ਧੂਮ-ਧਾਮ ਨਾਲ ਮਨਾਇਆ ਗਿਆ 112ਵਾਂ ਵਿਸ਼ਵਕਰਮਾ ਪੂਜਾ ਸਮਾਗਮ, ਬੀਜੇਪੀ ਦੇ ਵੱਡੇ ਨੇਤਾਵਾਂ ਨੇ ਲਗਵਾਈ ਹਾਜ਼ਰੀ
ਕਪੂਰਥਲਾ : 112ਵਾਂ ਸ਼੍ਰੀ ਵਿਸ਼ਵਕਰਮਾ ਪੂਜਾ ਮਹਾਂ-ਉਤਸਵ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਰ ਬੰਗਾ ਰੋਡ ਫਗਵਾੜਾ ਜਿਲਾ ਕਪੂਰਥਲਾ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ 25 ਅਤੇ 26 ਅਕਤੂਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਦੇ ਮਹਿਮਾਨਾਂ ਨੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਦਰਬਾਰ ਵਿਖੇ ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਸਵਾਗਤੀ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨਾਮਧਾਰੀ ਜੀ ਨੇ ਮਹਿਮਾਨਾਂ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ।
Tarn Taran News : ਕਸੂਤੇ ਫਸੇ ਪੁਲਿਸ ਮੁਲਾਜ਼ਮ, ਅਦਾਲਤ ਦਾ ਫ਼ੈਸਲਾ, ਡਿੱਗੀ ਗਾਜ | D5 Channel Punjabi
ਵਿਜੇ ਸਾਂਪਲਾ ਚੇਅਰਮੈਨ ਐੱਸ.ਸੀ. ਕਮਿਸ਼ਨ ਭਾਰਤ, ਸੋਮ ਪ੍ਰਕਾਸ਼ ਕੈਬਨਿਟ ਮੰਤਰੀ ਭਾਰਤ, ਅਸ਼ਵਨੀ ਸ਼ਰਮਾ ਪ੍ਰਧਾਨ ਬੀ.ਜੇ.ਪੀ. ਪੰਜਾਬ, ਰਾਜੇਸ਼ ਬਾਘਾ ਜਨਰਲ ਸੈਕਟਰੀ ਬੀ.ਜੇ.ਪੀ. ਪੰਜਾਬ,ਆਮ ਆਦਮੀ ਪਾਰਟੀ ਦੇ ਫਗਵਾੜਾ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ, ਰਾਣਾ ਗੁਰਜੀਤ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਰਾਜ ਕੁਮਾਰ ਚੱਬੇਵਾਲ ਸਾਰੇ ਵਿਧਾਇਕ, ਅਤੇ ਪੂਰੇ ਭਾਰਤ ਚੋਂ ਅਤੇ ਵਿਦੇਸ਼ਾਂ ਤੋਂ ਅਹਿਮ ਸ਼ਖਸ਼ੀਅਤਾਂ ਨੇ ਵਿਸ਼ੇਸ਼ ਤੌਰ ਤੇ ਇਸ ਸਮਾਗਮ ਤੇ ਪਹੁੰਚ ਕੇ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।
Transport Tender ਘੁਟਾਲੇ ‘ਚ ਫਸਿਆ ਇੱਕ ਹੋਰ ਲੀਡਰ, Ashu ਤੋਂ ਬਾਅਦ ਲੱਗਿਆ ਨੰਬਰ | D5 Channel Punjabi
ਜਿਕਰਯੋਗ ਹੈ ਕਿ ਭਗਵਾਨ ਸ਼੍ਰੀ ਵਿਸ਼ਵਕਰਮਾ ਜੀ ਦੇ ਸ਼੍ਰੋਮਣੀ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ 11 ਸਾਲਾਂ ਤੋ ਚੱਲ ਰਿਹਾ ਹੈ। ਜਿਸ ਵਿੱਚ 14 ਵਿਭਾਗਾਂ ਦੀ ਰੋਜਾਨਾ 350 ਦੇ ਕਰੀਬ ਓ.ਪੀ.ਡੀ. ਹੁੰਦੀ ਹੈ ਅਤੇ ਲੋੜਵੰਦ ਮਰੀਜਾਂ ਦੀਆਂ ਅੱਖਾਂ ਦੇ ਫਰੀ ਅਪਰੇਸ਼ਨ ਵੀ ਕੀਤੇ ਜਾਂਦੇ ਹਨ। ਮੰਦਰ ਦੀ ਕਮੇਟੀ ਵਲੋਂ ਮਾਨਵਤਾ ਦੀ ਭਲਾਈ ਲਈ 50 ਬੈੱਡਾਂ ਵਾਲੇ 24 ਘੰਟੇ ਐਮਰਜੈਂਸੀ ਵਾਰਡ ਦੀ ਉਸਾਰੀ ਵੀ ਕਰਵਾਈ ਜਾ ਰਹੀ ਹੈ। 2021 ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਸ਼੍ਰੀ ਵਿਸ਼ਵਕਰਮਾ ਡੇ ਦੇ ਸਮਾਗਮ ਵਿੱਚ ਉਚੇਚੇ ਤੌਰ ਤੇ ਪਹੁੰਚ ਕੇ ਕਮੇਟੀ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਹਸਪਤਾਲ ਦੇ ਉਸਾਰੀ ਅਧੀਨ ਐਮਰਜੈਂਸੀ ਵਾਰਡ ਲਈ 2 ਕਰੋੜ ਦੀ ਗਰਾਂਟ ਦਿੱਤੀ ਸੀ।
Faridkot News : ਕਿਸਾਨਾਂ ਲਈ ਨਵਾਂ ਪੰਗਾ, ਖਾਦ ਡੀਲਰਾਂ ਨੇ ਪਾੜੇ ਲਾਇਸੰਸ | D5 Channel Punjabi
ਜਲਦ ਹੀ ਮੰਦਰ ਦੀ ਕਮੇਟੀ ਵਲੋ ਪਿੰਡਾਂ ਵਿੱਚ ਬਜੁਰਗਾਂ ਅਤੇ ਲੋੜਵੰਦ ਮਰੀਜਾਂ ਦੇ ਅੱਖਾਂ ਦੇ ਅਪਰੇਸ਼ਨ ਫਰੀ ਕੀਤੇ ਜਾਣਗੇ। ਉਨਾਂ ਨੂੰ ਹਸਪਤਾਲ ਵਿਖੇ ਲਿਆਉਣ ਦਾ ਅਤੇ ਘਰ ਛੱਡਣ ਦਾ ਫਰੀ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚਿਆਂ ਨੂੰ ਤਕਨੀਕੀ ਸਿੱਖਿਆ ਦੇਣ ਲਈ ISO Regd. ਚੈਰੀਟੇਬਲ ਕੰਪਿਊਟਰ ਇੰਸਟੀਚਿਊਟ ਵੀ ਚੱਲ ਰਿਹਾ ਹੈ।
Faridkot News : ਕਿਸਾਨਾਂ ਨੇ ਫੜ੍ਹਿਆ ਸਰਕਾਰ ਦਾ ਵੱਡਾ ਝੂਠ, ਮੌਕੇ ‘ਤੇ ਦਿੱਤੇ ਸਬੂਤ | D5 Channel Punjabi
ਇਸ ਸਮਾਗਮ ਵਿਚ ਦੇਸ਼ਾਂ ਵਿਦੇਸ਼ਾਂ ਤੋ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਕਮਸਤਕ ਹੋਈਆਂ। ਸਟੇਜ ਸੈਕਟਰੀ ਦੀ ਸੇਵਾ ਸ਼੍ਰੀ ਪਰਦੀਪ ਧੀਮਾਨ ਨੇ ਬੜੇ ਸੁਚੱਜੇ ਢੰਗ ਨਾਲ ਨਿਭਾਈ। ਸਭਾ ਦੇ ਪ੍ਰਧਾਨ ਬਲਵੰਤ ਰਾਏ ਧੀਮਾਨ ਅਤੇ ਗੁਰਮੁੱਖ ਸਿੰਘ ਨਾਮਧਾਰੀ ਨੇ ਸਮੂਹ ਸੰਗਤਾਂ ਦਾ ਅਤੇ ਪਹੁੰਚੇ ਹੋਏ ਨੇਤਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.