EntertainmentTop News

ਦਿੱਲੀ ਪੁਲਿਸ ਸਾਹਮਣੇ ਅੱਜ ਪੇਸ਼ ਹੋਵੇਗੀ ਅਦਾਕਾਰਾ Jacqueline Fernandez

ਮੁੰਬਈ : ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੇ ਜੇਲ੍ਹ ਤੋਂ 200 ਕਰੋੜ ਰੁਪਏ ਵਸੂਲੀ ਮਾਮਲੇ ’ਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਪੁੱਛਗਿੱਛ ਕਰੇਗੀ। ਦਿੱਲੀ ਪੁਲਿਸ ਦੇ 5-6 ਅਫਸਰ ਅਦਾਕਾਰਾ ਤੋਂ ਕਈ ਸਵਾਲ ਪੁੱਛਣ ਦੀ ਤਿਆਰੀ ਕਰ ਚੁੱਕੇ ਹਨ। ਇਸ ਮਾਮਲੇ ’ਚ ਅਦਾਕਾਰਾ ਨੋਰਾ ਫਤੇਹੀ ਤੋਂ ਵੀ ਪੁਲਿਸ ਘੰਟਿਆਂ ਤੱਕ ਪੁੱਛਗਿੱਛ ਕਰ ਚੁੱਕੀ ਹੈ। ਦਿੱਲੀ ਦੇ ਮੰਡੋਲੀ ਜੇਲ ’ਚ ਬੰਦ ਸੁਕੇਸ਼ ਦੀ ਕਰੀਬੀ ਜੈਕਲੀਨ ਨੂੰ ਪਹਿਲਾਂ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਹਾਲਾਂਕਿ ਅਦਾਕਾਰਾ ਨੇ ਕੁਝ ਜ਼ਰੂਰੀ ਕੰਮਾਂ ਦਾ ਹਵਾਲਾ ਦੇ ਕੇ ਪੇਸ਼ੀ ਦੀ ਦੂਜੀ ਤਾਰੀਖ਼ ਮੰਗੀ ਸੀ।

ਲਓ ਜੀ ਹਰਪਾਲ ਚੀਮਾ ਨੇ ਕਰਤੇ ਖੁਲਾਸੇ, ਦੱਸ ਦਿੱਤਾ ਕੱਲੇ-ਕੱਲੇ ਲੀਡਰ ਦਾ ਨਾਮ, BJP ਨੂੰ ਬਿਪਤਾ! D5 Channel Punjabi

ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਅਦਾਕਾਰਾ ਨੋਰਾ ਫਤੇਹੀ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਲਈ ਹੈ। ਪੁਲਿਸ ਨੇ ਰੋਹਿਣੀ ਜੇਲ੍ਹ ਤੋਂ ਠੱਗੀ ਦਾ ਜਾਲ ਫੈਲਾਉਣ ਵਾਲੇ ਸੁਕੇਸ਼ ਚੰਦਰਸ਼ੇਖਰ ਤੇ ਉਸ ਦੀ ਪਤਨੀ ਲੀਨਾ ਮਾਰੀਆ ਸਮੇਤ 11 ਲੋਕਾਂ ਖ਼ਿਲਾਫ਼ ਮਕੋਕਾ ਤਹਿਤ ਚਾਰਜਸ਼ੀਟ 2021 ’ਚ ਦਾਖ਼ਲ ਕਰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਿਸ ਜੈਕਲੀਨ ਕੋਲੋਂ ਸੁਕੇਸ਼ ਰਾਹੀਂ ਮਿਲੇ ਤੋਹਫ਼ਿਆਂ ਬਾਰੇ ਪੁੱਛਗਿੱਛ ਕਰ ਸਕਦੀ ਹੈ। ਪੁਲਿਸ ਇਨ੍ਹਾਂ ਤੋਹਫ਼ਿਆਂ ਦੇ ਮਾਧਿਅਮ ਬਾਰੇ ਵੀ ਸਵਾਲ ਕਰ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button