Breaking NewsD5 specialNews

ਨੂਰਪੁਰ ਬੇਦੀ ਦੇ 14 ਪਿੰਡਾਂ ‘ਚ ਕੱਢਿਆ ਟਰੈਕਟਰ ਮਾਰਚ, ਦਿੱਤਾ ਇਹ ਸੁਨੇਹਾ

ਨੂਰਪੁਰ ਬੇਦੀ : ਸ਼ਨੀਵਾਰ ਨੂੰ ਕੀਰਤੀ ਕਿਸਾਨ ਮੋਰਚਾ ਇਕਾਈ ਬਿਜਨੌਰ ਵੱਲੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਨੂੰ 14 ਪਿੰਡਾਂ ‘ਚ ਟਰੈਕਟਰਾਂ ਦੇ ਜ਼ਰੀਏ ਰੋਸ਼ ਮਾਰਚ ਕੱਢਿਆ ਗਿਆ। ਇਹ ਰੋਸ਼ ਮਾਰਚ ਬਜਰਡ, ਅਵਿਆਨਾ, ਨੰਗਲ, ਚੌਤਾ, ਸਰਾਏ, ਭਾਊਬਾਲ, ਬੈਂਸ, ਭੱਟੋਂ, ਭੋਗੀਪੁਰ, ਸੰਥਲੀ, ਛੱਜਾ ਆਦਿ ਪਿੰਡਾਂ ‘ਚ ਕੱਢਿਆ ਗਿਆ। ਇਸ ਦੌਰਾਨ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।

NIA ਦੇ ਐਕਸ਼ਨ ‘ਤੇ ਦੀਪ ਸਿੱਧੂ ਨੇ ਖੋਲ੍ਹੇ ਸਾਰੇ ਭੇਦ,ਮੋਦੀ ਸਰਕਾਰ ਦਾ ਹਿਲਾਕੇ ਰੱਖਤਾ ਤਖ਼ਤ

ਇਸ ਮੌਕੇ ਜਗਮਨਦੀਪ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ‘ਤੇ ਦਿੱਲੀ ਦੀਆਂ ਸਮੂਹ ਸੜਕਾਂ ‘ਤੇ ਕਿਸਾਨ ਜਥੇਬੰਦੀਆਂ ਵਲੋਂ ਵੱਡਾ ਟਰੈਕਟਰ ਮਾਰਚ ਕੀਤਾ ਜਾਵੇਗਾ। ਟਰੈਕਟਰ ਸਿਰਫ ਦਿੱਲੀ ਵਿਚ ਦਿਖਾਈ ਦੇਣਗੇ, ਜਿਨ੍ਹਾਂ ਨਾਲ ਨਿਪਟਣ ਲਈ ਪੁਲਿਸ ਵੀ ਘੱਟ ਪੈ ਜਾਵੇਗੀ। ਉਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਨੂੰ ਦਿੱਲੀ ਮਾਰਚ ‘ਚ ਵੱਡੀ ਗਿਣਤੀ ‘ਚ ਭਾਗ ਲੈਣ ਲਈ ਲਾਮਬੰਦ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button