ਨਵਾਂ ਮਾਮਲਾ: ਕੀਵੀ ਔਰਤ-ਭਾਰਤੀ ਮਰਦ…ਅਖੇ ਜ਼ਬਰਦਸਤੀ ਤਸਵੀਰਾਂ-ਕਿਹੜੀ ਗੱਲੋਂ ਵੀਰਾ?
ਅਮੂਲ ਕੰਪਨੀ ਦੇ ਆਏ ਕਾਰੋਬਾਰੀ ਵਫ਼ਦ ਨੇ ਇਕ ਔਰਤ ਨਾਲ ਅਣਚਾਹੀਆਂ ਫੋਟੋਆਂ ਕਲਿੱਕ ਕੀਤੀਆਂ
ਔਕਲੈਂਡ(ਹਰਜਿੰਦਰ ਸਿੰਘ ਬਸਿਆਲਾ) : ਉਚ ਦਰਜੇ ਦੀ ਭਾਰਤੀ ਡੇਅਰੀ ਕੰਪਨੀ ਅਮੂਲ ਦੇ ਇਥੇ ਆਏ ਇਕ ਉਚ ਪੱਧਰੀ ਵਫ਼ਦੇ ਦੇ ਮਰਦਾਂ ਨੇ ਇਕ ਸਰਕਾਰੀ ਸਮਾਗਮ ਦੇ ਵਿਚ ਇਕ ਕੀਵੀ ਔਰਤ ਨੂੰ ਰੋਕ ਕੇ ਉਸ ਨਾਲ ਅਣਚਾਹੀਆਂ ਤਸਵੀਰਾਂ ਖਿਚਵਾਈਆਂ। ਇਸ ਕੀਵੀ ਔਰਤ ਨੇ ਪੁਲਿਸ ਅਤੇ ਭਾਰਤ ਸਥਿਤ ਕੰਪਨੀ ਦੇ ਮਾਲਕਾਂ ਤੱਕ ਆਪਣੀ ਸ਼ਿਕਾਇਤ ਭੇਜ ਦਿੱਤੀ ਹੈ।
Ex CM ਚੰਨੀ ਨੇ ਵਿਜੀਲੈਂਸ ਰੱਖੀ ਨਵੀਂ ਮੰਗ, ਕੀ ਕਰੂ ਵਿਜੀਲੈਂਸ ? D5 Channel Punjabi
ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਹ ਇੱਕ ਔਰਤ ਦੀ ਸ਼ਿਕਾਇਤ ਦੀ ਜਾਂਚ-ਪੜ੍ਹਤਾਲ ਕਰ ਰਹੇ ਹਨ ਜਿਸ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਫੜਿਆ ਗਿਆ ਜੋ ਜਸਵੀਰਾਂ ਖਿਚਵਾਉਣ ਲਈ ਰੋਕੀ ਰੱਖਿਆ ਗਿਆ। ਇਸ ਵੱਡੇ ਵਪਾਰਕ ਦੌਰੇ ’ਤੇ ਦੋ ਭਾਰਤੀ ਪੁਰਸ਼ਾਂ ਦੁਆਰਾ ਉਸ ਦੀਆਂ ਅਣਚਾਹੀਆਂ ਤਸਵੀਰਾਂ ਲਈਆਂ ਗਈਆਂ ਹਨ। ਆਪਣੇ ਇਕ ਸੂਤਰ ਤੋਂ ਇਸ ਪੱਤਰਕਾਰ ਵੱਲੋਂ ਲਈ ਜਾਣਕਾਰੀ ਮੁਤਾਬਿਕ ਵਫਦ ਵਿਚ ਸ਼ਾਮਿਲ ਮਰਦ ਅਤੇ ਔਰਤ ਅੱਧਖੜ ਉਮਰ ਵਾਲੇ ਸਨ ਅਤੇ ਅਜਿਹਾ ਕਿਵੇਂ ਅਤੇ ਕਿਉਂ ਹੋਇਆ ਸਮਝ ਨਹੀਂ ਆ ਰਿਹਾ।
ਜਲੰਧਰ ਚੋਣ ਤੋਂ ਪਹਿਲਾਂ ਸਿਆਸੀ ਧਮਾਕਾ, ਨਵੀਂ ਸੂਚੀ ਜਾਰੀ, ਪਾਰਟੀਆਂ ‘ਚ ਹਲਚਲ D5 Channel Punjabi
ਇਹ ਵਿਅਕਤੀ ਅਮੂਲ ਨਾਮਕ ਵਿਸ਼ਾਲ ਭਾਰਤੀ ਡੇਅਰੀ ਕੰਪਨੀ ਨਾਲ ਜੁੜੇ ਇੱਕ ਸਹਿਕਾਰੀ ਅਦਾਰੇ ਦੇ ਪ੍ਰਤੀਨਿਧ ਸਨ। ਵੱਡਾ ਵਫ਼ਦ ਇੱਥੇ ਸਰਕਾਰ ਦੇ ਮੰਤਰੀਆਂ ਅਤੇ ਸੰਭਾਵੀ ਵਪਾਰਕ ਭਾਈਵਾਲਾਂ ਨਾਲ ਮੁਲਾਕਾਤ ਕਰਨ ਆਇਆ ਹੋਇਆ ਹੈ। ਘਟਨਾ 17 ਅਪ੍ਰੈਲ ਦੀ ਹੈ। ਸ਼ਿਕਾਇਤ ਕਰਨ ਵਾਲੀ ਔਰਤ ‘ਨਗਾਹੀ ਤਾਹੂ’ ਫਾਰਮਜ਼ (ਨਾਰਥ ਕੈਂਟਰਬਰੀ) ਦੀ ਕਰਮਚਾਰੀ ਹੈ ਅਤੇ ਦੋਸ਼ ਲਾਇਆ ਹੈ ਕਿ ਸੋਮਵਾਰ ਨੂੰ ਇੱਕ ਪ੍ਰੋਗਰਾਮ ਵਿੱਚ ਉਸਨੂੰ ਉਨ੍ਹਾਂ ਮਰਦਾਂ ਨੇ ਆਪਣੇ ਵੱਲ ਖਿਚਿਆ ਸੀ। ਇਸ ਸਮਾਗਮ ਵਿਚ ਖੇਤੀਬਾੜੀ ਮੰਤਰੀ ਸ੍ਰੀ ਡੈਮੀਅਨ ਓ’ਕੋਨਰ ਅਤੇ ਖੇਤੀਬਾੜੀ ਦੇ ਅੰਡਰ ਸੈਕਟਰੀ ਸ੍ਰੀਮਤੀ ਜੋ ਲਕਸਟਨ ਦੋਵੇਂ ਮੌਜੂਦ ਸਨ। ਪਰ ਦੋਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਥਿਤ ਘਟਨਾ ਨੂੰ ਨਹੀਂ ਦੇਖਿਆ।
ਫੌਜਣ ਨਿਕਲੀ ਝੂੱਠੀ? ਲਗਾਏ ਇਲਜ਼ਾਮਾਂ ‘ਤੇ ਨਵਾਂ ਮੋੜ! ਰੱਬ ਹੀ ਰਾਖਾ ਲੋਕਾਂ ਦਾ !
ਪ੍ਰਾਇਮਰੀ ਉਦਯੋਗ ਮੰਤਰਾਲਾ (ਐਮ ਪੀ ਆਈ) ਵਫ਼ਦ ਦੀ ਮੇਜ਼ਬਾਨੀ ਵਿੱਚ ਮਦਦ ਕਰ ਰਿਹਾ ਸੀ ਅਤੇ ਕਿਹਾ ਹੈ ਕਿ ਉਹ ਇਸ ਘਟਨਾ ਤੋਂ ਜਾਣੂ ਹੈ, ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਪੁਲਿਸ ਨਾਲ ਸੰਪਰਕ ਕੀਤਾ ਹੈ। ਲਗਦਾ ਹੈ ਜਿਵੇਂ ਅਕਸਰ ਜਦੋਂ ਕੋਈ ਭਾਰਤੀ ਬਾਹਰ ਜਾਂਦਾ ਹੈ ਤਾਂ ਬਾਹਰਲੇ ਲੋਕਾਂ ਨਾਲ ਤਸਵੀਰਾਂ ਖਿਚਵਾ ਕੇ ਖੁਸ਼ੀ ਮਹਿਸੂਸ ਕਰਦਾ ਹੈ, ਲਗਦਾ ਹੈ ਅਜਿਹਾ ਹੀ ਮਾਮਲਾ ਹੋ ਗਿਆ ਹੈ। ਉਹ ਕੀਵੀ ਔਰਤ ਸ਼ਾਇਦ ਇਹੀ ਕਹਿੰਦੀ ਹੋਵੇਗੀ ਕਿ ‘ਜਬਰਦਸਤੀ ਤਸਵੀਰਾਂ-ਕਿਹੜੀ ਗੱਲੋਂ ਵੀਰਾ।’’
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.