ਦੇਸ਼ ਭਰ ’ਚ ਮਿਸਾਲ ਬਣ ਕੇ ਉੱਭਰੇ ਮਲੇਰਕੋਟਲਾ ਤੇ ਫਰੀਦਕੋਟ ਜ਼ਿਲ੍ਹੇ, 100 ਫੀਸਦੀ ਪੇਂਡੂ ਘਰਾਂ ਨੂੰ ਜਲ ਸਪਲਾਈ ਮੁਹੱਈਆ ਕਰਵਾਉਣ ਦਾ ਟੀਚਾ ਸਰ ਕੀਤਾ
ਮੁੱਖ ਮੰਤਰੀ ਵੱਲੋਂ ਵਿਲੱਖਣ ਪ੍ਰਾਪਤੀ ਲਈ ਅਫਸਰਾਂ ਨੂੰ ਵਧਾਈ ਦਿੱਤੀ
ਚੰਡੀਗੜ੍ਹ: ਪੰਜਾਬ ਨੇ ਇਕ ਹੋਰ ਨਿਵੇਕਲੀ ਪ੍ਰਾਪਤੀ ਆਪਣੇ ਨਾਮ ਕਰ ਲਈ ਹੈ। ਸੂਬੇ ਦੇ ਮਲੇਰਕੋਟਲਾ ਤੇ ਫਰੀਦਕੋਟ ਜ਼ਿਲ੍ਹਿਆਂ ਨੇ ‘ਜਲ ਜੀਵਨ ਮਿਸ਼ਨ-ਹਰ ਘਰ ਜਲ’ ਦੇ ਤਹਿਤ ਸਾਰੇ ਪੇਂਡੂ ਘਰਾਂ ਨੂੰ ਸਾਫ ਤੇ ਸੁਰੱਖਿਅਤ ਪਾਣੀ ਦੀ ਸਹੂਲਤ ਮੁਹੱਈਆ ਕਰਵਾਉਣ ਵਿਚ ਦੇਸ਼ ਦੇ ਸਿਖਰਲੇ ਸੂਬਿਆਂ ਦੀ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਲਿਆ।
UP Police ਮੁਲਾਜ਼ਮਾਂ ’ਚ ਚੱਲੇ ਘਸੂੰਨ- ਮੁੱਕੇ, ਸੜਕ ’ਤੇ ਹੀ ਚੱਲਿਆ ਫਿਲ਼ਮੀ ਸੀਨ | D5 Channel Punjabi
ਇਸ ਵਿਲੱਖਣ ਪ੍ਰਾਪਤੀ ਲਈ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਈਪਾਂ ਰਾਹੀਂ 100 ਫੀਸਦੀ ਪੇਂਡੂ ਵਸੋਂ ਨੂੰ ਸਾਫ ਪਾਣੀ ਪਹੁੰਚਾਉਣ ਵਾਲੇ ਦੇਸ਼ ਭਰ ਵਿਚ ਅੱਠ ਜ਼ਿਲ੍ਹਿਆਂ ਦੀ ਚੋਣ ਕੀਤੀ ਗਈ ਅਤੇ ਮਲੇਰਕੋਟਲਾ ਤੇ ਫਰੀਦਕੋਟ ਨੇ ਇਨ੍ਹਾਂ ਅੱਠ ਜ਼ਿਲ੍ਹਿਆਂ ਦੀ ਸੂਚੀ ਵਿਚ ਆਪਣੀ ਜਗ੍ਹਾ ਬਣਾਈ ਹੈ।
Lovepreet Case ’ਚ Police ਦਾ ਵੱਡਾ ਐਕਸ਼ਨ, Beant Kaur ਹੋਊ ਡਿਪੋਰਟ! ਸੱਸ ਕੀਤੀ Arrest | D5 Channel Punjabi
ਉਨ੍ਹਾਂ ਦੱਸਿਆ ਕਿ ਪੰਜਾਬ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਵਿਲੱਖਣ ਪ੍ਰਾਪਤੀ ਲਈ ਸੂਬੇ ਦੇ ਦੋ ਜ਼ਿਲ੍ਹੇ ਚੁਣੇ ਗਏ ਹਨ। ਭਗਵੰਤ ਮਾਨ ਨੇ ਅੱਗੇ ਦੱਸਿਆ ਕਿ ਮਲੇਰਕੋਟਲਾ ਜ਼ਿਲ੍ਹੇ ਜਿਸ ਦੀ ਕੁੱਲ 2.58 ਲੱਖ ਪੇਂਡੂ ਵਸੋਂ ਹੈ, ਦੇ 49881 ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਸੁਰੱਖਿਅਤ ਪਾਣੀ ਮੁਹੱਈਆ ਕਰਵਾਇਆ ਗਿਆ ਜਦਕਿ ਫਰੀਦਕੋਟ ਜ਼ਿਲ੍ਹਾ ਜਿਸ ਦੀ 4.09 ਪੇਂਡੂ ਆਬਾਦੀ ਹੈ, ਦੇ 78408 ਘਰਾਂ ਲਈ ਸਾਫ ਪਾਣੀ ਦੀ ਵਿਵਸਥਾ ਕੀਤੀ ਗਈ।
Moosewala ਮਾਮਲੇ ’ਚ ਕਸੂਤਾ ਫਸਿਆ Bhagwant Mann! Majithia ਨੇ ਦਿੱਤਾ ਵੱਡਾ ਬਿਆਨ | D5 Channel Punjabi
ਮੁੱਖ ਮੰਤਰੀ ਨੇ ਕਿਹਾ ਕਿ ‘ਜਲ ਜੀਵਨ ਮਿਸ਼ਨ’ ਦੇ ਤਹਿਤ ਪੰਜਾਬ 34.24 ਲੱਖ ਪੇਂਡੂ ਘਰਾਂ ਨੂੰ ਪਾਈਪਾਂ ਰਾਹੀਂ ਪੀਣ ਵਾਲਾ ਮੁਹੱਈਆ ਕਰਵਾ ਚੁੱਕਾ ਹੈ ਅਤੇ 11933 ਪਿੰਡਾਂ ਅਤੇ 20 ਜ਼ਿਲ੍ਹਿਆਂ ਨੂੰ 100 ਫੀਸਦੀ ਜਲ ਸਪਲਾਈ ਦੀ ਸਹੂਲਤ ਪ੍ਰਦਾਨ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਦਸੰਬਰ, 2022 ਤੱਕ ਪੰਜਾਬ ਵਿਚ 100 ਫੀਸਦੀ ਜਲ ਸਪਲਾਈ ਦਾ ਟੀਚਾ ਮਿੱਥਿਆ ਹੈ ਜਦਕਿ ਕੌਮੀ ਟੀਚਾ 2024 ਦਾ ਹੈ। ਭਗਵੰਤ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪਿੰਡਾਂ ਦੀਆਂ ਸਾਰੀਆਂ ਸਾਂਝੀਆਂ ਥਾਵਾਂ ਜਿਵੇਂ ਆਂਗਨਵਾੜੀ ਕੇਂਦਰਾਂ, ਪੰਚਾਇਤਾਂ, ਡਿਸਪੈਂਸਰੀਆਂ, ਸਕੂਲਾਂ ਆਦਿ ਨੂੰ ਵੀ ਪਾਈਪ ਰਾਹੀਂ ਪਾਣੀ ਦੀ ਸਪਲਾਈ ਮੁਹੱਈਆ ਕਰਵਾ ਦਿੱਤੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.