NewsBreaking NewsD5 specialIndiaPunjab

ਦੇਸ਼ ‘ਚ ਕੋਰੋਨਾ ਮਰੀਜਾਂ ਦੀ ਸੰਖਿਆ 31 ਲੱਖ ਤੋਂ ਪਾਰ

ਨਵੀਂ ਦਿੱਲੀ : ਭਾਰਤ ‘ਚ ਲਗਾਤਾਰ ਛੇਵੇਂ ਦਿਨ ਕੋਰੋਨਾ ਵਾਇਰਸ ਦੇ 60 ਹਜ਼ਾਰ ਤੋਂ ਜਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹੈ। ਇੱਕ ਦਿਨ ‘ਚ ਕੋਵਿਡ – 19 ਦੇ 61,408 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ‘ਚ ਸੰਕਰਮਣ ਦੇ ਮਾਮਲੇ ਵਧਕੇ 31 ਲੱਖ ਤੋਂ ਪਾਰ ਪਹੁੰਚ ਗਏ ਹਨ। ਜਦੋਂ ਕਿ 23 ਲੱਖ 90 ਹਜ਼ਾਰ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਨਾਲ ਸਿਹਤਯਾਬ ਦਰ 75 ਫੀਸਦੀ ਤੋਂ ਵੱਧ ਹੋ ਗਈ ਹੈ। ਇਕ ਦਿਨ ‘ਚ 62, 467 ਮਰੀਜ਼ ਠੀਕ ਹੋਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਕੇਸ 31, 53, 434 ਤੱਕ ਪਹੁੰਚ ਗਏ ਹਨ, ਜਦੋਂ ਕਿ 58 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਗਈਆਂ ਹਨ। ਦੂਜੇ ਪਾਸੇ ਮੌਤ ਦਰ ਘੱਟ ਕੇ 1.85 ਫੀਸਦੀ ਅਤੇ ਸਿਹਤਯਾਬ ਦਰ ਵੱਧ ਕੇ 75.27 ਫੀਸਦੀ ਹੋ ਗਈ ਹੈ।

🔴 LIVE 🔴ਮੁੱਖ ਮੰਤਰੀ ਨੂੰ ਹੋਇਆ ਕਰੋਨਾ ਵਾਇਰਸ, ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਸਿੱਧਾ ਜਵਾਬ

ਮਰੀਜ਼ਾਂ ਦੇ ਠੀਕ ਹੋਣ ਦਾ ਅੰਕੜਾ ਐਕਟਿਵ ਕੇਸਾਂ ਤੋਂ ਤਿੰਨ ਗੁਣਾ ਜ਼ਿਆਦਾ ਹੈ। ਹੁਣ ਦੇਸ਼ ‘ਚ ਕੋਰੋਨਾ ਦੇ 7,10,771 ਐਕਟਿਵ ਕੇਸ (ਸਰਗਰਮ ਮਾਮਲੇ) ਹਨ ਜੋ ਕਿ ਕੁੱਲ ਕੇਸਾਂ ਦਾ 22.88 ਫੀਸਦੀ ਹਨ। ਆਈ. ਸੀ. ਐਮ. ਆਰ. ਦੇ ਅਨੁਸਾਰ ਐਤਵਾਰ ਨੂੰ 6,09,917 ਨਮੂਨਿਆਂ ਦੀ ਜਾਂਚ ਤੋਂ ਬਾਅਦ 23 ਅਗਸਤ ਤੱਕ ਕੁੱਲ 3, 59, 02, 137 ਟੈਸਟ ਹੋ ਚੁੱਕੇ ਹਨ ਅਤੇ ਮਿੱਥੇ ਟੀਚਿਆਂ ਦੇ ਨਤੀਜੇ ਵਜੋਂ ਇਕ ਦਿਨ ‘ਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਟੈਸਟਾਂ ‘ਚ 26,016 ਦਾ ਵਾਧਾ ਨਜ਼ਰ ਆ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਪ੍ਰਭਾਵਸ਼ਾਲੀ ਕਲੀਨਿਕਲ ਪ੍ਰਬੰਧ ਤੇ ਜਾਂਚ ਲੈਬਾਰਟਰੀਆਂ ਤਹਿਤ ਸਮੇਂ ਸਿਰ ਦਿੱਤੀਆਂ ਸਹੂਲਤਾਂ ਦੇ ਮੱਦੇਨਜ਼ਰ ਹੀ ਮੌਤ ਦਰ ‘ਚ ਕਮੀ ਆਈ ਹੈ ਤੇ ਸਿਹਤਯਾਬ ਦਰ ‘ਚ ਵਾਧਾ ਹੋਇਆ ਹੈ।

BIG BREAKING- ਪਾਕਿਸਤਾਨ ‘ਚ ਸਿੱਖ ਗ੍ਰੰਥੀ ਦੀ ਧੀ ਨਾ ਵਾਪਰਿਆ ਭਾਣਾ!

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ‘ਚ ਕੋਰੋਨਾ ਵਾਇਰਸ ਦੇ 1399 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਸੂਬੇ ‘ਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ 13798 ‘ਤੇ ਪੁੱਜ ਗਈ ਹੈ, ਜਦੋਂਕਿ ਬੀਤੇ 24 ਘੰਟਿਆਂ ਦੌਰਾਨ ਜਾਨਲੇਵਾ ਵਾਇਰਸ ਕਾਰਨ 44 ਹੋਰ ਮੌਤਾਂ ਹੋਣ ਦੀ ਵੀ ਖ਼ਬਰ ਹੈ। ਜਾਣਕਾਰੀ ਅਨੁਸਾਰ ਅਨੁਸਾਰ ਅੱਜ ਮਿਲੇ ਨਵੇਂ ਮਾਮਲਿਆਂ ‘ਚ ਐਸ.ਏ.ਐਸ. ਨਗਰ ਮੁਹਾਲੀ ‘ਚ 117, ਲੁਧਿਆਣਾ ‘ਚ 152, ਜਲੰਧਰ ‘ਚ 204, ਗੁਰਦਾਸਪੁਰ ‘ਚ 97, ਬਠਿੰਡਾ ‘ਚ 51, ਪਟਿਆਲਾ ‘ਚ 152, ਅੰਮ੍ਰਿਤਸਰ ‘ਚ 106, ਮੁਕਤਸਰ ‘ਚ 52, ਸੰਗਰੂਰ ‘ਚ 40, ਫਾਜ਼ਿਲਕਾ ‘ਚ 49, ਰੋਪੜ ‘ਚ 28, ਕਪੂਰਥਲਾ ‘ਚ 52, ਮੋਗਾ ‘ਚ 56, ਹੁਸ਼ਿਆਰਪੁਰ ‘ਚ 35, ਪਠਾਨਕੋਟ ‘ਚ 25, ਫ਼ਤਹਿਗੜ੍ਹ ਸਾਹਿਬ ‘ਚ 36, ਬਰਨਾਲਾ ‘ਚ 28, ਸ਼ਹੀਦ ਭਗਤ ਸਿੰਘ ਨਗਰ ‘ਚ 20, ਤਰਨ ਤਾਰਨ ‘ਚ 8, ਫਿਰੋਜ਼ਪੁਰ ‘ਚ 40, ਫ਼ਰੀਦਕੋਟ ‘ਚ 33 ਤੇ ਮਾਨਸਾ ‘ਚ 18 ਮਾਮਲੇ ਸਾਹਮਣੇ ਆਏ। ਸੂਬੇ ਵਿਚ 414 ਮਰੀਜ਼ ਆਕਸੀਜਨ ‘ਤੇ ਸਨ ਤੇ ਗੰਭੀਰ ਸਥਿਤੀ ਵਾਲੇ 51 ਮਰੀਜ਼ਾਂ ਨੂੰ ਵੈਂਟੀਲੇਟਰਾਂ ‘ਤੇ ਰੱਖਿਆ ਹੋਇਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button