Breaking NewsD5 specialEntertainmentNews

ਨੇਹਾ ਕੱਕੜ – ਰੋਹਨਪ੍ਰੀਤ ਦੇ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ !

ਮੁੰਬਈ : ਬਾਲੀਵੁੱਡ ਪਲੇਅਬੈਕ ਗਾਇਕ ਨੇਹਾ ਕੱਕੜ ਅਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਨੇ ਹਾਲ ਹੀ ‘ਚ ਅਕਤੂਬਰ ਮਹੀਨੇ ਵਿਆਹ ਕਰਵਾਇਆ। ਵਿਆਹ ਤੋਂ ਡੇਢ ਮਹੀਨੇ ਬਾਅਦ ਹੀ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਨੇਹਾ ਕੱਕੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜ਼ਰੀਏ ਫੈਨਸ ਦੇ ਨਾਲ ਸ਼ੇਅਰ ਕੀਤੀ ਹੈ। ਨੇਹਾ ਕੱਕੜ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ – ਖਿਆਲ ਰੱਖਿਆ ਕਰ। ਨੇਹਾ ਕੱਕੜ ਦੇ ਪੋਸਟ ‘ਤੇ ਕੰਮੇਂਟ ਕਰਦੇ ਹੋਏ ਰੋਹਨਪ੍ਰੀਤ ਸਿੰਘ ਨੇ ਲਿਖਿਆ – ਹੁਣ ਤਾਂ ਕੁੱਝ ਜ਼ਿਆਦਾ ਹੀ ਖਿਆਲ ਰੱਖਣਾ ਪਵੇਗਾ, ਨੇਹੂ।

BREAKING-ਪ੍ਰਧਾਨ ਮੰਤਰੀ ਮੋਦੀ ਦਾ ਕਿਸਾਨੀ ਅੰਦਲੋਨ ‘ਤੇ ਵੱਡਾ ਬਿਆਨ,ਤਿੰਨਾਂ ਚੋਂ ਆਹ ਕਾਨੂੰਨ ਹੋਣਗੇ ਰੱਦ

ਨੇਹਾ ਕੱਕੜ ਦੀ ਇਸ ਇੰਸਟਾਗ੍ਰਾਮ ਪੋਸਟ ਨੂੰ ਦੇਖ ਕੇ ਤਾਂ ਇਹੀ ਲੱਗ ਰਿਹਾ ਹੈ ਕਿ ਉਹ ਪ੍ਰੈਗਨੈਂਟ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਗਾਇਕਿ ਆਪਣੀ ਕਿਸੇ ਐਲਬਮ ਸ਼ੂਟ ਲਈ ਇਸ ਤਰ੍ਹਾਂ ਦੇ ਗੇਟਅਪ ‘ਚ ਹੋਣ। ਪਹਿਲਾਂ ਵੀ ਉਨ੍ਹਾਂ ਦਾ ਵਿਆਹ ਵਾਲਾ ਗਾਣਾ ਸਾਹਮਣੇ ਆਇਆ ਸੀ , ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਵਿਆਹ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button