Breaking NewsD5 specialNewsSports

ਨਹੀਂ ਰੁਕ ਰਿਹਾ Kohli ਦਾ ਅੰਪਾਇਰ ਨਾਲ ਬਹਿਸ ਮਾਮਲਾ, David Lloyd ਨੇ 3 ਟੈਸਟ ਮੈਚਾਂ ਦੇ ਲਈ ਬੈਨ ਦੀ ਕੀਤੀ ਮੰਗ

ਨਵੀਂ ਦਿੱਲੀ : ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ਮੈਚ ‘ਚ ਫੀਲਡ ਅੰਪਾਇਰ ਨਿਤਿਨ ਮੇਨਨ ਨਾਲ ਬਹਿਸ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਇੰਗਲੈਂਡ ਦੇ ਸਾਬਕਾ ਖਿਡਾਰੀ ਲਗਾਤਾਰ ਵਿਰੋਧ ਕਰ ਰਹੇ ਹੈ। ਇੰਗਲੈਂਡ ਦੇ ਸਾਬਕਾ ਕ੍ਰਿਕਟਰ ‘ਤੇ ਕਮੈਂਨਟੇਟਰ David Lloyd ਨੇ ਕੋਹਲੀ ਦੀ ਇਸ ਹਰਕਤ ਨੂੰ ਗਲਤ ਠਹਿਰਾਇਆ ‘ਤੇ ਉਨ੍ਹਾਂ ਨੂੰ ਘੱਟ ਤੋਂ ਘੱਟ 3 ਟੈਸਟ ਮੈਚਾਂ ਦੇ ਲਈ ਬੈਨ ਕਰਨ ਦੀ ਮੰਗ ਕੀਤੀ। David Lloyd  ਨੇ ਕਿਹਾ ਕਿ ਜੇਕਰ ਕੋਹਲੀ ਕਿਸੇ ਹੋਰ ਖੇਡ ‘ਚ ਇਸ ਤਰ੍ਹਾਂ ਦੀ ਹਰਕਤ ਕਰਦੇ ਤਾਂ ਉਨ੍ਹਾਂ ਨੂੰ ਸਿੱਧਾ ਬੈਨ ਕਰ ਦਿੱਤਾ ਜਾਂਦਾ। ਦਰਅਸਲ ਇੰਗਲੈਂਡ ਦੇ ਖਿਲਾਫ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਕੋਹਲੀ ਨੇ ਇੱਕ ਫੈਸਲੇ ਨੂੰ ਲੈ ਕੇ ਫੀਲਡ ਅੰਪਾਇਰ ਨਿਤਿਨ ਮੇਨਨ ਨਾਲ ਬਹਿਸ ਕੀਤੀ ਸੀ।

🔴LIVE ਕੇਂਦਰ ਦਾ ਵੱਡਾ ਐਕਸ਼ਨ,ਬਾਰਡਰ ਟੱਪਣ ਤੇ ਲਗਾਈ ਪਾਬੰਦੀ ! ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਧਮਾਕਾ,

ਇਸ ਤੋਂ ਬਾਅਦ ਹੀ ਉਨ੍ਹਾਂ ‘ਤੇ ਇੱਕ ਮੈਚ ‘ਚ ਬੈਨ ਹੋਣ ਦਾ ਖਤਰਾ ਮੰਡਰਾ ਰਿਹਾ ਹੈ। Lloyd ਨੇ ਬ੍ਰਿਟਿਸ਼ ਅਖਬਾਰ ਦੇ ਇੱਕ ਕਾਲਮ ‘ਚ ਲਿਖਿਆ ਕਿ ਮੈਦਾਨ ‘ਚ ਇੰਨਾ ਕੁੱਝ ਹੋ ਜਾਣ ਤੋਂ ਬਾਅਦ ਵੀ ਅਨੁਸਾਸ਼ਨਾਤਮਕ ਕਾਰਵਾਈ ਦੇ ਲਈ ਕੋਹਲੀ ਨੂੰ ਕੋਈ ਸ਼ਬਦ ਨਹੀਂ ਕਿਹਾ ਗਿਆ।ਮੈਨੂੰ ਇਸ ‘ਤੇ ਹੈਰਾਨੀ ਹੈ। ਇੱਕ ਨੈਸ਼ਨਲ ਟੀਮ ਦੇ ਕਪਤਾਨ ਨੂੰ ਪਿੱਚ ‘ਤੇ ਮੈਚ ਆਫੀਸ਼ੀਅਲ ਨੂੰ ਅਲੋਚਨਾ ਕਰਨ ‘ਤੇ ਡਰਾਉਣ ਦੀ ਅਨੁਮਤੀ ਹੈ। ਇਸ ਤਰ੍ਹਾਂ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਅਗਲੇ ਮੈਚ ‘ਚ ਖੇਡਣ ਦਿੱਤਾ ਜਾ ਰਿਹਾ ਹੈ। ਕਿਸੇ ਦੂਜੀ ਖੇਡ ‘ਚ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਉਨ੍ਹਾਂ ਨੂੰ ਬਾਹਰ ਭੇਜ ਦਿੱਤਾ ਜਾਂਦਾ। ਉਨ੍ਹਾਂ ਨੂੰ ਅਹਿਮਦਾਬਾਦ ਟੈਸਟ ਮੈਚ ‘ਚ ਨਾ ਖੇਡਣ ਦੀ ਇਜਾਜ਼ਤ ਹੋਣੀ ਚਾਹੀਦੀ। ਇਸ ਦੇ ਨਾਲ ਹੀ ਇੰਗਲੈਂਡ ਦੇ ਇਸ ਸਾਬਕਾ ਖਿਡਾਰੀ ਨੇ ਮੈਚ ਰੈਫਰੀ ਜਵਾਗਲ ਸ਼੍ਰੀਨਾਥ ਨੂੰ ਵੀ ਆੜੇ ਹੱਥੀ ਲਿਆ।

ਸਵੇਰੇ- ਸਵੇਰੇ ਕਿਸਾਨਾਂ ਲਈ ਆਈ ਵੱਡੀ ਖ਼ੁਸ਼ਖ਼ਬਰੀ ਚਿਹਰੇ ‘ਤੇ ਆਈ ਰੌਣਕ ||

ਉਨ੍ਹਾਂ ਨੇ ਲਿਖਿਆ ਕਿ ਮੈਦਾਨ ‘ਚ ਕਿਸੇ ਖਿਡਾਰੀ ਦੇ ਬੁਰੇ ਵਿਵਹਾਰ ਨੂੰ ਦਿਖਾਉਣ ਲਈ ਪੀਲੇ ‘ਤੇ ਲਾਲ ਕਾਰਡ ਦੀ ਸ਼ੁਰੂਆਤ ਹੋਈ ਸੀ। ਕੋਹਲੀ ਨੇ ਮੈਦਾਨ ‘ਚ ਜਿਸ ਤਰ੍ਹਾਂ ਨਾਲ ਵਿਵਹਾਰ ਕੀਤਾ ਸੀ , ਉਨ੍ਹਾਂ ਨੂੰ ਸਿੱਧਾ ਲਾਲ ਕਾਰਡ ਦਿਖਾੳੇਣਾ ਚਾਹੀਦਾ ਸੀ।ਜਿਸਦਾ ਮਤਲਬ ਹੈ ਕਿ ਉਹ ਅਗਲੇ 3 ਟੈਸਟ ਮੈਚਾਂ ‘ਚ ਨਾ ਖੇਡ ਪਾਉਂਦੇ। ਇਸ ਮਾਮਲੇ ‘ਚ ਰੈਫਰੀ ਸ਼੍ਰੀਨਾਥ ਨੇ ਵੀ ਤਿੰਨ ਦਿਨ ਬੀਤ ਜਾਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ। Lloyd ਨੂੰ ਪਹਿਲੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਵੀ ਕਿਹਾ ਕਿ ਕੋਹਲੀ ਵੱਡੇ ਖਿਡਾਰੀ ਹਨ। ਉਹ ਅੰਪਾਇਰ ਨੂੰ ਮੈਦਾਨ ‘ਚ ਇਸ ਤਰ੍ਹਾਂ ਨਾਲ ਡਰਾ ਨਹੀਂ ਸਕਦੇ। ਹੋ ਸਕਦਾ ਹੈ ਕਿ ਅੰਪਾਇਰ ਦਾ ਫੈਸਲਾ ਠੀਕ ਨਾ ਹੋਵੇ ਪਰ ਇੱਕ ਕਪਤਾਨ ਦੇ ਤੌਰ ‘ਤੇ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button