ਦਿੱਲੀ ਤੋਂ ਬਾਦਲਾਂ ਲਈ ਆਈ ਵੱਡੀ ਖ਼ਬਰ, ਖਤਰੇ ‘ਚ ਪਈ ਪ੍ਰਧਾਨ ਦੀ ਕੁਰਸੀ?
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਿੱਲੀ ਕਮੇਟੀ ਵਿੱਚ ਧਾਰਮਿਕ ਸਮਾਗਮਾਂ ਤੇ ਟੈਂਟ ਲਗਾਉਣ ਤੇ ਪੈਸਿਆਂ ਦੀ ਦੇਣਦਾਰੀ ਦੇ ਮਾਮਲੇ ‘ਚ ਭ੍ਰਿਸ਼ਟਾਚਾਰ ਦੇ ਆਰੋਪ ਸਿਰਸਾ ਉਪਰ ਲਗਾਏ ਗਏ ਹਨ। ਇਸ ਮਾਮਲੇ ‘ਚ ਰੋਜ਼ ਐਵੇਨਿਊ ਕੋਰਟ ਵੱਲੋਂ ਸਿਰਸਾ ਉਪਰ ਮਾਮਲਾ ਦਰਜ ਕੀਤੇ ਜਾਣ ਦੇ ਹੁਕਮ ਹੋ ਗਏ ਹਨ।
ਵੱਡੀ ਖ਼ਬਰ- High Court ਦਾ DGP Dinkar Gupta ਨੂੰ ਵੱਡਾ ਝਟਕਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ 420 ਹੈ। ਬਾਦਲਾਂ ਨੇ ਸਿਰਸਾ ਨੂੰ ਗੋਲਕ ਲੁੱਟਣ ਲਈ ਆਪਣਾ ਵਜ਼ੀਰ ਬਣਾ ਕੇ ਦਿੱਲੀ ਭੇਜਿਆ ਹੈ। ਸਰਨਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਨਿਜ਼ਾਮ ਅੱਜ ਬਹੁਤ ਬਦਹਾਲੀ ਨਾਲ ਚੱਲ ਰਿਹਾ ਹੈ। ਸਿਰਸਾ ਦਿੱਲੀ ਦੀਆਂ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸਰਨਾ ਦਾ ਕਹਿਣਾ ਹੈ ਕਿ ਸਿਰਸਾ ਅੱਜ ਬਿਲਕੁੱਲ ਨਿਆਣਾ ਬਣ ਕੇ ਸੰਗਤਾਂ ਨਾਲ ਧੋਖਾ ਕਰ ਰਿਹਾ ਹੈ।
🔴LIVE🔴ਕਿਸਾਨਾਂ ਲਈ ਦਿੱਲੀ ਤੋਂ ਆਈ ਖੁਸ਼ੀ ਦੀ ਖ਼ਬਰ,ਕੇਂਦਰ ਸਰਕਾਰ ਮੰਗਾਂ ਮੰਨਣ ਲਈ ਹੋਈ ਤਿਆਰ?
ਅੱਜ ਜਦੋਂ ਉਹ ਕੇਸਾਂ ‘ਚ ਫਸ ਗਿਆ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਭ ਕੁਝ ਮਨਜੀਤ ਸਿੰਘ ਜੀ ਕੇ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਦਲ ਨੇ ਜਿਸ ਤਰ੍ਹਾਂ ਪੰਜਾਬ ‘ਚ ਗੁਰੂ ਘਰਾਂ ਦਾ ਘਾਣ ਕੀਤਾ ਹੈ। ਉਸ ਤਰ੍ਹਾਂ ਹੁਣ ਦਿੱਲੀ ਗੁਰਦੁਆਰਾ ਕਮੇਟੀ ਨੂੰ ਖੋਖਲਾ ਕਰ ਦਿੱਤਾ ਹੈ। ਸਰਨਾ ਨੇ ਦਿੱਲੀ ਦੀ ਸੰਗਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਸੰਗਤ ਇਨ੍ਹਾਂ ਤੋਂ ਬਚ ਕੇ ਰਹੇ ਅਤੇ ਚੋਣਾਂ ਵਿੱਚ ਸਹੀ ਪ੍ਰਬੰਧਕਾ ਨੂੰ ਸੇਵਾ ਦਾ ਮੌਕਾ ਦੇਣ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.