ਨੀਦਰਲੈਂਡ ਸਰਕਾਰ ਨੇ ‘ਕ੍ਰਿਸਮਿਸ ਤਾਲਾਬੰਦੀ’ ਦਾ ਕੀਤਾ ਐਲਾਨ
ਹੇਗ: ਨੀਦਰਲੈਂਡ ਨੇ ਓਮੀਕਰੋਨ ਦੇ ਪ੍ਰਸਾਰ ਨੂੰ ਰੋਕਣ ਲਈ ‘ਕ੍ਰਿਸਮਿਸ ਤਾਲਾਬੰਦੀ’ ਦਾ ਐਲਾਨ ਕੀਤਾ ਹੈ। ਨੀਦਰਲੈਂਡ ਦੇ ਪ੍ਰਧਾਨ ਮੰਤਰੀ Mark Rutte ਵੱਲੋਂ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਡਚ ਪ੍ਰਧਾਨ ਮੰਤਰੀ ਨੇ ਐਲਾਨ ਕਰਦਿਆਂ ਕਿਹਾ ਹੈ ਕਿ ਸਾਰੀਆਂ ਗੈਰ ਜ਼ਰੂਰੀ ਦੁਕਾਨਾਂ, ਸੱਭਿਆਚਾਰਕ ਅਤੇ ਮਨੋਰੰਜਨ ਸਥਾਨ ਬੰਦ ਰਹਿਣਗੇ।
Khabran Da Sira: ਸ੍ਰੀ ਦਰਬਾਰ ਸਾਹਿਬ ਬੇਅਦਬੀ ਮਾਮਲੇ ‘ਚ ਨਵੇਂ ਖੁਲਾਸੇ ! SGPC ਨੇ ਗ੍ਰਹਿ ਮੰਤਰੀ ਨੂੰ ਪਾਈ ਚਿੱਠੀ
ਇਹ ਹੁਕਮ 14 ਜਨਵਰੀ 2022 ਲਾਗੂ ਰਹਿਣਗੇ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ ਸਕੂਲ 9 ਜਨਵਰੀ 2022 ਤੱਕ ਬੰਦ ਰਹਿਣਗੇ। ਡਚ ਦੇ ਵਸਨੀਕਾਂ ਨੂੰ ਆਪਣੇ ਘਰਾਂ ਵਿਚੱ ਮਹਿਮਾਨਾਂ ਦੀ ਇਜਾਜ਼ਤ ਲਈ ਸਖ਼ਤ ਸੀਮਾਵਾਂ ਦੀ ਪਾਲਣਾ ਕਰਨੀ ਪਵੇਗੀ। ਅਧਿਕਾਰੀਆਂ ਨੇ ਇਸ ਚੀਜ਼ ਨੂੰ ਕ੍ਰਿਸਮਿਸ ਮੌਕੇ ਇੱਕ ਅਪਵਾਦ ਦੱਸਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.