NewsBreaking NewsD5 specialInternationalPolitics

CAA | ਕੈਨੇਡਾ ਦੇ ਸਿੱਖ ਲੀਡਰ Jagmeet Singh ਨੇ ਮੋਦੀ ਸਰਕਾਰ ਦੀ ਬਣਾਈ ਰੇਲ | ਲਿਆ ਵੱਡਾ ਸਟੈਂਡ

ਨਵੀਂ ਦਿੱਲੀ : ਭਾਰਤ ਦੀ ਮੋਦੀ ਸਰਕਾਰ ਵੱਲੋਂ ਪਿਛਲੇ ਦਿਨੀਂ ਨਾਗਰਿਕਤਾ ਸੋਧ ਕਾਨੂੰਨ ਪਾਸ ਕੀਤਾ ਗਿਆ। ਜਿਸ ਦੇ ਵਿਰੋਧ ‘ਚ ਕਈ ਥਾਵਾਂ ‘ਤੇ ਹਿੰਸਕ ਪ੍ਰਦਰਸ਼ਨ ਦੇਖਣ ਨੂੰ ਮਿਲ ਅਤੇ ਹੁਣ ਤੱਕ ਇਨ੍ਹਾਂ ਹਿੰਸਕ ਪ੍ਰਦਰਸ਼ਨਾਂ ‘ਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਹੁਣ ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਅੰਮ੍ਰਿਤਧਾਰੀ ਸਿੱਖ ਲੀਡਰ ਅਤੇ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਨੇ ਵੀ ਟਵੀਟ ਕਰਕੇ ਭਾਰਤ ਮੋਦੀ ਸਰਕਾਰ ਨੂੰ ਘੇਰਿਆ ਹੈ।

Post Master ਨੇ ਕਰਤਾ ਵੱਡਾ ਕਾਰਨਾਮਾ ਮਹਿਨਤ ਦੀ ਕਮਾਈ ‘ਤੇ ਮਾਰਿਆ ਡਾਕਾ

ਜਗਮੀਤ ਸਿੰਘ ਨੇ ਟਵੀਟ ‘ਚ ਲਿਖਿਆ ਕਿ ਮੋਦੀ ਸਰਕਾਰ ਵਲੋਂ ਸੰਸਦ ‘ਚ ਨਾਗਰਿਕਤਾ ਸੋਧ ਕਾਨੂੰਨ ਨੂੰ ਜਾਣ ਬੁੱਝ ਕੇ ਪਾਸ ਕਰਾਇਆ ਗਿਆ ਹੈ। ਜਿਹੜਾ ਕਿ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਭੇਦਭਾਵ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤ ਹੈ ਅਤੇ ਇਸ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਜਗਮੀਤ ਨੇ ਅੱਗੇ ਲਿਖਿਆ ਕਿ ਵੱਧਦੀ ਨਫ਼ਰਤ ਅਤੇ ਧਰੂਵੀਕਰਨ ਦੇ ਸਮੇਂ ਸਰਕਾਰਾਂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਜੋੜਣ ਦਾ ਕੰਮ ਕਰੇ ਨਾ ਕਿ ਇਨ੍ਹਾਂ ‘ਚ ਵੰਡ ਪਾਵੇ।

ਰਾਜੋਆਣਾ ਦੀ ਤੀਜੀ ਵਾਰ ਭੁੱਖ ਹੜਤਾਲ! ਰਾਜੋਆਣਾ ਦੀ ਭੈਣ ਵਲੋਂ ਖੁਲਾਸੇ, 2 ਸਾਲ ਸੁਖਬੀਰ ਨੇ ਮਿਲਣ ਦਾ ਨਹੀਂ ਦਿੱਤਾ ਸਮਾਂ

ਦੱਸ ਦਈਏ ਕਿ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਭਾਰਤ ‘ਚ ਵੀ ਕਈ ਸਿਆਸੀ ਪਾਰਟੀ ਮੋਦੀ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਜਿਸ ਕਾਰਨ ਕੇਂਦਰ ਸਰਕਾਰ ਦੇ ਖਿਲਾਫ਼ ਪੂਰੇ ਦੇਸ਼ ਭਰ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਭਾਰਤ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਨਗਿਰਕਤਾ ਸੋਧ ਬਿੱਲ ਨਾਲ ਕਿਸੇ ਭਾਰਤੀ ਨੂੰ ਕੋਈ ਵੀ ਨੁਕਸਾਨ ਨਾ ਹੋਵੇਗਾ।

jagmeet siingh

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button