ਨਹੀਂ ਰਹੇ ਹਾਕੀ ਉਲੰਪੀਅਨ ਬਲਬੀਰ ਸਿੰਘ ਕੁਲਾਰ

ਜੰਲਧਰ : ਜੰਲਧਰ ਦੇ ਸੰਸਾਰਪੁਰ ਦਾ ਨਾਮ ਵਿਸ਼ਵ ਪੱਧਰ ‘ਤੇ ਰੋਸ਼ਨ ਕਰਨ ਵਾਲੇ ਹਾਕੀ ਦੇ ਸਾਬਕਾ ਉਲੰਪੀਅਨ ਅਤੇ ਰਿਟਾਇਰਡ ਡੀਆਈਜੀ ਬਲਬੀਰ ਸਿੰਘ ਕੁਲਾਰ ਦਾ 28 ਫਰਵਰੀ ਨੂੰ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ ਸੀ। ਜਿਸਦੇ ਨਾਲ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ‘ਚ ਸੋਗ ਦੀ ਲਹਿਰ ਹੈ ਅਤੇ ਅੱਜ ਉਨ੍ਹਾਂ ਦਾ ਸਸਕਾਰ ਕੀਤਾ ਜਾ ਰਿਹਾ ਹੈ।
ਬਲਬੀਰ ਸਿੰਘ ਦੇ ਪਰਿਵਾਰ ਨੇ ਦੱਸਿਆ ਕਿ ਬਲਬੀਰ ਸਿੰਘ ਦਾ ਜਨਮ ਜਲੰਧਰ ਜਿਲ੍ਹੇ ਦੇ ਸੰਸਾਰਪੁਰ ਪਿੰਡ ਵਿੱਚ ਹੀ ਹੋਇਆ ਸੀ ਅਤੇ ਬਾਅਦ ‘ਚ ਜਲੰਧਰ ਸ਼ਹਿਰ ‘ਚ ਵਸ ਗਏ। 1962 ‘ਚ ਉਨ੍ਹਾਂ ਨੇ ਅਫਗਾਨਿਸਤਾਨ ‘ਚ ਖੇਡਿਆ। 1964 ਵਿੱਚ ਉਨ੍ਹਾਂ ਨੇ ਦਿੱਲੀ ‘ਚ ਰਾਸ਼ਟਰੀ ਹਾਕੀ ਚੈਪੀਅਨਸ਼ਿਪ ‘ਚ ਪੰਜਾਬ ਰਾਜ ਦਾ ਤਰਜਮਾਨੀ ਕੀਤੀ।
ਨਿਰਭਿਆ ਕੇਸ ‘ਚ ਸੁਪਰੀਮ ਦਾ ਵੱਡਾ ਫੈਸਲਾ | SC on Nirbhaya Case
1965 ‘ਚ ਬਲਬੀਰ ਸਿੰਘ ਭਾਰਤੀ ਫੌਜ ‘ਚ ਸ਼ਾਮਿਲ ਹੋ ਗਏ ਅਤੇ ਬਾਅਦ ਵਿੱਚ ਕਰਨਲ ਦੇ ਅਹੁਦੇ ਤੱਕ ਵੱਧ ਗਏ। ਰਾਸ਼ਟਰੀ ਹਾਕੀ ਟੀਮ ਦੇ ਮੈਂਬਰ ਦੇ ਰੂਪ ਵਿੱਚ ਉਨ੍ਹਾਂ ਨੇ ਯੂਰਪ (1966 – 1968), ਜਾਪਾਨ (1966), ਕੇਨਿੰਆ (1967) ਅਤੇ ਯੁਗਾਂਡਾ (1968) ਦਾ ਦੌਰਾ ਕੀਤਾ।
ਬਲਬੀਰ ਸਿੰਘ 1966 ‘ਚ ਏਸ਼ੀਆਈ ਖੇਡਾਂ ‘ਚ ਸੋਨਾ ਅਤੇ 1968 ‘ਚ ਓਲੰਪਿਕ ਕਾਂਸੀ ਜਿੱਤਣ ਵਾਲੀ ਭਾਰਤ ਦੀ ਹਾਕੀ ਟੀਮਾਂ ਦਾ ਹਿੱਸਾ ਸਨ। 1965 – 1974 ਦੇ ਦੌਰਾਨ ਬਲਬੀਰ ਸਿੰਘ ਨੇ ਭਾਰਤ ਦੀ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ‘ਚ ਸੇਵਾ ਦਲ ਦੀ ਤਰਜਮਾਨੀ ਕੀਤੀ। ਉਹ 1971 ‘ਚ ਬਾਂਬੇ ਗੋਲਡ ਕੱਪ ਜਿੱਤਣ ਵਾਲੀ ਸਰਵੀਸਿਸ ਟੀਮ ਦੇ ਕਪਤਾਨ ਸਨ।
ਲਓ ਜੀ ਇੱਕ ਹੋਰ ਕਾਂਗਰਸੀ ਐੱਮਪੀ ਦਾ ਫੁੱਟਿਆ ਕੈਪਟਨ ਖਿਲਾਫ ਗੁੱਸਾ,ਸੁਣਾਈਆਂ ਖਰੀਆਂ-ਖਰੀਆਂ
ਬਲਬੀਰ ਸਿੰਘ ਸਾਲ 1962 ‘ਚ ਪੰਜਾਬ ਆਰਮਡ ਪੁਲਿਸ ਵਿਚ ਭਰਤੀ ਹੋਏ ਸਨ ਅਤੇ 1963 ਵਿਚ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਬਣੇ ਸਨ। 1968-1975 ਦੌਰਾਨ ਬਲਬੀਰ ਸਿੰਘ ਆਲ ਇੰਡੀਆ ਪੁਲਿਸ ਟੀਮ ਦਾ ਹਿੱਸਾ ਸਨ ਅਤੇ ਕੁੱਝ ਸਮੇਂ ਲਈ ਉਨ੍ਹਾਂ ਨੇ ਕਪਤਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ।
ਉਹ 1981 ‘ਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ ਬਣੇ। 1987 ਵਿਚ ਉਹ ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਬਣੇ। ਉਹ ਫ਼ਰਵਰੀ 2001 ‘ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾ ਮੁਕਤ ਹੋਏ। ਉਨ੍ਹਾਂ ਨੂੰ ਭਾਰਤੀ ਹਾਕੀ ‘ਚ ਮਹੱਤਵਪੂਰਨ ਯੋਗਦਾਨ ਲਈ ਸਰਕਾਰ ਵਲੋਂ ਅਰਜੁਨ ਐਵਾਰਡ ਅਤੇ ਪਦਮਸ੍ਰੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।
ਵੱਡੀ ਖ਼ਬਰ-ਬਾਦਲਾਂ ਦੀ ਟਰਾਂਸਪੋਰਟ ‘ਤੇ ਆਮ ਆਦਮੀ ਪਾਰਟੀ ਦੇ ਵੱਡੇ ਖ਼ੁਲਾਸੇ, ਸੁਣਕੇ ਹੋਜੋਗੇ ਹੈਰਾਨ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.