Uncategorized

ਨੇਤਾਵਾਂ ਤੇ ਰਾਜਨੀਤਕ ਪਾਰਟੀਆਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ :ਕਾਕਾ ਰਣਦੀਪ ਸਿੰਘ ਨਾਭਾ

 

ਪਿੰਡਾਂ ਵਿੱਚ  ਪਲਾਟਾਂ ਦੀ ਵੰਡ ਵਿਚ ਕੋਈ ਭੇਦ ਭਾਵ ਨਹੀਂ ਕੀਤਾ ਜਾਵੇਗਾ

 

ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਨੇ ਅਮਲੋਹ ਹਲਕੇ ਦੇ ਵਖ ਵੱਖ ਪਿੰਡਾਂ ਦੇ ਪੂਰੇ ਹੋ ਚੁੱਕੇ ਵਿਕਾਸ ਕਾਰਜ ਕੀਤੇ ਲੋਕ ਅਰਪਣ,

ਅਮਲੋਹ, 24 ਨਵੰਬਰ

ਨੇਤਾਵਾਂ ਤੇ ਰਾਜਨੀਤਕ ਪਾਰਟੀਆਂ ਦੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਹੀਂ ਹੋਣਾ ਚਾਹੀਦਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫ਼ੂਡ ਪ੍ਰੋਸੈਸਿੰਗ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ  ਅਪਣੇ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਦੌਰੇ ਦੌਰਾਨ ਕੀਤਾ। ਓਹਨਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੇ ਗਏ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਵਿੱਚ 12556 ਸਕੂਲ ਹਨ ਅਤੇ ਪੰਜਾਬ ਦਾ ਕੁੱਲ ਜੀ ਐਸ ਟੀ  ਕਰੀਬ 15 ਹਜ਼ਾਰ ਕਰੋੜ ਦਾ ਹੈ ਜਦਕਿ  ਦਿੱਲੀ ਵਿੱਚ 1100 ਸਕੂਲ ਅਤੇ ਜੀ ਐਸ ਟੀ 54 ਹਜ਼ਾਰ ਕਰੋੜ ਰੁਪਏ ਹੈ ਫਿਰ ਵੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਵਿਚੋਂ ਪਹਿਲੇ ਨੰਬਰ ਤੇ ਹੈ ਜਦ ਕਿ ਦਿੱਲੀ ਚੌਥੇ ਨੰਬਰ ਤੇ ਹੈ।

ਉਹਨਾਂ ਕਿਹਾ ਕਿ ਕੇਜਰੀਵਾਲ  ਮੁਹੱਲਾ ਕਲੀਨੀਕਾ ਦੀ ਗੱਲ ਕਰਦੇ ਹਨ ਅਤੇ ਕਹਿੰਦੇ ਹਨ ਕਿ ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤੁਸੀ ਸਾਰੇ ਜਾਣਦੇ ਹੋ ਕਿ ਕਰੋਨਾ ਮਹਾਂਮਾਰੀ ਦੌਰਾਨ ਸਭ ਤੋਂ ਵੱਧ ਹਾਲਾਤ ਦਿੱਲੀ ਵਿਚ ਹੀ ਖ਼ਰਾਬ ਹੋਏ ਸਨ।  ਸ. ਨਾਭਾ ਨੇ ਕਿਹਾ ਕਿ ਹੁਣ ਤੱਕ ਦਿੱਲੀ ਦੇ ਪ੍ਰਦੂਸ਼ਣ ਲਈ ਕੇਜਰੀਵਾਲ ਪੰਜਾਬ ਵਿਚ ਜਲਾਈ ਜਾਣ ਵਾਲੀ ਪਰਾਲ਼ੀ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਪਰ ਸੁਪਰੀਮ ਕੋਰਟ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਵਿਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ ਵਿਚ ਜਲਾਈ ਜਾਣ ਵਾਲੀ ਪਰਾਲੀ ਦਾ ਹਿੱਸਾ ਸਿਰਫ  4 ਤੋਂ 7 ਫ਼ੀਸਦੀ ਦੱਸੇ ਜਾਣ ਤੇ ਵੀ ਕੇਜਰੀਵਾਲ ਨੇ ਅਪਣੀ ਬੇਤੁਕੀ ਬਿਆਨਬਾਜ਼ੀ ਤੇ ਕੋਈ ਠੱਲ ਨਹੀਂ ਪਾਈ ਹੈ।

 

ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਨੇ  ਕਿਹਾ ਕਿ  ਪੰਜਾਬ ਵਿਚ ਦਿੱਲੀ ਮਾਡਲ ਲਾਗੂ ਕਰਨ ਦੀ ਕੋਈ ਲੋੜ ਨਹੀਂ ਹੈ। ਪਰ ਦਿੱਲੀ ਤੇ ਲੋਕਾਂ ਨੂੰ ਰਾਹਤ ਦੇਣ ਲਈ ਉਥੇ ਪੰਜਾਬ ਮਾਡਲ ਨੂੰ ਲਾਗੂ ਕੀਤਾ ਜਾਵੇ।

ਦੂਜੇ ਪਾਸੇ ਵੱਲੋਂ ਅਮਲੋਹ ਵਿਧਾਨ ਸਭਾ ਹਲਕੇ ਦੇ ਸੱਤ ਵੱਡੇ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਨੂੰ ਦੋ ਦੋ ਮਰਲੇ ਦੇ ਪਲਾਟਾਂ ਦੇ ਸਰਟੀਫਿਕੇਟ ਵੰਡਦੇ ਹੋਏ ਉਨ੍ਹਾਂ ਸਪਸ਼ਟ ਨਿਰਦੇਸ਼ ਦਿੱਤੇ ਕੇ ਪਲਾਟਾ ਦੀ ਵੰਡ ਮੌਕੇ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਭੇਦਭਾਵ ਨਹੀਂ ਕੀਤਾ ਜਾਵੇਗਾ ਅਤੇ ਹਰ ਲੋੜਵੰਦ ਨੂੰ ਉਸਦਾ ਬਣਦਾ ਹੱਕ ਦਿੱਤਾ ਜਾਵੇ।

 

 

ਇਸ ਮੌਕੇ ਉਨ੍ਹਾਂ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕੀਤਾ। ਉਨ੍ਹਾਂ ਦੱਸਿਆ ਕਿ ਪਿੰਡ ਤੰਦਾ ਬੱਧਾ ਬਰਮਾਂ ਤੇ ਇੰਟਰਲਾਕ ਟਾਈਲਾਂ, ਸੋਲਰ ਸਟਰੀਟ ਲਾਈਟਾਂ, ਛੱਪੜ ਦੀ ਰੈਨੋਵੇਸ਼ਨ ਅਤੇ ਫਿਰਨੀ,  ਸੋਲਿਡ ਵੇਸਟ, ਕੈਟਲ ਸੈਟ ਤੇ ਕਰੀਬ 21 ਲੱਖ 71 ਹਜਾਰ ਰੁਪਏ ਖਰਚ ਕਰਕੇ ਪਿੰਡ ਦਾ ਵਿਕਾਸ ਕੀਤਾ ਹੈ ਅਤੇ ਇਸ ਪਿੰਡ ਵਿੱਚ 32 ਗਰੀਬ ਪਰੀਵਾਰਾਂ ਨੂੰ 2-2 ਮਰਲੇ ਦੇ ਪਲਾਟ ਵੀ ਵੰਡੇ ਗਏ ਹਨ। ਇਸੇ ਤਰ੍ਹਾਂ ਪਿੰਡ ਲੱਲੋਂ ਵਿਖੇ ਛੱਪੜ ਦੀ ਰੈਨੋਵੇਸ਼ਨ, ਸੀਵਰੇਜ, ਗਲੀਆਂ ਵਿੱਚ ਇੰਟਰਲਾਕ ਟਾਈਲਾਂ, ਜਿੰਮ ਹਾਲ, ਸਟਰੀਟ ਲਾਈਟਾਂ, ਕਮਿਊਨਿਟੀ ਸੈਂਟਰ ਤੋਂ ਹਰਬੰਸ ਸਿੰਘ ਦੇ ਘਰ  ਤੱਕ ਗਲੀ, ਰੂਰਲ ਕੁਨੈਕਟੀਵਿਟੀ, ਸੋਲਿਡ ਵੇਸਟ, ਸੀਚੇਵਾਲ ਪ੍ਰੋਜੈਕਟ, ਸਮਸ਼ਾਨ ਘਾਟ ਸ਼ੈਡ, ਸਕੂਲ ਦੇ ਅੱਗੇ ਪਾਰਕ, ਪਲਾਂਟੇਸ਼ਨ ਅਤੇ ਟ੍ਰੀ ਗਾਰਡ ਸਮੇਤ ਹੋਰ ਵਿਕਾਸ ਕਾਰਜਾਂ ਤੇ ਕਰੀਬ 01 ਕਰੋੜ ਤੋਂ ਵੱਧ ਰੁਪਏ ਖਰਚ ਕੀਤੇ ਗਏ ਹਨ।ਇਸ ਮੌਕੇ 64 ਗਰੀਬ ਪਰੀਵਾਰਾਂ ਨੂੰ 2-2 ਮਰਲੇ ਦੇ ਪਲਾਂਟ ਵੀ ਵੰਡੇ ਗਏ।

ਕੈਬਨਿਟ ਮੰਤਰੀ ਨੇ ਆਪਣੇ ਦੱਸਿਆ ਕਿ ਇਸੇ ਲੜੀ ਤਹਿਤ  ਪਿੰਡ ਫੈਜੁਲਾਪੁਰ ਵਿਖੇ ਗਲੀਆਂ ਨਾਲੀਆਂ, ਖੜਵੰਜੇ, ਬਾਲਮੀਕ ਧਰਮਸ਼ਾਲਾ  ਦੀ ਕੰਧ,ਛੱਪੜ ਦੀ ਰੈਨੋਵੇਸ਼ਨ ਅਤੇ ਹੋਰ ਵਿਕਾਸ ਕਾਰਜਾ ਕਰੀਬ 67 ਲੱਖ ਰੁਪਏ  ਦੀ ਲਾਗਤ ਨਾਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸਮਸ਼ਪੁਰ ਵਿਖੇ ਵੀ ਛੱਪੜ ਦੀ ਚਾਰਦੀਵਾਰੀ, ਪਾਈਪ ਲਾਈਨ, ਗਲੀਆਂ ਨਾਲੀਆਂ, ਆਂਗਨਵਾੜੀ ਸੈਂਟਰ, ਰਿਟੇਨਿੰਗ ਵਾਲ ਸਮੇਤ ਪਿੰਡ ਦੇ ਹੋਰ ਵਿਕਾਸ ਦੇ ਕੰਮਾਂ ਤੇ ਕਰੀਬ 01 ਕਰੋੜ 23 ਲੱਖ ਰੁਪਏ ਖਰਚ ਕੀਤੇ ਗਏ ਹਨ। ਪਿੰਡ ਕੁੰਭ ਵਿਖੇ ਵੀ ਗਲੀਆਂ ਨਾਲੀਆਂ, ਗੰਦੇ ਪਾਣੀ ਦਾ ਨਿਕਾਸ, ਆਂਗਣਵਾਂੜੀ ਸੈਂਟਰ, ਮਿਡਲ ਸਕੂਲ ਵਿਚ ਸਾਇੰਸ ਲੈਬ, ਰੂਰਲ  ਕੁਨੇਕਟੀਵਿਟੀ,ਸੋਕ ਪਿੱਟ ਸਮੇਤ ਹੋਰ ਵਿਕਾਸ ਕਾਰਜ ਕੀਤੇ ਗਏ ਹਨ ਜਿਨ੍ਹਾਂ ਤੇ ਕਰੀਬ 83 ਲੱਖ 53 ਹਜਾਰ ਰੁਪਏ ਖਰਚ ਆਏ ਹਨ। ਇਸ ਉਪਰੰਤ ਪਿੰਡ ਮਾਜਰੀ ਮਿਸ਼ਰੀ ਵਾਲੀ ਵਿਖੇ ਵੀ ਸੀਵਰੇਜ, ਬਰਮ ਤੇ ਇੰਟਰਲਾਕ ਟਾਈਲ ਤੇ ਕਰੀਬ 07 ਲੱਖ 24 ਹਜਾਰ ਰੁਪਏ ਖਰਚ ਕੀਤੇ ਗਏ ਹਨ। ਪਿੰਡ ਗੁਰਧਨਪੁਰ ਵਿਖੇ ਵੀ  ਛੱਪੜ ਦੀ ਰੈਨੋਵੇਸ਼ਨ,ਸੀਵਰੇਜ, ਗਲੀਆਂ ਵਿਚ ਇੰਟਰਲਾਕ ਟਾਈਲਾਂ, ਐਲੀਮੈਂਟਰੀ ਸਕੂਲ ਵਿੱਚ ਸਮਾਰਟ ਕਮਰਿਆਂ ਲਈ ਕਰੀਬ 31 ਲੱਖ 20 ਹਜਾਰ ਰੁਪਏ ਖਰਚ ਕੀਤੇ ਗਏ ਹਨ।

ਸ. ਨਾਭਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਪਿੰਡਾਂ ਦੇ ਰਹਿੰਦੇ ਕੰਮ ਵੀ ਜਲਦੀ ਤੋਂ ਜਲਦੀ ਪੂਰੇ ਕਰ ਦਿੱਤੇ ਜਾਣਗੇ। ਇਸ ਮੌਕੇ ਐਸ ਡੀ ਐਮ ਅਮਲੋਹ ਸ੍ਰੀਮਤੀ ਜੀਵਨਜੋਤ ਕੌਰ, ਡੀ ਐਸ ਪੀ ਸੁਖਵਿੰਦਰ ਸਿੰਘ, ਬੀ ਡੀ ਪੀ ਓ ਅਮਲੋਹ ਕੁਲਵਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਵੱਖ ਵੱਖ ਪਿੰਡਾਂ ਦੇ ਸਰਪੰਚ ਪੰਚਾਂ ਤੋਂ ਇਲਾਵਾ ਹੋਰ ਪੰਤਵੰਤੇ ਵੀ ਹਾਜਰ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button