ਨਾ ਬਈ ਟੈਕਸੀ ਉਤੇ ਇਹ ਸਟਿੱਕਰ ਨਹੀਂ ਚੱਲਣਾ,
ਕੁਈਨਜ਼ਟਾਊਨ ’ਚ ਇਕ ਟੈਕਸੀ ਦੀ ਡਿੱਕੀ ਦੇ ਬਾਹਰ ਲਗਾਏ ਗਏ ਸਟਿੱਕਰ ਨੂੰ ਲੈ ਕੇ ਹੋਇਆ ਇਤਰਾਜ਼
‘‘ਸਿਰ ਤੇ ਦੁਮਾਲਾ ਮੋਢੇ ਬੰਦੂਕ
ਕਰਨਾ ਹੋਵੇਗਾ ਤੁਰੰਤ ਰਿਮੂਵ’’
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਗੱਲ੍ਹ ਭਾਵੇਂ ਕੁਝ ਮਹੀਨੇ ਪੁਰਾਣੀ ਹੈ ਪਰ ਇਸ ਤੋਂ ਸੇਧ ਪੂਰੇ ਨਿਊਜ਼ੀਲੈਂਡ ਦੇ ਵਿਚ ਟੈਕਸੀ ਕਾਰੋਬਾਰ ਕਰਦੇ ਟੈਕਸੀ ਚਾਲਕ ਖਾਸ ਕਰ ਪੰਜਾਬੀ ਟੈਕਸੀ ਚਾਲਕ ਲੈ ਸਕਦੇ ਹਨ। ਟੈਕਸੀ ਸੇਵਾ ਦੇ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸਵਾਰੀਆਂ ਸਫ਼ਰ ਕਰਦੀਆਂ ਹਨ ਅਤੇ ਬਹੁਤੀਆਂ ਕੰਪਨੀਆਂ ਅਤੇ ਏਅਰਪੋਰਟਾਂ ਨਾਲ ਇਹ ਗੱਲ ਪਹਿਲਾਂ ਹੀ ਸਪਸ਼ਟ ਹੁੰਦੀ ਹੈ ਕਿ ਟੈਕਸੀ ਦੇ ਉਤੇ ਕੋਈ ਇਤਰਾਜ਼ ਯੋਗ ਸਟਿੱਕਰ ਜਾਂ ਬ੍ਰਾਂਡਿੰਗ ਨਾ ਕੀਤੀ ਹੋਵੇ, ਜਿਹੜੀ ਸਵਾਰੀਆਂ ਵਾਸਤੇ ਕਿਸੀ ਵੀ ਤਰ੍ਹਾਂ ਦੀ ਅਸੁਵਿਧਾ ਦਾ ਦਿਲ ਦੁਖਾਉਣ ਦਾ ਕਾਰਨ ਬਣਦੀ ਹੋਵੇ।
ਘਰ ਪਾਓਣ ਲਈ ਨਹੀਂ ਮਿਲਣਾ ਇਸਤੋਂ ਸਸਤਾ ਮਾਲ, ‘ਹੋਲਸੇਲ ਨਾਲੋਂ ਵੀ ਕਰਤਾ ਸਸਤਾ’ ਕੀਮਤ ’ਤੇ ਨਹੀਂ ਹੋਣਾ ਯਕੀਨ
ਇਸੇ ਸਾਲ ਜਨਵਰੀ ਮਹੀਨੇ ਕੁਈਨਜ਼ਟਾਊਨ ਵਿਖੇ ਇਕ ਟੈਕਸੀ ਚਾਲਕ ਦੀ ਕਾਰ ਦੇ ਪਿੱਛੇ ਡਿੱਕੀ ਦੇ ਉਤੇ ਇਕ ਨੀਲੇ ਰੰਗ ਦੇ ਦੁਮਾਲੇ ਵਾਲੇ ਵਿਅਕਤੀ (ਗੋਲ ਦਸਤਾਰ) ਦਾ ਸਟਿੱਕਰ ਲੱਗਾ ਹੋਇਆ ਸੀ ਜਿਸ ਨੇ ਲੋਈ ਲਈ ਹੋਈ ਹੈ ਅਤੇ ਮੋਢੇ ਦੇ ਉਤੇ ਬੰਦੂਕ ਪਹਿਨੀ ਨਜ਼ਰ ਆ ਰਹੀ ਹੈ। ਕਿਸੀ ਸਵਾਰੀ ਨੇ ਇਸ ਦੀ ਸ਼ਿਕਾਇਤ ਕੰਪਨੀ ਨੂੰ ਕਰ ਦਿੱਤੀ ਸੀ ਅਤੇ ਕੰਪਨੀ ਨੇ ਜਿੱਥੇ ਡ੍ਰਾਈਵਰ ਨੂੰ ਤੁਰੰਤ ਇਸ ਕੰਮ ਤੋਂ ਰੋਕ ਦਿੱਤਾ ਸੀ, ਉਤੇ ਇਹ ਸਟਿੱਕਰ ਵੀ ਰਿਮੂਵ (ਲਾਹੁਣ) ਕਰਨ ਲਈ ਕਹਿ ਦਿੱਤਾ ਸੀ।
Governor ਕੋਲ ਪਹੁੰਚੀ Video ਦਾ ਸੱਚ, Sukhpal Khaira ਤੇ Raja Warring ਦਾ ਧਮਾਕਾ | D5 Channel Punjabi
ਟੈਕਸੀ ਕੰਪਨੀ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਟੈਕਸੀ ਚਾਲਕ ਨੇ ਇਹ ਸਟਿੱਕਰ ਕਦੋਂ ਲਾਇਆ, ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੈ। ਸ਼ਿਕਾਇਤ ਕਰਤਾ ਨੇ ਆਪਣੀ ਈਮੇਲ ਸ਼ਿਕਾਇਤ ਦੇ ਵਿਚ ਇਸ ਸਟਿੱਕਰ ਨੂੰ ਅੱਤਵਾਦੀ ਸਟਿੱਕਰ ‘‘terrorism sticker’’ ਕਹਿ ਕੇ ਸੰਬੋਧਨ ਕੀਤਾ ਸੀ। ਸੋ ਟੈਕਸੀ ਚਾਲਕਾਂ ਦੇ ਲਈ ਸੂਚਨਾ ਮਾਤਰ ਹੈ ਕਿ ਅਜਿਹੇ ਸਟਿੱਕਰ ਕਿਸੇ ਵੇਲੇ ਵੀ ਪ੍ਰੇਸ਼ਾਨੀ ਵਿਚ ਪਾ ਸਕਦੇ ਹਨ ਇਸ ਕਰਕੇ ਰੁਜ਼ਗਾਰ ਵੇਲੇ ਸਾਵਧਾਨੀਆਂ ਅਤੇ ਨਿਯਮਾਂ ਦੀ ਪਾਲਣਾ ਜਾਰੀ ਰੱਖੀ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.