ਜਲਪਾਈਗੁੜੀ : ਦੁਰਗਾ ਵਿਸਰਜਨ ਦੌਰਾਨ ਜਲਪਾਈਗੁੜੀ ਜ਼ਿਲ੍ਹੇ ਦੇ ਮਾਲ ਬਾਜ਼ਾਰ ਸਥਿਤ ਮਾਲ ਨਦੀ ‘ਚ ਭਿਆਨਕ ਹਾਦਸਾ ਵਾਪਰ ਗਿਆ। ਇੱਥੋਂ ਦੀ ਮਲ ਨਦੀ ਦੇ ਪਾਣੀ ਦਾ ਪੱਧਰ ਇਕਦਮ ਵਧਣ ਨਾਲ ਕਈ ਲੋਕ ਨਦੀ ‘ਚ ਰੁੜ੍ਹ ਗਏ। ਇਸ ਹਾਦਸੇ ‘ਚ ਹੁਣ ਤੱਕ ਅੱਠ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਹਨ। 40-50 ਅਜੇ ਵੀ ਲਾਪਤਾ ਹਨ।
RSS ਦਾ ਐਕਸ਼ਨ, ਭਾਰਤ ਬਣੂ ਹਿੰਦੂ ਰਾਸ਼ਟਰ? ਬਾਦਲਾਂ ਦਾ ਵੱਡਾ ਹੱਥ? ਹਵਾਰਾ ਕਮੇਟੀ ਦਾ ਖੁਲਾਸਾ | D5 Channel Punjabi
ਜਾਣਕਾਰੀ ਮੁਤਾਬਿਕ ਮਲ ਨਦੀ ‘ਚ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਅਚਾਨਕ ਮਲ ਨਦੀ ‘ਚ ਇਕਦਮ ਪਾਣੀ ਵਧਣਾ ਸ਼ੁਰੂ ਹੋ ਗਿਆ। ਪਾਣੀ ਦੇ ਤੇਜ਼ ਵਹਾਅ ‘ਚ ਦੁਰਗਾ ਮੂਰਤੀ ਦਾ ਵਿਸਰਜਨ ਕਰਨ ਆਏ 40 ਤੋਂ 50 ਦੇ ਕਰੀਬ ਲੋਕ ਰੁੜ੍ਹ ਗਏ, ਜਦਕਿ ਕੁਝ ਨੂੰ ਆਸ-ਪਾਸ ਖੜ੍ਹੇ ਲੋਕਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬਚਾ ਲਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.