NewsBreaking NewsD5 specialIndiaPoliticsPunjab

ਦਿੱਲੀ ਜਿੱਤ ਦਾ ਅਸਰ, ਨਵਜੋਤ ਸਿੰਘ ਸਿੱਧੂ ਦੀ ਹੋ ਸਕਦੀ ਹੈ ‘ਆਪ’ ‘ਚ ਐਂਟਰੀ ?

ਚੰਡੀਗੜ੍ਹ : ਪੰਜਾਬ ਕਾਂਗਰਸ ਪਾਰਟੀ ਦੇ ਹਲਕਿਆਂ ‘ਚ ਇਹ ਗੱਲ ਪੂਰਾ ਜ਼ੋਰ ਫੜ ਰਹੀ ਕਿ ਨਵਜੋਤ ਸਿੰਘ ਸਿੱਧੂ ‘ਤੇ ਆਮ ਆਦਮੀ ਪਾਰਟੀ ਡੋਰੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਪਾਰਟੀ ਦੇ ਇੱਕ ਜ਼ਿੰਮੇਵਾਰ ਨੇਤਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਸਿੱਧੂ ਨਾਲ ਸੰਪਰਕ ਬਣਾਇਆ ਹੋਇਆ ਹੈ, ਕਿੱਥੋਂ ਤੱਕ ਗੱਲ ਤੈਅ ਹੋਈ ਹੈ, ਇਹ ਅਜੇ ਤੱਕ ਪਤਾ ਨਹੀਂ। ਜ਼ਿੰਮੇਵਾਰ ਨੇਤਾ ਦਾ ਕਹਿਣਾ ਹੈ ਕਿ ਇਹੀ ਵਜ੍ਹਾ ਸੀ ਕਿ ਸਿੱਧੂ ਦਿੱਲੀ ‘ਚ ਕਾਂਗਰਸ ਪਾਰਟੀ ਦੇ ਹੱਕ ‘ਚ ਪ੍ਰਚਾਰ ਕਰਨ ਨਹੀਂ ਗਏ।

ਵੱਡੀ ਖਬਰ-Navjot Sidhu ਦੇ ਗਏ Congress ਨੂੰ ਵੱਡਾ ਝਟਕਾ, Captain ਨੂੰ ਆਖ ਗਏ Bye-Bye

ਕਾਫ਼ੀ ਲੰਬੇ ਸਮੇਂ ਤੋਂ ਸਿੱਧੂ ਕਾਂਗਰਸ ਪਾਰਟੀ ਦੀ ਕਿਸੇ ਵੀ ਗਤੀਵਿਧੀ ਵਿੱਚ ਹਿੱਸਾ ਨਹੀਂ ਲੈ ਰਹੇ। ਪਾਰਟੀ ਹਾਈਕਮਾਨ ਨੇ ਉਨ੍ਹਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ‘ਚ ਰੱਖਿਆ ਸੀ ਪਰ ਉਹ ਪ੍ਰਚਾਰ ਕਰਨ ਨਹੀਂ ਗਏ। ਸਿੱਧੂ ਦੀ ਨਾਰਾਜ਼ਗੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਹੈ। ਕੁਝ ਮਹੀਨੇ ਪਹਿਲਾਂ ਕੈਪਟਨ ਨੇ ਸਿੱਧੂ ਤੋਂ ਲੋਕਲ ਵਿਭਾਗ ਲੈ ਲਏ ਸਨ ਅਤੇ ਬਦਲੇ ‘ਚ ਬਿਜਲੀ ਵਿਭਾਗ ਦੇ ਦਿੱਤਾ ਸੀ। ਸਿੱਧੂ ਨੇ ਬਿਜਲੀ ਵਿਭਾਗ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਸੀ।

ਵੱਡੀ ਖ਼ਬਰ-ਮਸ਼ਹੂਰ ਪੰਜਾਬੀ ਗਾਇਕਾ ਦੀ ਹੋਈ ਮੌਤ, ਸੰਗੀਤ ਜਗਤ ‘ਚ ਸੋਗ ਦੀ ਲਹਿਰ

ਉਦੋਂ ਤੋਂ ਉਹ ਅਮ੍ਰਿਤਸਰ ਸਥਿਤ ਆਪਣੇ ਘਰ ‘ਚ ਹੀ ਰਹਿ ਰਹੇ ਹਨ। ਜਦੋਂ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਉਦਘਾਟਨ ਹੋਇਆ ਸੀ, ਤੱਦ ਉਹ ਦੂਜੇ ਕਾਂਗਰਸੀ ਨੇਤਾਵਾਂ ਦੇ ਨਾਲ ਕਰਤਾਰਪੁਰ ਜ਼ਰੂਰ ਗਏ ਸਨ ਅਤੇ ਤੱਦ ਉਨ੍ਹਾਂ ਨੂੰ ਕੈਪਟਨ ਦੇ ਨਾਲ ਗੱਲਬਾਤ ਕਰਦੇ ਵੀ ਦੇਖਿਆ ਗਿਆ ਸੀ। ਪਤਾ ਲੱਗਿਆ ਹੈ ਕਿ ਸਿੱਧੂ ਸਿਰਫ ਆਪਣੇ ਦੋਸਤਾਂ ਦੀ ਹੀ ਸੁਣਦੇ ਹਨ ਅਤੇ ਪਾਰਟੀ ਦੇ ਨੇਤਾਵਾਂ ਦੇ ਨਾਲ ਉਨ੍ਹਾਂ ਦਾ ਸੰਪਰਕ ਲੱਗਭੱਗ ਖਤਮ ਹੈ। ਆਪਣੇ ਦੋਸਤ ਅਤੇ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਨਾਲ ਉਨ੍ਹਾਂ ਦੀ ਗੱਲ ਅਕਸਰ ਹੁੰਦੀ ਰਹਿੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button