ਨਤੀਜੇ ਆਉਣ ਤੋਂ ਪਹਿਲਾਂ ਹੀ ਆਪ ਦਫ਼ਤਰ ਦੇ ਬਾਹਰ ਲੱਗਿਆ ਨਵਾਂ ਪੋਸਟਰ….
ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਨਵਾਂ ਪੋਸਟਰ ਲੱਗਿਆ ਹੈ। ਇਸ ਪੋਸਟਰ ਤੇ ਲਿਖਿਆ ਹੈ, ਚੰਗੇ ਹੋਣਗੇ 5 ਸਾਲ, ਦਿੱਲੀ ਵਿੱਚ ਤਾਂ ਕੇਜਰੀਵਾਲ। ਇਸ ਪੋਸਟਰ ਤੋਂ ਇਹ ਸਾਫ਼ ਹੈ ਕਿ AAP ਪਾਰਟੀ ਪੂਰੀ ਤਰ੍ਹਾਂ ਨਾਲ ਜਿੱਤ ਦੀ ਉਂਮੀਦ ਲਗਾ ਕੇ ਬੈਠਿਆ ਹੋਇਆ ਹੈ। ਫਿਲਹਾਲ ਪੋਲ ਆਫ ਐਗਜਿਟ ਪੋਲ ਅਨੁਸਾਰ ਆਮ ਆਦਮੀ ਪਾਰਟੀ ਨੂੰ 56 ਸੀਟਾਂ ‘ਤੇ ਜਿੱਤ ਮਿਲ ਸਕਦੀ ਹੈ ਤਾਂ ਉਥੇ ਹੀ ਬੀਜੇਪੀ ਦੇ ਖਾਤੇ ‘ਚ 14 ਸੀਟਾਂ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਾਂਗਰਸ ਦੀ ਝੋਲੀ ‘ਚ ਇੱਕ ਵੀ ਸੀਟ ਆਉਣਾ ਮੁਸ਼ਕਿਲ ਨਜ਼ਰ ਆ ਰਿਹਾ ਹੈ।
🔴[ LIVE 🔴 DELHI ASSEMBLY ELECTION RESULT | ਦਿੱਲੀ ਵਿਧਾਨ ਸਭਾ ਚੋਣ ਨਤੀਜੇ (Video)
ਦੱਸ ਦਈਏ ਕਿ ਸਾਲ 2015 ‘ਚ ਜ਼ਬਰਦਸਤ ਜਿੱਤ ਹਾਸਲ ਕਰਨ ਤੋਂ ਬਾਅਦ ਦਿੱਲੀ ਦੇ ਮੁੱਖਮੰਤਰੀ ਬਣੇ ਅਰਵਿੰਦ ਕੇਜਰੀਵਾਲ ਇੱਕ ਹੋਰ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ‘ਚ ਹਨ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਪਾਰਟੀ ਨੇ 2015 ਦੀਆਂ ਵਿਧਾਨਸਭਾ ਚੋਣਾਂ ਵਿੱਚ ਕੁਲ 70 ‘ਚ 67 ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਅਤੇ ਬਾਕੀ ਤਿੰਨ ਸੀਟਾਂ BJP ਦੇ ਖਾਤੇ ‘ਚ ਗਈਆਂ ਸਨ। ਉਸ ਸਮੇਂ ਦਿੱਲੀ ਇਲੈਕਸ਼ਨ ‘ਚ ਕਾਂਗਰਸ ਖਾਤਾ ਵੀ ਨਹੀਂ ਖੋਲ ਪਾਈ ਸੀ, ਜਦੋਂ ਕਿ ਸਾਲ 1998 ਤੋਂ 2013 ਤੱਕ ਕਾਂਗਰਸ ਲਗਾਤਾਰ 15 ਸਾਲ ਦਿੱਲੀ ਦੀ ਸੱਤਾ ਵਿੱਚ ਰਹਿ ਚੁੱਕੀ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.