Breaking NewsD5 specialIndiaNews

ਦਿੱਲੀ ‘ਚ ਬੰਦ ਹੋਵੇਗਾ ਮੈਡਮ ਤੁਸਾਦ ਮਿਊਜ਼ੀਅਮ, ਇਸ ਵਜ੍ਹਾ ਕਰਕੇ ਕੰਪਨੀ ਨੇ ਲਿਆ ਫੈਸਲਾ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ, ਮਦਰ ਟੈਰੇਸਾ, ਸਚਿਨ ਤੇਂਦੁਲਕਰ ਜਾਂ ਫਿਰ ਸਲਮਾਨ ਖਾਨ ਵਰਗੀਆਂ ਹਸਤੀਆਂ ਦੇ ਨਾਲ ਸੈਲਫ਼ੀ ਲੈਣ ਦਾ ਮੌਕਾ ਹੁਣ ਤੁਹਾਨੂੰ ਨਹੀਂ ਮਿਲੇਗਾ ਕਿਉਂਕਿ ਇਨ੍ਹਾਂ ਸਾਰੀਆਂ ਹਸਤੀਆਂ ਦੇ ਵੈਕਸ ਸਟੈਚੂ ਇੱਕ ਹਾਲ ਮੈਡਮ ਤੁਸਾਦ ਮਿਊਜ਼ੀਅਮ ਬੰਦ ਹੋਣ ਜਾ ਰਿਹਾ ਹੈ। ਦਿੱਲੀ ਦੇ ਕਨੌਟ ਪਲੇਸ ਸਥਿਤ ਇਹ ਮਿਊਜ਼ੀਅਮ ਲੋਕਾਂ ਦੀ ਖਿੱਚ ਦਾ ਕੇਂਦਰ ਸੀ ਪਰ ਕੋਰੋਨਾ ਦੇ ਚੱਲਦਿਆਂ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਮੀਟਿੰਗ ਸ਼ੁਰੂ ਹੁੰਦਿਆਂ ਹੀ ਕਿਸਾਨਾਂ ਦਾ ਧਰਨੇ ਤੋਂ ਵੱਡਾ ਬਿਆਨ! ਮਾਹੌਲ ਖਰਾਬ ਹੋਣ ਦਾ ਡਰ!

ਮਾਰਚ ਤੋਂ ਲੋਕਾਂ ਦਾ ਆਉਣਾ ਹੋਇਆ ਘੱਟ
ਮੀਡੀਆ ਰਿਪੋਰਟਾਂ ਮੁਤਾਬਕ ਬ੍ਰਿਟੇਨ ਦੀ ਕੰਪਨੀ ਮਰਲਿਨ ਇੰਟਰਟੈਂਨਮੈਂਟ ਨੇ ਭਾਰਤ ‘ਚ ਮੈਡਮ ਤੁਸਾਦ ਮਿਊਜ਼ੀਅਮ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਕੰਪਨੀ ਦੇ ਜਨਰਲ ਮੈਨੇਜਰ ਅਤੇ ਡਾਇਰੈਕਟਰ ਅੰਸ਼ੁਲ ਜੈਨ ਨੇ ਕਿਹਾ ਕਿ ਮਾਰਚ 2020 ਤੋਂ ਹੀ ਲੋਕਾਂ ਦਾ ਇੱਥੇ ਆਉਣਾ ਘੱਟ ਹੋ ਗਿਆ ਸੀ। ਲਾਕਡਾਊਨ ਖੁੱਲਣ ਤੋਂ ਬਾਅਦ ਵੀ ਲੋਕਾਂ ਦੀ ਗਿਣਤੀ ਨਹੀਂ ਵਧੀ ਇਸੇ ਕਰਕੇ ਇਸ ਨੂੰ ਬੰਦ ਕਰਨਾ ਹੀ ਠੀਕ ਹੈ।

ਭਾਈ ਰਵੀ ਸਿੰਘ ਨੂੰ ਲੈ ਕੇ ਦੀਪ ਸਿੱਧੂ ਦਾ ਵੱਡਾ ਬਿਆਨ, ਅੱਤਵਾਦੀ ਦੱਸਣ ਵਾਲਿਆਂ ਨੂੰ ਕਰਵਾਏ ਪੁਰਾਣੇ ਦਿਨ ਯਾਦ!

ਕਈ ਹਸ‍ਤ‍ੀਆਂ ਦੇ ਪੁਤਲੇ ਹਨ ਸ਼ਾਮਿਲ
ਮੈਡਮ ਤੁਸਾਦ ਮਿਊਜ਼ੀਅਮ ‘ਚ 4 ਹਿੱਸੇ ਸਨ। ਪਹਿਲਾ ਬਾਲੀਵੁੱਡ ਅਤੇ ਹਾਲੀਵੁੱਡ ਸਿਤਾਰਿਆਂ ਨਾਲ ਪਾਰਟੀ ਜੋਨ, ਦੂਜਾ ਮਿਊਜਿਕ ਜੋਨ, ਤੀਜਾ ਹਿਸਟਰੀ ਅਤੇ ਲੀਡਰ ਜੋਨ ਅਤੇ ਚੌਥਾ ਖੇਡ ਜੋਨ। ਇਨ੍ਹਾਂ ਸਾਰੇ ਜੋਨਾਂ ‘ਚ ਇਸ ਖੇਤਰ ਨਾਲ ਜੁੜੀਆਂ ਹਸ‍ਤ‍ੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇੱਥੇ ਖੇਡ, ਸੰਗੀਤ, ਇਤਿਹਾਸ ਅਤੇ ਫਿ‍ਲਮੀ ਜਗਤ ਦੇ ਕਰੀਬ 50 ਵੱਡੀਆਂ ਹਸਤੀਆਂ ਦੇ ਪੁਤਲਿਆਂ ਨੂੰ ਰੱਖਿਆ ਗਿਆ ਸੀ। ਇਹਨਾਂ ‘ਚ ਮੈਰੀ ਕੌਮ, ਰੋਨਾਲਡੋ ਕ੍ਰਿਸਟਿਅਨਾਂ, ਲੇਡੀ ਗਾਗਾ, ਮਾਈਕਲ ਜੈਕਸਨ, ਅਮਿਤਾਭ ਬੱਚਨ ਅਤੇ ਕੈਟਰੀਨਾ ਕੈਫ ਵਰਗੀਆਂ ਪ੍ਰਮੁੱਖ ਹਸਤੀਆਂ ਸਨ।

ਧਰਨੇ ‘ਚ ਗ਼ਲਤ ਕੰਮ ਕਰਵਾਉਣ ਆਇਆ ਸੀ ਬੰਦਾ, ਮੁੰਡਿਆਂ ਨੂੰ ਦਿੰਦਾ ਆਹ ਗੰਦੀ ਆਫ਼ਰ, ਫੇਰ ਪੈ ਗਿਆ ਰਾਤ ਨੂੰ ਪੂਰਾ ਰੌਲਾ!

ਲੋਕਾਂ ਦੇ ਖਿੱਚ ਦਾ ਕੇਂਦਰ ਸੀ ਮਿਊਜ਼ੀਅਮ
ਇੱਥੇ ਆਉਣ ਵਾਲੇ ਲੋਕਾਂ ਨੂੰ ਅਦਾਕਾਰਾਂ ਦੇ ਨਾਲ ਸੈਲਫ਼ੀ ਲੈਣ ਦਾ ਮੌਕਾ ਤਾਂ ਮਿਲਦਾ ਹੀ ਸੀ ਨਾਲ ਹੀ ਉਨ੍ਹਾਂ ਦੇ ਮਨੋਰੰਜਨ ਲਈ ਹੋਰ ਵੀ ਪ੍ਰਬੰਧ ਕੀਤੇ ਗਏ ਸਨ। ਯਾਦਗਾਰ ਸੈਲਫ਼ੀ ਦੇ ਨਾਲ – ਨਾਲ ਤੁਸੀਂ ਆਪਣੇ ਆਪ ਦੇ ਹੱਥਾਂ ਦਾ ਮੋਮ ਨਾਲ ਬਣਾ ਈਪ੍ਰਿੰਟ ਬਣਵਾ ਸਕਦੇ ਹੋ, ਜਿਸ ਨੂੰ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ। ਮੈਡਮ ਤੁਸਾਦ ਦੀ ਸਥਾਪਨਾ 1835 ‘ਚ ਮੋਮ ਸ਼ਿਲਪਕਾਰ ਮੇਰੀ ਤੁਸਾਦ ਨੇ ਕੀਤੀ ਸੀ। ਮੋਮ ਦੇ ਬਣੇ ਇਨ੍ਹਾਂ ਪੁਤਲਿਆਂ ਕਿ ਖ਼ਾਸੀਅਤ ਇਹ ਹੈ ਕਿ ਇਹ ਦੇਖਣ ‘ਚ ਅਸਲੀ ਲਗਦੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button