਤੀ ਹੋ।

DJ ’ਤੇ ਭੰਗੜਾ ਪਾਉਣ ਨੂੰ ਲੈਕੇ ਚੱਲੇ ਇੱਟਾਂ ਰੋੜੇ, ਨਾਲੇ ਮੁੰਡੇ ਦੇ ਚਾਚੇ ਨੇ ਕਰਤੀ ਪੁੱਠੀ ਹਰਕਤ, ਡਰੇ ਗੁਆਂਢੀਆਂ

ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਿਦਆਂ ਕਿਹਾ ਕਿ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਮਜ਼ਬੂਤ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਮਨੁੱਖੀ ਸ਼ਕਤੀ ਤੇ ਸੰਸਥਾਗਤ ਪੱਖੋਂ ਹੋ ਰਹੇ ਸਰਬਪੱਖੀ ਵਿਕਾਸ ਦਾ ਫ਼ਲ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਅੱਜ ਦੇ ਨੌਜਵਾਨ ਦੇਸ਼ ਨੂੰ ਬਦਲਣ ਦੀ ਸ਼ਕਤੀ ਰੱਖਦੇ ਹਨ। ਇਹ ਹੀ ਨੌਜਵਾਨ ਕੱਲ੍ਹ ਦੇ ਨੇਤਾ ਸਿਰਜਣਹਾਰ ਅਤੇ ਨਵੀਨਤਾ ਲਿਆਉਣ ਵਾਲੇ ਹਨ। ਇਸ ਮੌਕੇ ਉਨ੍ਹਾਂ ਰਾਸ਼ਟਰ ਨਿਰਮਾਣ ਹਿੱਤ ਯੋਗਦਾਨ ਪਾਉਣ ਲਈ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ।

ਨਵੇਂ ਜੰਮੇ ਬੱਚੇ ਨੂੰ ਦੇਖ ਡਾਕਟਰਾਂ ਦਾ ਬਦਲਿਆ ਮਨ, ਕੀਤਾ ਗਾਇਬ! ਰੋਦੀਂ ਮਾਂ ਨੇ ਕੀਤਾ ਖ਼ੁਲਾਸਾ | D5 Channel Punjabi

ਇਸ ਮੌਕੇ ਐਨ.ਆਈ.ਟੀ ਜਲੰਧਰ ਦੇ ਮੈਕਨੀਕਲ ਇੰਜੀਨੀਅਰਿੰਗ ਦੇ ਸੀਨੀਅਰ ਫ਼ੈਕਲਿਟੀ ਮੈਂਬਰ ਡਾ.ਆਰ.ਐਸ ਭਾਰਜ ਅਤੇ ਐਨ.ਆਈ.ਟੀ ਦੇ ਹੀ ਪ੍ਰੋਫ਼ੈਸਰ ਤੇ “ਕਰੀਓ” ਦੇ ਸੰਸਥਾਪਕ ਡਾ.ਅਰੁਣ ਖੋਸਲਾ ਵੀ ਇਸ ਹਾਜ਼ਰ ਸਨ। ਦੋਵਾਂ ਨੇ ਬੱਚਿਆਂ ਬੱਚਿਆਂ ਨਾਲ ਕਰਵਾਏ ਗਏ ਸੈਸ਼ਨ ਦੌਰਾਨ ਵਿਚਾਰ ਸਾਂਝੇ ਕੀਤੇ। ਇਸ ਮੌਕੇ ਇਹਨਾਂ ਦੋਵੇ ਮਾਹਿਰ ਉਦਮੀਆਂ ਅਤੇ ਤਕਨੀਕੀ ਆਗੂਆਂ ਨੂੰ ਵਿਕਸਿਤ ਕਰਨ ਲਈ ਦਿੱਤੀ ਜਾ ਰਹੀ ਸਿਖਲਾਈ ਅਤੇ ਮੌਕਿਆਂ ਸਬੰਧੀ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੌਜੀ ਜਲੰਧਰ ਵਲੋਂ ਕੀਤੇ ਜਾ ਰਹੇ ਯਤਨਾਂ ਸਬੰਧੀ ਜਾਣਕਾਰੀ ਦਿੱਤੀ।

ਕੇਂਦਰੀ ਮੰਤਰੀ ਨੇ ਕੀਤੇ ਦਸਖ਼ਤ, ਜਥੇਦਾਰ ਦਾ ਐਲਾਨ, Bandi Singh ਦੀ Rehai ਪੱਕੀ! Navjot Sidhu ਨੂੰ ਵੱਡਾ ਝਟਕਾ

ਇਸ ਮੁਕਾਬਲੇ ਵਿਚ ਐਨ.ਆਈ. ਟੀ ਇਨਕੁਵੇਸ਼ਨ ਸੈਂਟਰ ਜਲੰਧਰ ਦੇ ਮੁਖ ਕਾਰਜਕਾਰੀ ਅਧਿਕਾਰੀ ਸ੍ਰੀ ਸ਼ਿਵਅਨੰਦ ਦਾਸ ਨੇ ਕਿਉਜ਼ ਮਾਸਟਰ ਵਜੋਂ ਭੂਮਿਕਾ ਨਿਭਾਈ।ਇਸ ਮੁਕਾਬਲੇ ਵਿਚ ਦਸ ਹਜ਼ਾਰ ਰੁਪਏ ਦਾ ਪਹਿਲਾ ਇਨਾਮ ਸਵਾਮੀ ਸੰਤਦਾਸ ਪਬਲਿਕ ਸਕੂਲ ਫ਼ਗਵਾੜਾ ਦੇ ਸ਼ਰੇਅ ਥਾਪਰ ਨੇ ਜਿੱਤfਆ, ਇਸੇ ਤਰ੍ਹਾਂ ਹੀ ਪੰਜ—ਪੰਜ ਹਜ਼ਾਰ ਰੁਪਏ ਦਾ ਦੂਜਾ ਤੇ ਤੀਜਾ ਇਨਾਮ ਲਿਟਲ ਏਂਜਲ ਸਕੂਲ ਕਪੂਰਥਲਾ ਦੇ ਹਰਸ਼ਿਤ ਬਾਸੂਦੇਵਾ ਅਤੇ ਦਾਇਆਨੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੇ ਹੇਤੁੱਲ ਜ਼ੋਤੀ ਨੇ ਜਿੱਤੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button