SportsBreaking NewsD5 specialEntertainmentNewsTop News

ਦੱ.ਅਫ਼ਰੀਕੀ ਸਪਿਨਰ ਕੇਸ਼ਵ ਮਹਾਰਾਜ ਦਾ ਭਾਰਤੀ ਕੱਥਕ ਡਾਂਸਰ ‘ਤੇ ਆਇਆ ਦਿਲ, ਕਰਵਾਇਆ ਵਿਆਹ

ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਨੇ ਆਖ਼ਿਰਕਾਰ ਆਪਣੀ ਗਰਲਫ੍ਰੈਂਡ Lerisha Munsamy ਦੇ ਨਾਲ ਵਿਆਹ ਕਰਵਾ ਲਿਆ ਹੈ। ਦੋਵੇਂ ਇਸ ਤੋਂ ਪਹਿਲਾਂ ਦੋ ਵਾਰ ਆਪਣਾ ਵਿਆਹ ਅੱਗੇ ਵਧਾ ਚੁੱਕੇ ਸਨ। Lerisha ਦੇ ਨਾਲ ਕੇਸ਼ਵ ਦੀ ਪਹਿਲੀ ਮੁਲਾਕਾਤ 4 ਸਾਲ ਪਹਿਲਾਂ ਇੱਕ ਸਾਂਝੇ ਦੋਸਤ ਦੇ ਕਾਰਨ ਹੋਈ ਸੀ। ਪਹਿਲੀ ਹੀ ਮੁਲਾਕਾਤ ‘ਚ ਦੋਵੇਂ ਇਕ ਦੂਜੇ ਦੇ ਪ੍ਰਤੀ ਆਕਰਸ਼ਿਤ ਹੋ ਗਏ ਸਨ।

 

View this post on Instagram

 

A post shared by Lerisha (@lerisha_m)

ਕੇਸ਼ਵ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ Lerisha ਨੂੰ ਦੇਖਣ ਤੋਂ ਬਾਅਦ ਉਹ ਹੈਰਾਨ ਹੋ ਗਏ। ਉਨ੍ਹਾਂ ਨੂੰ ਯਾਦ ਹੈ ਕਿ ਉਨ੍ਹਾਂ ਨੇ ਉਦੋਂ ਆਪਣੇ ਪਿਤਾ ਨੂੰ ਫੋਨ ਲਗਾਇਆ ਤੇ ਕਿਹਾ ਕਿ ਮੈਂ ਇਕ ਅਜਿਹੀ ਕੁੜੀ ਨੂੰ ਮਿਲਿਆ ਹਾਂ ਜੋ ਮੇਰੇ ਸੁਫ਼ਨਿਆਂ ‘ਚ ਆਉਂਦੀ ਹੈ। ਕੇਸ਼ਵ ਨੇ ਕਿਹਾ ਕਿ ਮੈਂ ਜਦੋਂ Lerisha ਨੂੰ ਪਹਿਲੀ ਵਾਰ ਮਿਲਿਆ ਤਾਂ ਪਹਿਲੇ ਹਫ਼ਤੇ ਅਸੀਂ ਜ਼ਿਆਦਾ ਨਹੀਂ ਮਿਲ ਸਕੇ।

 

View this post on Instagram

 

A post shared by Lerisha (@lerisha_m)

ਕੇਸ਼ਵ ਨੇ ਕਿਹਾ- ਮੈਨੂੰ ਆਪਣੀ ਪਹਿਲੀ ਡੇਟ ਯਾਦ ਹੈ ਜਿਸ ‘ਚ ਮੈਨੂੰ 45 ਮਿੰਟ ਤਕ ਇੰਤਜ਼ਾਰ ਕਰਨਾ ਪਿਆ। ਉਹ ਆਈ ਤੇ ਬਹੁਤ ਹੀ ਪਿਆਰ ਨਾਲ ਸੌਰੀ ਬੋਲੀ। ਉਹ ਕਾਫ਼ੀ ਆਕਰਸ਼ਕ ਲੱਗ ਰਹੀ ਸੀ। ਉਹ ਬਾਹਰੋ ਹੀ ਨਹੀਂ ਸਗੋਂ ਮਨ ਤੋਂ ਵੀ ਬਹੁਤ ਖ਼ੂਬਸੂਰਤ ਹੈ, ਜੋ ਕਿ ਫੈਮਲੀ ਵਿਊ ਨੂੰ ਮਹੱਤਵ ਦਿੰਦੀ ਹੈ।

 

View this post on Instagram

 

A post shared by Lerisha (@lerisha_m)

ਕੇਸ਼ਵ ਤੇ ਲੇਰਿਸ਼ਾ ਦਰਮਿਆਨ ਲੰਬੇ ਸਮੇਂ ਤਕ ਡੇਟਿੰਗ ਹੋਈ। ਇਸੇ ਦਰਮਿਆਨ ਕੇਸ਼ਵ ਨੇ ਆਪਣੀ ਮਾਂ ਦੇ 50ਵੇਂ ਬਰਥਡੇਅ ‘ਤੇ ਕੱਥਕ ਡਾਂਸਰ ਲੇਰਿਸ਼ਾ ਤੋਂ ਇਕ ਸਪੈਸ਼ਲ ਡਾਂਸ ਈਵੈਂਟ ਕੋਰੀਓਗ੍ਰਾਫ਼ ਕਰਨ ਨੂੰ ਕਿਹਾ। ਮਾਂ ਦੇ ਜਨਮ ਦਿਨ ‘ਤੇ ਦੋਵਾਂ ਨੇ ਕੱਥਕ ‘ਤੇ ਬਿਹਤਰੀਨ ਡਾਂਸ ਦਾ ਮੁਜ਼ਾਹਰਾ ਕੀਤਾ। ਕੇਸ਼ਵ ਦੇ ਘਰ ਵਾਲੇ ਸਮਝ ਚੁੱਕੇ ਸਨ ਕਿ ਜਿਸ ਕੁੜੀ ਦੇ ਨਾਲ ਕੇਸ਼ਵ ਡਾਂਸ ਕਰ ਰਿਹਾ ਹੈ ਉਹ ਇਸ ਲਈ ਕਾਫ਼ੀ ਸਪੈਸ਼ਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button