Breaking NewsD5 specialIndiaInternationalNews

ਨਵੰਬਰ ‘ਚ ਫ‍ਿਰ ਫੈਲ ਸਕਦੈ ਕੋਰੋਨਾ ਵਾਇਰਸ

ਬੀਜਿੰਗ : ਇੱਕ ਪਾਸੇ ਲੋਕ ਕੋਰੋਨਾ ਤੋਂ ਨਿਜਾਤ ਪਾਉਣ ਲਈ ਉਂਗਲੀਆਂ ‘ਤੇ ਦਿਨ ਗਿਣ ਰਹੇ ਹਨ ਤਾਂ ਉਥੇ ਹੀ ਦੂਜੇ ਪਾਸੇ ਮਾਹਿਰਾਂ ਦੀ ਇੱਕ ਚਿਤਾਵਨੀ ਨੇ ਹੋਸ਼ ਉਡਾ ਦੇਣ ਦਾ ਕੰਮ ਕੀਤਾ ਹੈ। ਚੀਨ ਦੇ ਹੀ ਇਕ ਮਾਹਿਰ ਅਤੇ ਚੋਟੀ ਦੇ ਡਾਕਟਰ ਨੇ ਕਿਹਾ ਕਿ ਇਸ ਸਾਲ ਨਵੰਬਰ ‘ਚ ਚੀਨ ਅਤੇ ਹੋਰ ਦੇਸ਼ਾਂ ‘ਚ ਕੋਰੋਨਾ ਵਾਇਰਸ ਦੇ ਸੰਕਰਮਣ ਦਾ ਦੂਜਾ ਦੌਰ ਸ਼ੁਰੂ ਹੋ ਸਕਦਾ ਹੈ। ਇਹ ਚਿਤਾਵਨੀ ਅਜਿਹੇ ਸਮੇਂ ‘ਚ ਦਿੱਤੀ ਗਈ ਹੈ ਜਦੋਂ ਚੀਨ ਤਿੰਨ ਮਹੀਨੇ ਦਾ ਲਾਕਡਾਊਨ ਖੁੱਲਣ ਤੋਂ ਬਾਅਦ ਉੱਥੇ ਹਾਲਾਤ ਇੱਕੋ ਜਿਹੇ ਹੋ ਗਏ ਹਨ। ਇਸ ਤੋਂ ਪਹਿਲਾਂ ਵਿਸ਼‍ਵ ਸਿਹਤ ਸੰਗਠਨ ਵੀ ਕਹਿ ਚੁੱਕਿਆ ਹੈ ਕਿ ਕੋਰੋਨਾ ਤੋਂ ਛੁਟਕਾਰਾ ਤਾਂ ਵਕ‍ਸੀਨ ਹੀ ਦਿਵਾ ਸਕਦੀ ਹੈ।

Punjab Police: ਅੰਮ੍ਰਿਤਧਾਰੀ ਨੂੰ ਥਾਣੇ ‘ਚ ਪੁੱਤਰ ਸਣੇ ਨੰਗਾ ਕੀਤਾ, ਪੀੜਤ ਦੀ ਜ਼ੁਬਾਨੀ ਸੁਣੋ ਪੂਰਾ ਮਾਮਲਾ |

ਕੋਰੋਨਾ ਤੋਂ ਰਹਿਣਾ ਪਵੇਗਾ ਸਾਵਧਾਨ
ਸ਼ੰਘਾਈ ‘ਚ ਸੰਸਾਰਿਕ ਮਹਾਂਮਾਰੀ ਕੋਵਿਡ – 19 ਦੇ ਨੈਦਾਨਿਕ ਮਾਹਰ ਦਲ ਦੇ ਝਾਂਗ ਵੇਹੋਂਗ ਸੰਘਾਈ ਵਿਚ ਚੋਟੀ ਦੇ ਹਸਪਤਾਲਾਂ ਵਿਚ ਇਨਫੈਕਸ਼ਨ ਬਿਮਾਰੀ ਵਿਭਾਗ ਦੇ ਨਾਮੀ ਡਾਕਟਰ ਹਨ। ਜਿੰਨਾਂ ਨੇ ਤੱਥਾਂ ਦੇ ਆਧਾਰ ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਦੀ ਦੇ ਮੌਸਮ ਵਿਚ ਇਹ ਬਿਮਾਰੀ ਮੁੜ ਤੋਂ ਫੈਲ ਸਕਦੀ ਹੈ। ਉਹਨਾਂ ਇਸ ਗੱਲ ਦਾ ਪ੍ਰਗਟਾਵਾ ਇਸ ਲਈ ਕੀਤਾ ਤਾਂ ਜੋ ਵਿਸ਼ਵ ਦੇ ਅਜਿਹੇ ਮੁਲਕ ਜਿੰਨ੍ਹਾਂ ਵਿਚ ਸਰਦੀ ਪੈਂਦੀ ਹੈ ਉਹ ਤਿਆਰ ਬਰ ਤਿਆਰ ਰਹਿਣ ਤਾਂ ਜੋ ਇਸ ਵਾਇਰਸ ਦੇ ਫੈਲਣ ਤੋਂ ਪਹਿਲਾਂ ਹੀ ਇਸਦਾ ਮੂੰਹ ਤੋੜਵਾਂ ਜਵਾਬ ਦੇ ਦਿਤਾ ਜਾਵੇ।

Ludhiana News : Ludhiana ਚ ਕਰੋਨਾ ਨੇ ਪੈਰ ਪਸਾਰੇ, ACP ਦੀ ਪਤਨੀ, SHO ਤੇ ਕਾਂਸਟੇਬਲ ਨੂੰ ਕਰੋਨਾ

ਕਾਬਿਲੇਗੌਰ ਹੈ ਕਿ ਇਸ ਬਿਮਾਰੀ ਸਭ ਤੋਂ ਪਹਿਲਾਂ ਚੀਨ ਵਿਚ ਹੀ ਫੈਲੀ ਸੀ ਅਤੇ ਚੀਨ ਨੇ ਹੀ ਇਸ ਤੇ ਸਭ ਤੋਂ ਪਹਿਲਾਂ ਕਾਬੂ ਪਾ ਲਿਆ ਹੈ ਅਤੇ ਚੀਨ ਦੀ ਅਰਥ ਵਿਵਸਥਾ ਜੋ ਕਿ ਕਾਫੀ ਜਿਆਦਾ ਡਾਂਵਾਂ-ਡੋਲ ਹੋ ਗਈ ਸੀ ਉਹ ਹੁਣ ਕਾਫੀ ਜਿਆਦਾ ਸੁਧਰ ਚੁੱਕੀ ਹੈ। ਚੀਨ ਨੇ ਰੂਸ ਦੀ ਸੀਮਾ ‘ਤੇ ਆਪਣੇ ਦੋ ਸ਼ਹਿਰਾਂ ‘ਚ ਕੋਰੋਨਾ ਦਾ ਸੰਕਰਮਣ ਬਹੁਤ ਜ਼ਿਆਦਾ ਵਧਣ ‘ਤੇ ਮੈਡੀਕਲ ਸਟਾਫ ਅਤੇ  ਮੈਡੀਕਲ ਸਪਲਾਈ ਨੂੰ ਜਹਾਜ਼ ਰਾਹੀ ਭੇਜਿਆ ਹੈ। ਉੱਥੇ ਬਾਹਰ ਤੋਂ ਆਏ ਮਰੀਜ਼ਾਂ ਦੇ ਇਲਾਜ ਲਈ ਇੱਕ ਮੋਬਾਇਲ ਹਸਪਤਾਲ ਵੀ ਭੇਜਿਆ ਹੈ। ਚੀਨ ‘ਚ ਰੂਸ ਤੋਂ ਲੱਗੀ ਉੱਤਰ ਪੂਰਬ ਦੀ ਸੀਮਾ ‘ਤੇ ਚੀਨੀ ਨਾਗਰਿਕਾਂ ‘ਚ ਸੰਕਰਮਣ ਬਹੁਤ ਤੇਜ਼ੀ ਨਾਲ ਫੈਲ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਚੀਨੀ ਨਾਗਰਿਕ ਹੋਰ ਦੇਸ਼ਾਂ ਤੋਂ ਯਾਤਰਾ ਕਰਕੇ ਪਰਤੇ ਹਨ। ਉੱਥੇ ਕੋਰੋਨਾ ਸੰਕਰਮਣ ਦੇ 46 ਮਾਮਲੇ ਦੱਸੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button