ਦੁਨੀਆ ਭਰ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 12.75 ਕਰੋੜ
ਵਾਸ਼ਿੰਗਟਨ : ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 12.75 ਕਰੋੜ ਦੇ ਪਾਰ ਪਹੁੰਚ ਗਈ ਹੈ , ਜਦੋਂ ਕਿ 27.9 ਲੱਖ ਤੋਂ ਜਿਆਦਾ ਲੋਕ ਇਸ ਬਿਮਾਰੀ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਜਾਂਸ ਹਾਪਕਿਨਸ ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ ਹੈ। ਯੂਨੀਵਰਸਿਟੀ ਦੇ ਸੈਂਟਰ ਫਾਰ ਸਿਸਟਮਸ ਸਾਇੰਸ ਐਂਡ ਇੰਜੀਨੀਅਰਿੰਗ (ਸੀਐਸਐਸਈ ) ਨੇ ਮੰਗਲਵਾਰ ਸਵੇਰੇ ਆਪਣੀ ਨਵੀ ਅਪਡੇਟ ‘ਚ ਖੁਲਾਸਾ ਕੀਤਾ ਹੈ ਕਿ ਵਰਤਮਾਨ ਸੰਸਾਰਿਕ ਮਾਮਲਿਆਂ ਅਤੇ ਮੌਤਾਂ ਦਾ ਸੰਖਿਆ 127,528,304 ਅਤੇ 2,790,109 ਹੈ।
ਸਿੰਘਾਂ ਦਾ ਪੁਲਿਸ ਨਾਲ ਪਿਆ ਪੇਚਾ ! ਹੋ ਗਏ ਆਹਮੋ-ਸਾਹਮਣੇ ! ਸਿੰਘਾਂ ਨੇ ਅੱਗੇ-ਅੱਗੇ ਭਜਾਈ ਪੁਲਿਸ !ਮਾਹੌਲ ਹੋਇਆ ਗਰਮ !
ਸੀਐਸਐਸਈ ਮੁਤਾਬਕ ਦੁਨੀਆ ਵਿੱਚ ਸਭ ਤੋਂ ਜਿਆਦਾ 30,321,943 ਮਾਮਲਿਆਂ ਅਤੇ 549,892 ਮੌਤਾਂ ਦੇ ਨਾਲ ਅਮਰੀਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਉਥੇ ਹੀ 12,573,615 ਮਾਮਲਿਆਂ ਅਤੇ 313,866 ਮੌਤਾਂ ਦੇ ਨਾਲ ਬ੍ਰਾਜ਼ੀਲ ਦੂਜੇ ਸਥਾਨ ‘ਤੇ ਹੈ। ਸੀਐਸਐਸਈ ਦੇ ਅੰਕੜਿਆਂ ਮੁਤਾਬਕ, 20 ਲੱਖ ਤੋਂ ਜਿਆਦਾ ਮਾਮਲਿਆਂ ਵਾਲੇ ਹੋਰ ਦੇਸ਼ ਭਾਰਤ (12,039,644), ਫ਼ਰਾਂਸ (4,615,290), ਰੂਸ (4,477,916), ਬ੍ਰਿਟੇਨ (4,351,668) , ਇਟਲੀ (3,544,957), ਸਪੇਨ (3,270,825) , ਤੁਰਕੀ (3,240,577), ਜਰਮਨੀ (2,794,949) , ਕੋਲੰਬੀਆ ( 2, 382,730 ) , ਅਰਜੇਂਟੀਨਾ (2,308,597) , ਪੋਲੈਂਡ (2,267,964) ਅਤੇ ਮੈਕਸੀਕੋ (2,226,550) ਹਨ।
ਲਓ ਪ੍ਰਧਾਨ ਮੰਨਣ ਨੂੰ ਹੋਇਆ ਤਿਆਰ!ਕਿਸਾਨਾਂ ਨੂੰ ਦਿੱਤੀ ਖੁਸ਼ਖਬਰੀ,ਜਥੇਬੰਦੀਆਂ ਦੀ ਤਾਕਤ ਤੋਂ ਡਰੀ ਸਰਕਾਰ!
ਕੋਰੋਨਾ ਨਾਲ ਹੋਈਆ ਮੌਤਾਂ ਦੇ ਮਾਮਲੇ ‘ਚ ਮੈਕਸੀਕੋ 201,623 ਦੀ ਗਿਣਤੀ ਦੇ ਨਾਲ ਤੀਸਰੇ ਸਥਾਨ ‘ਤੇ ਹੈ। ਇਸ ਵਿੱਚ 50,000 ਤੋਂ ਜ਼ਿਆਦਾ ਮੌਤਾਂ ਵਾਲੇ ਦੇਸ਼ ਭਾਰਤ (161,843), ਬ੍ਰਿਟੇਨ (126,857), ਇਟਲੀ (108,350) , ਰੂਸ (96,413), ਫ਼ਰਾਂਸ (95,114 ), ਜਰਮਨੀ ( 75,991), ਸਪੇਨ (75,199), ਕੋਲੰਬੀਆ (62,955), ਈਰਾਨ ( 62,478), ਅਰਜੇਂਟੀਨਾ (55,449), ਦੱਖਣੀ ਅਫਰੀਕਾ (52,710), ਪੋਲੈਂਡ (51,932) ਅਤੇ ਪੇਰੂ ( 51, 469) ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.