Breaking NewsD5 specialEntertainmentIndiaNewsPoliticsPunjabTop News

ਦੀਪ ਸਿੱਧੂ ਦੀ ਗ੍ਰਿਫ਼ਤਾਰੀ ‘ਤੇ ਪਰਮਿੰਦਰ ਸਿੰਘ ਢੀਂਡਸਾ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

ਨਵੀਂ ਦਿੱਲੀ/ਭਵਾਨੀਗੜ੍ਹ  :  ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀਪ ਸਿੱਧੂ ਦੇ ਮਾਮਲੇ ‘ਚ ਕੇਂਦਰ ਸਰਕਾਰ ਤੋਂ ਸ਼ਾਂਤ ਸੁਭਾਅ ਅਪਣਾਉਣ ਦੀ ਮੰਗ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਜਿੱਥੇ ਉਹ 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹੇ ‘ਚ ਹੋਏ ਘਟਨਾਕ੍ਰਮ ਦੀ ਨਿੰਦਾ ਕਰਦੇ ਹਨ, ਉਥੇ ਹੀ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹ ਮਾਮਲੇ ਨੂੰ ਲੈ ਕੇ ਦਰਿਆਦਿਲੀ ਦਾ ਸਬੂਤ ਪੇਸ਼ ਕਰਕੇ ਸਿੱਧੂ ਅਤੇ ਹੋਰ ਆਰੋਪੀਆਂ  ਦੇ ਪ੍ਰਤੀ ਨਰਮ ਰੁਖ ਆਪਣਾ ਕੇ ਇਸਦੀ ਪੂਰੀ ਜਾਂਚ ਕਰਵਾਉਣ ਤਾਂ ਕਿ ਕਿਸਾਨੀ ਮਸਲੇ ਨੂੰ ਸੁਲਝਾਉਣ ਲਈ ਦੁਬਾਰਾ ਤੋਂ ਸ਼ਾਂਤੀ ਦਾ ਮਾਹੌਲ ਤਿਆਰ ਕੀਤਾ ਜਾ ਸਕੇ।

ਨਿਹੰਗ ਸਿੰਘਾਂ ਦਾ ਪਿਆ ਮੰਤਰੀਆਂ ਨਾਲ ਪੇਚਾ!ਪੁਲਿਸ ਨਾਲ ਟਾਕਰੇ ਕਰਨ ਨੂੰ ਹੋਏ ਤਿਆਰ

ਬੁੱਧਵਾਰ ਨੂੰ ਇੱਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ  ਦੇ ਨੇਤਾਵਾਂ ਅਤੇ ਵਰਕਰਾਂ  ਦੇ ਨਾਲ ਮੀਟਿੰਗ ਕਰਨ ਪੁੱਜੇ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੂਬੇ ‘ਚ ਪੈਰਾਮਿਲਟਰੀ ਫੋਰਸ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ‘ਚ ਚੂਰ ਕਾਂਗਰਸ ਪਾਰਟੀ ਚੋਣਾਂ ਨੂੰ ਜਿੱਤਣ ਲਈ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉਤਰ ਆਈ ਹੈ। ਢੀਂਡਸਾ ਨੇ ਦੋਸ਼ ਲਗਾਇਆ ਕਿ ਸੂਬੇ ਦਾ ਚੋਣ ਕਮਿਸ਼ਨ ਵੀ ਆਪਣੀ ਨਿਰਪੱਖ ਭੂਮਿਕਾ ਅਦਾ ਨਹੀਂ ਕਰ ਰਿਹਾ ਪਰੰਤੂ ਉਨ੍ਹਾਂ ਦੀ ਪਾਰਟੀ ਅਮਨ ਸ਼ਾਂਤੀ ਨਾਲ ਚੋਣਾਂ ਚਾਹੁੰਦੀ ਹੈ।

ਹੋਰ ਲਵੋ ਕਿਸਾਨਾਂ ਨਾਲ ਪੰਗੇ!ਆਹ ਦੇਖਲੋ ਕਿਵੇਂ ਬਣਾਈ ਬੀਜੇਪੀ ਪ੍ਰਧਾਨ ਦੀ ਰੇਲ!

ਢੀਂਡਸਾ ਨੇ ਕਿਹਾ ਕਿ ਚਾਹੇ ਉਨ੍ਹਾਂ ਦੀ ਪਾਰਟੀ ਦੁਆਰਾ ਕਿਸਾਨ ਅੰਦੋਲਨ ਕਰ ਕੇ ਪਹਿਲਾਂ ਹੀ ਇਨ੍ਹਾਂ ਚੋਣਾਂ ਦਾ ਬਾਈਕਾਟ ਕਰਦਿਆ ਚੋਣਾਂ ‘ਚ ਆਪਣੇ ਉਮੀਦਵਾਰ ਨਾ ਉਤਾਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਫਿਰ ਵੀ ਆਜ਼ਾਦ ਤੌਰ ‘ਤੇ ਸੂਝਵਾਨ ਅਤੇ ਸਾਫ਼ ਦਿਲ ਵਾਲੇ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਨਾਲ ਅਮਨਵੀਰ ਸਿੰਘ ਚੈਰੀ, ਗੁਰਤੇਜ ਸਿੰਘ  ਝਨੇੜੀ, ਜਥੇਦਾਰ ਇੰਦਰਜੀਤ ਸਿੰਘ  ਤੂਰ,  ਹਰਜੀਤ ਸਿੰਘ  ਬੀਟਾ, ਧਨਮਿੰਦਰ ਸਿੰਘ  ਭੱਟੀਵਾਲ, ਜਗਦੀਸ਼ ਸਿੰਘ ਬਲਿਆਲ,ਨਿਹਾਲ ਸਿੰਘ ਨੰਦਗੜ,ਅਜੈਬ ਸਿੰਘ ਆਦਿ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button