Breaking NewsD5 specialInternationalNewsTop News

ਨੋਬਲ ਪੁਰਸਕਾਰ ਜੇਤੂ ਅਰਥ ਸ਼ਾਸਤਰੀ ਰਾਬਰਟ ਮੁੰਡੇਲ ਦਾ ਦੇਹਾਂਤ

ਰੋਮ : ‘ਫਾਦਰ ਆਫ਼ ਯੂਰੋ’ਦੇ ਨਾਮ ਨਾਲ ਜਾਣੇ ਜਾਣ ਵਾਲੇ ਨੋਬਲ ਪੁਰਸਕਾਰ ਜੇਤੂ ਮਹਾਨ ਅਰਥ ਸ਼ਾਸਤਰੀ ਰਾਬਰਟ ਮੁੰਡੇਲ ਦਾ ਦੇਹਾਂਤ ਹੋ ਗਿਆ ਹੈ। 88 ਸਾਲ ਦੀ ਉਮਰ ‘ਚ ਉਨ੍ਹਾਂ ਨੇ ਇਟਲੀ ‘ਚ ਆਖਰੀ ਸਾਹ ਲਏ। ਮੀਡੀਆ ਰਿਪੋਰਟ ਮੁਤਾਬਕ ਕੈਨੇਡਾ ‘ਚ ਪੈਦਾ ਹੋਏ ਮੁੰਡੇਲ ਦੇ ਟਸਕਨ ਸ਼ਹਿਰ ਦੇ ਨੇੜੇ ਸਥਿਤ ਆਪਣੇ ਘਰ ‘ਚ ਛੁੱਟੀਆਂ ਮਨਾਉਣ ਲਈ ਗਏ ਹੋਏ ਸਨ। ਇੱਥੇ ਐਤਵਾਰ ਨੂੰ ਉਨ੍ਹਾਂ ਨੇ ਆਪਣਾ ਪਾਰਥਿਵ ਸਰੀਰ ਤਿਆਗ ਦਿੱਤਾ। ਹਾਲਾਂਕਿ ਇਸਦੀ ਸੂਚਨਾ ਤੁਰੰਤ ਹੀ ਨਹੀਂ ਮਿਲੀ।ਉਨ੍ਹਾਂ ਦੇ  ਦੇਹਾਂਤ ਦੇ ਕੁਝ ਘੰਟਿਆਂ ਬਾਅਦ ਸੋਮਵਾਰ ਨੂੰ ਇਸਦਾ ਖੁਲਾਸਾ ਕੀਤਾ ਗਿਆ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਮੁੰਡੇਲ ਨੇ ਸਾਲ 1999 ‘ਚ ਅਰਥ ਸ਼ਾਸਤਰੀ ਵਿਗਿਆਨ ‘ਚ ਨੋਬੇਲ ਮੈਮੋਰੀਅਲ ਇਨਾਮ ਹਾਸਲ ਕੀਤਾ ਸੀ। ਮੁੰਡੇਲ 1960 ਦੇ ਦਸ਼ਕ ‘ਚ ਸ਼ੁਰੂ ਹੋਏ ਯੂਰੋ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ  ਵੱਲੋਂ ਕੁਝ ਅਜਿਹੇ ਲੇਖ ਪ੍ਰਕਾਸ਼ਿਤ ਕੀਤੇ ਗਏ, ਜਿਸਨੇ ਯੂਰਪੀ ਆਰਥਿਕ ਅਤੇ ਮੌਦਰਿਕ ਸੰਘ ਅਤੇ ਕਾਨੂੰਨੀ ਅਤੇ ਆਰਥਿਕ ਢਾਂਚੇ ਦੀ ਨੀਂਹ ਰੱਖੀ,  ਜਿਸ ‘ਤੇ ਮੁਦਰਾ ਆਧਾਰਿਤ ਹੈ। ਅੰਤਰਾਸ਼ਟਰੀ ਮੁਦਰਾ ਕੋਸ਼ ਵੱਲੋਂ ਮੁੰਡੇਲ ‘ਤੇ ਬਣਾਈ ਗਈ ਇੱਕ ਪ੍ਰੋਫਾਇਲ  ਮੁਤਾਬਕ ਮੁੰਡੇਲ ਆਧੁਨਿਕ ਅਰਥ ਸ਼ਾਸਤਰ ਦੇ ਖੇਤਰ ‘ਚ ਆਗੂ ਰਹੇ ਹਨ, ਜਿਨ੍ਹਾਂ ਨੇ ਇਸ਼ਟਤਮ ਮੁਦਰਾ  ਦੇ ਖੇਤਰ ‘ਚ ਆਧੁਨਿਕ ਸਿਧਾਂਤ ਦਾ ਵਿਕਾਸ ਕੀਤਾ ਅਤੇ ਕਈ ਹੋਰ ਸੁਪਰਵਾਈਜ਼ਰਾਂ ਸਮੇਤ ਉਨ੍ਹਾਂ ਨੂੰ ਵੀ ‘ਫਾਦਰਸ ਆਫ ਯੂਰੋ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button