Breaking NewsD5 specialNewsPunjabTop News

ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ ‘ਮੇਰਾ ਭਵਿੱਖ ਪੰਜਾਬ ਮਾਡਲ ‘ਤੇ ਨਿਰਭਰ’

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰ ਪੰਜਾਬ ਮਾਡਲ ਦਾ ਪਹਿਲਾ ਪੁਆਇੰਟ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਕਹਿੰਦਾ ਹੈ ਪੰਜਾਬ ਦਾ ਖਜ਼ਾਨਾ ਖਾਲੀ ਹੈ, ਪਰ ਕੋਈ ਰੋਡਮੈਪ ਨਹੀਂ ਦੱਸਦਾ। ਸੂਬੇ ‘ਚ ਅਜੇ ਮਾਫੀਆ ਮਾਡਲ ਚੱਲ ਰਿਹਾ ਹੈ।

ਐਕਸ਼ਨ ’ਚ ਬਿਕਰਮ ਮਜੀਠੀਆ, ਨਿਕਲਿਆ ਬਾਹਰ, ਦਿੱਤਾ ਚੰਨੀ ਤੇ ਸਿੱਧੂ ਨੂੰ ਠੋਕਵਾ ਜਵਾਬ | D5 Channel Punjabi

ਸਿੱਧੂ ਨੇ ਕਿਹਾ ਕਿ ਖਜ਼ਾਨੇ ਦੀ ਚੋਰੀ ਨੂੰ ਰੋਕ ਕੇ 50 ਹਜ਼ਾਰ ਕਰੋੜ ਨੂੰ ਬਚਾਇਆ ਜਾ ਸਕਦਾ ਹੈ, ਜਿਸਦੇ ਲਈ ਉਨ੍ਹਾਂ ਨੇ ਪੰਜਾਬ ਮਾਡਲ ਦਾ ਪਹਿਲਾ ਪੁਆਇੰਟ ਜਾਰੀ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ਲਿਕਰ ਅਤੇ ਰੇਤ ਕਾਰਪੋਰੇਸ਼ਨ ਬਣਾਏਗਾ। ਸਿੱਧੂ ਨੇ ਕਿਹਾ ਕਿ ਮੇਰਾ ਭਵਿੱਖ ਪੰਜਾਬ ਮਾਡਲ ‘ਤੇ ਨਿਰਭਰ ਹੈ। ਪੰਜਾਬ ਮਾਡਲ ਮੈਨੀਫੇਸਟੋ ‘ਚ ਵੀ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੈਂ ਹਾਈਕਮਾਨ ਨੂੰ ਵੀ ਸਾਫ਼ ਕਰ ਦਿੱਤਾ ਹੈ ਕਿ ਮਾਡਲ ਨੂੰ ਲੈ ਕੇ ਕੋਈ ਸਮੱਝੌਤਾ ਨਹੀਂ ਕੀਤਾ ਜਾਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button