Breaking NewsD5 specialIndiaNewsSportsTop News

ਨੀਰਜ ਚੋਪੜਾ ਨੇ ਇੱਕ ਵਾਰ ਫਿਰ ਰਚਿਆ ਇਤਿਹਾਸ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਮਗਾ

ਅਮਰੀਕਾ: ਭਾਰਤੀ ਐਥਲਿਟ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਜੈਵਲਿਨ ਥਰੋਅ ਈਵੈਂਟ ‘ਚ 88.13 ਮੀਟਰ ਦੀ ਦੂਰੀ ‘ਤੇ ਜੈਵਲਿਨ ਸੁੱਟ ਕੇ ਦੇਸ਼ ਦੀ ਝੋਲੀ ’ਚ ਸਿਲਵਰ ਮੈਡਲ ਪਾ ਦਿੱਤਾ ਹੈ। ਵਿਸ਼ਵ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਜਿੱਤਣ ਵਾਲੇ ਨੀਰਜ ਪਹਿਲੇ ਅਥਲੀਟ ਬਣ ਗਏ ਹਨ।

ਜੰਗ ਦਾ ਮੈਦਾਨ ਬਣੀ ਜੇਲ੍ਹ, ਅੰਦਰ ਹੀ ਹੋ ਗਿਆ ਵੱਡਾ ਕਾਂਡ! D5 Channel Punjabi

ਦੱਸ ਦੇਈਏ ਕਿ ਅਮਰੀਕਾ ਦੇ ਯੂਜੀਨ ‘ਚ ਖੇਡੀ ਜਾ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਫਾਈਨਲ ‘ਚ ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ ਸੋਨ ਤਗਮਾ ਜਿੱਤਿਆ, ਜਦਕਿ ਨੀਰਜ ਨੇ ਦੂਜੇ ਸਥਾਨ ‘ਤੇ ਆ ਕੇ ਚਾਂਦੀ ਦਾ ਤਮਗਾ ਜਿੱਤਿਆ। ਓਲੰਪਿਕ ਚੈਂਪੀਅਨ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲਾ ਦੂਜਾ ਭਾਰਤੀ ਅਤੇ ਜੈਵਲਿਨ ਥਰੋਅ ਵਿੱਚ 88.13 ਮੀਟਰ ਥਰੋਅ ਨਾਲ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਬਣ ਗਿਆ ਹੈ।

ਲਓ ਲੱਗ ਗਿਆ ਪੁਲਿਸ ਦੇ ਹੱਥ ਗੈਂਗਸਟਰ! ਹੁਣੇ ਮਿਲੀ ਵੱਡੀ ਸਫ਼ਲਤਾ D5 Channel Punjabi

2003 ਵਿਚ ਪੈਰਿਸ ਵਿਚ ਅੰਜੂ ਬੌਬੀ ਜਾਰਜ ਦੁਆਰਾ ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਲਈ ਇਕਲੌਤਾ ਤਮਗਾ ਲੰਬੀ ਛਾਲ ਵਿਚ ਕਾਂਸੀ ਦਾ ਤਮਗਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button