ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਕੈਂਸਿਲ ਹੋਣ ‘ਤੇ ਸਿੱਧੀ ਖੇਮੇ ਵਿਚ ਬਹੁਤ ਰੋਸ ਦਿੱਖ ਰਿਹਾ ਹੈ। ਉਥੇ ਹੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਸਿੱਧੂ ਦੀ ਰਿਹਾਈ ਨਾ ਹੋਣ ‘ਤੇ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ। ਉਨ੍ਹਾਂ ਟਵੀਟ ਕਰ ਸਰਕਾਰ ‘ਤੇ ਸਿਧੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ “ਗੈਂਗਸਟਰਾਂ, ਨਸ਼ੇੜੀਆਂ, ਕੱਟੜ ਅਪਰਾਧੀਆਂ, ਬਲਾਤਕਾਰੀਆਂ ਨੂੰ ਜ਼ਮਾਨਤ ਮਿਲ ਸਕਦੀ ਹੈ ਅਤੇ ਸਰਕਾਰੀ ਨੀਤੀਆਂ ਦੁਆਰਾ ਰਾਹਤ ਪ੍ਰਾਪਤ ਹੋ ਸਕਦੀ ਹੈ ਪਰ ਇੱਕ ਸੱਚਾ, ਇਮਾਨਦਾਰ ਵਿਅਕਤੀ ਜੋ ਉਸ ਨੇ ਕੀਤੇ ਅਪਰਾਧ ਲਈ ਪੀੜਤ ਨਹੀਂ ਹੈ, ਉਹ ਕੇਂਦਰ ਦੁਆਰਾ ਨਿਆਂ ਅਤੇ ਰਾਹਤ ਤੋਂ ਵਾਂਝਾ ਹੈ। ਵਾਹਿਗੁਰੂ ਕਿਰਪਾ ਕਰੇ। ਜੋ ਤੁਹਾਨੂੰ ਭੁੱਲ ਗਏ ਹਨ।”
Gangsters,drug lords,hardcore criminals,rapists can get bail and have access to relief by govt policies but a truthful, honest person suffering for a crime he has not committed is devoid of justice and relief given by the centre.GOD please 🙏 bless those who have forgotten YOU.
— DR NAVJOT SIDHU (@DrDrnavjotsidhu) January 28, 2023
ਉਥੇ ਹੀ ਇਸ ਮੌਕੇ ਸਾਡੇ ਸਹਿਯੋਗੀ ਅਨਿਲ ਠਾਕੁਰ ਨੇ ਇਸ ਗੱਲ ‘ਤੇ ਪੂਰੀ ਤਰ੍ਹਾਂ ਚਾਨਣਾ ਪਾਉਣ ਲਈ ਸਿੱਧੂ ਦੇ ਖਾਸ ਸ਼ੈਰੀ ਰਿਆੜ ਨਾਲ ਖਾਸ ਗੱਲਬਾਤ ਕੀਤੀ।
ਗੱਲਬਾਤ ਸੁਣਨ ਲਈ ਹੇਠਾਂ ਵੀਡੀਓ ‘ਤੇ ਕਲੀਕ ਕਰੋ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.