Breaking NewsD5 specialIndiaNewsPoliticsTop News
ਨੈਸ਼ਨਲ ਹੈਰਾਲਡ ਮਾਮਲਾ: ਈ.ਡੀ. ਸਾਹਮਣੇ ਰਾਹੁਲ ਦੀ ਅੱਜ ਅਤੇ 8 ਜੂਨ ਨੂੰ ਸੋਨੀਆ ਦੀ ਪੇਸ਼ੀ
ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਤਲਬ ਕੀਤਾ ਹੈ। ਬੀਤੀ ਕੱਲ ਈ.ਡੀ. ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸੋਨੀਆ ਅਤੇ ਰਾਹੁਲ ਨੂੰ ਸੰਮਨ ਭੇਜਿਆ ਸੀ। ਰਾਹੁਲ ਗਾਂਧੀ ਅੱਜ ਅਤੇ ਸੋਨੀਆ ਗਾਂਧੀ 8 ਜੂਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਣਗੇ।
ਇਸ ਮਾਮਲੇ ਵਿੱਚ ਈ.ਡੀ. ਨੇ 12 ਅਪ੍ਰੈਲ ਨੂੰ ਕਾਂਗਰਸ ਪਾਰਟੀ ਦੇ ਦੋ ਵੱਡੇ ਆਗੂ ਪਵਨ ਬਾਂਸਲ ਅਤੇ ਮਲਿਕਾਰਜੁਨ ਖੜਗੇ ਨੂੰ ਇਸ ਜਾਂਚ ਵਿੱਚ ਸ਼ਾਮਲ ਕੀਤਾ ਸੀ। 2014 ‘ਚ ਸੁਬਰਾਮਣੀਅਮ ਸਵਾਮੀ ਨੇ ਸੋਨੀਆ ਅਤੇ ਰਾਹੁਲ ਖਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਇਸ ‘ਚ ਸਵਾਮੀ ਨੇ ਗਾਂਧੀ ਪਰਿਵਾਰ ‘ਤੇ 55 ਕਰੋੜ ਦੇ ਗਬਨ ਦਾ ਦੋਸ਼ ਲਗਾਇਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.